November 15, 2026
ਖਾਸ ਖ਼ਬਰਰਾਸ਼ਟਰੀ

ਮਿਸ ਵਰਲਡ 2025 ਗਰੈਂਡ ਫਿਨਾਲੇ ਹੈਦਰਾਬਾਦ ’ਚ

ਮਿਸ ਵਰਲਡ 2025 ਗਰੈਂਡ ਫਿਨਾਲੇ ਹੈਦਰਾਬਾਦ ’ਚ

ਹੈਦਰਾਬਾਦ-  ਬੇਸਬਰੀ ਨਾਲ ਉਡੀਕਿਆ ਜਾ ਰਿਹਾ 72ਵੇਂ ਮਿਸ ਵਰਲਡ ਮੁਕਾਬਲੇ ਦਾ ਗਰੈਂਡ ਫਿਨਾਲੇ ਸ਼ਨਿੱਚਰਵਾਰ ਸ਼ਾਮ ਨੂੰ ਇੱਥੇ HITEX Exhibition Centre ਵਿੱਚ ਹੋਣ ਜਾ ਰਿਹਾ ਹੈ। ਲਗਪਗ ਇਕ ਮਹੀਨਾ ਚੱਲੀਆਂ ਗਤੀਵਿਧੀਆਂ ਤੋਂ ਬਾਅਦ ਦੁਨੀਆ ਭਰ ਦੀਆਂ 108 ਪ੍ਰਤੀਯੋਗੀ ਸੁੰਦਰੀਆਂ ਮਿਸ ਵਰਲਡ ਤਾਜ ਲਈ ਮੁਕਾਬਲੇ ਵਿਚ ਹੋਣਗੀਆਂ।

ਇੱਕ ਬਿਆਨ ਦੇ ਅਨੁਸਾਰ ਸਟੈਫਨੀ ਡੇਲ ਵੈਲੇ (ਮਿਸ ਵਰਲਡ 2016) ਪ੍ਰਸਿੱਧ ਭਾਰਤੀ ਪੇਸ਼ਕਾਰ ਸਚਿਨ ਕੁੰਭਰ ਦੇ ਨਾਲ ਗ੍ਰਰੈਂਡ ਫਿਨਾਲੇ ਦੀ ਮੇਜ਼ਬਾਨੀ ਕਰਨਗੇ। ਜੱਜਾਂ ਦੇ ਪੈਨਲ ਵਿੱਚ ਅਦਾਕਾਰ ਸੋਨੂ ਸੂਦ ਸ਼ਾਮਲ ਹਨ, ਜੋ ਵੱਕਾਰੀ ਮਿਸ ਵਰਲਡ ਹਿਊਮੈਨਟੇਰੀਅਨ ਐਵਾਰਡ ਪ੍ਰਾਪਤ ਕਰਨਗੇ।

ਉਨ੍ਹਾਂ ਨਾਲ ਸੁਧਾ ਰੈੱਡੀ, ਜਿਨ੍ਹਾਂ ਨੇ ਹਾਲ ਹੀ ਵਿੱਚ ਬਿਊਟੀ ਵਿਦ ਏ ਪਰਪਜ਼ ਗਾਲਾ ਡਿਨਰ ਦੀ ਮੇਜ਼ਬਾਨੀ ਕੀਤੀ ਸੀ ਅਤੇ ਕੈਰੀਨਾ ਟੁਰੇਲ (ਮਿਸ ਇੰਗਲੈਂਡ 2014 ਇੱਕ ਜਨਤਕ ਸਿਹਤ ਡਾਕਟਰ, ਸਮਾਜ ਸੇਵਕ, ਨਿਵੇਸ਼ਕ, ਅਤੇ ਕੈਂਬਰਿਜ ਯੂਨੀਵਰਸਿਟੀ ਵਿੱਚ ਫੈਲੋ) ਸ਼ਾਮਲ ਹੋਣਗੇ।

ਮਿਸ ਵਰਲਡ ਦੀ ਚੇਅਰਪਰਸਨ ਜੂਲੀਆ ਮੋਰਲੇ ਸੀਬੀਈ ਜਿਊਰੀ ਦੀ ਪ੍ਰਧਾਨਗੀ ਅਤੇ ਜੇਤੂ ਦਾ ਐਲਾਨ ਕਰਨਗੇ। ਇਸ ਮੌਕੇ ਮਿਸ ਵਰਲਡ 2017 ਮਾਨੁਸ਼ੀ ਛਿੱਲਰ ਸਮਾਗਮ ਵਿਚ ਮੌਜੂਦ ਹੋਵੇਗੀ।

Related posts

ਪ੍ਰਧਾਨ ਮੰਤਰੀ ਮੋਦੀ ਨੇ ਸੁਨੀਤਾ ਵਿਲੀਅਮਜ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ

Current Updates

ਤਿੰਨ ਤਖ਼ਤਾਂ ਦੇ ਪੰਜ ਪਿਆਰਿਆਂ ਵੱਲੋਂ ਤਖ਼ਤ ਪਟਨਾ ਸਾਹਿਬ ਦਾ ਫੈਸਲਾ ਰੱਦ

Current Updates

ਇਜ਼ਰਾਈਲ ਤੇ ਹਮਾਸ ਵੱਲੋਂ ਬੰਦੀਆਂ ਦਾ ਤਬਾਦਲਾ

Current Updates

Leave a Comment