October 1, 2026
ਖਾਸ ਖ਼ਬਰਰਾਸ਼ਟਰੀ

ਹਾਈ ਕੋਰਟ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ ਨੂੰ ਅੰਤਰਿਮ ਜ਼ਮਾਨਤ ਦਿੱਤੀ

ਹਾਈ ਕੋਰਟ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ ਨੂੰ ਅੰਤਰਿਮ ਜ਼ਮਾਨਤ ਦਿੱਤੀ

ਕੋਲਕਾਤਾ- ਕਲਕੱਤਾ ਹਾਈ ਕੋਰਟ (Calcutta High Court) ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਰਮਿਸ਼ਠਾ ਪਨੋਲੀ (social media influencer Sharmistha Panoli) ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ ਕੋਲਕਾਤਾ ਪੁਲੀਸ ਨੇ ਕਥਿਤ ਤੌਰ ‘ਤੇ ਫਿਰਕੂ ਟਿੱਪਣੀਆਂ ਵਾਲਾ ਵੀਡੀਓ ਨਸ਼ਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਸ਼ਿਕਾਇਤ ਕਿਸੇ ਵੀ ਗੰਭੀਰ ਅਪਰਾਧ ਦਾ ਖੁਲਾਸਾ ਨਹੀਂ ਕਰਦੀ ਹੈ। ਕਾਨੂੰਨ ਦੀ ਵਿਦਿਆਰਥਣ ਪਨੋਲੀ ਨੂੰ ਪਿਛਲੇ ਹਫ਼ਤੇ ਹਰਿਆਣਾ ਦੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕੋਲਕਾਤਾ ਦੇ ਗਾਰਡਨ ਰੀਚ ਪੁਲਿਸ ਸਟੇਸ਼ਨ ਵਿੱਚ ਉਸ ਵਿਰੁੱਧ ਇੱਕ ਵਾਇਰਲ ਵੀਡੀਓ ਦੇ ਮੱਦੇਨਜ਼ਰ ਐਫਆਈਆਰ ਦਰਜ ਕੀਤੀ ਗਈ ਸੀ।

ਇਸ ਵੀਡੀਓ ਵਿਚਉਸ ਨੇ ਆਪ੍ਰੇਸ਼ਨ ਸਿੰਦੂਰ ‘ਤੇ ਬਾਲੀਵੁੱਡ ਅਦਾਕਾਰਾਂ ਦੀ ਆਲੋਚਨਾ ਕਰਨ ਵਾਲਿਆਂ ਖ਼ਿਲਾਫ਼ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਪੁਲੀਸ ਨੇ ਕਿਹਾ ਸੀ ਕਿ ਉਸ ਦੀ ਹੁਣ ਡਿਲੀਟ ਕੀਤੀ ਗਈ ਵੀਡੀਓ ਵਿੱਚ ਘੱਟ ਗਿਣਤੀ ਭਾਈਚਾਰੇ ਵਿਰੁੱਧ “ਅਪਮਾਨਜਨਕ” ਟਿੱਪਣੀਆਂ ਸਨ।

ਜਸਟਿਸ ਰਾਜਾ ਬਾਸੂ ਚੌਧਰੀ ਦੀ ਬੈਂਚ ਨੇ ਉਸਨੂੰ ਜ਼ਮਾਨਤੀ ਬਾਂਡ ਅਤੇ 10,000 ਰੁਪਏ ਜ਼ਮਾਨਤ ‘ਤੇ ਰਿਹਾ ਦਾ ਹੁਕਮ ਦਿੱਤਾ ਅਤੇ ਉਸਨੂੰ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣ ਦਾ ਹੁਕਮ ਦਿੱਤਾ।

ਅਦਾਲਤ ਨੇ ਉਸਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਛੱਡ ਕੇ ਨਾ ਜਾਵੇ। ਹਾਈ ਕੋਰਟ ਨੇ ਪੁਲੀਸ ਨੂੰ ਪਨੋਲੀ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ, ਕਿਉਂਕਿ ਉਸਨੇ ਸ਼ਿਕਾਇਤ ਕੀਤੀ ਸੀ ਕਿ ਉਸਦੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਉਸਨੂੰ ਧਮਕੀਆਂ ਮਿਲ ਰਹੀਆਂ ਹਨ।

Related posts

ਅਦਾਕਾਰ ਐਮੀ ਵਿਰਕ ਨੇ ਹੜ੍ਹ ਦੇ ਝੰਬੇ 200 ਘਰਾਂ ਦੀ ਬਾਂਹ ਫੜੀ

Current Updates

Mercedes-Benz: ਨਵੇਂ ਸਾਲ ਤੋਂ ਭਾਰਤ ’ਚ ਤਿੰਨ ਫ਼ੀਸਦ ਤੱਕ ਮਹਿੰਗੀਆਂ ਹੋਣਗੀਆਂ ਮਰਸੀਡੀਜ਼-ਬੈਂਜ਼ ਦੀਆਂ ਕਾਰਾਂ

Current Updates

ਅਮਿਤਾਭ ਨੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ

Current Updates

Leave a Comment