June 8, 2025
ਅੰਤਰਰਾਸ਼ਟਰੀਖਾਸ ਖ਼ਬਰ

ਟੈਕਸ ਕਟੌਤੀ: ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਘੱਟ ਕੀਮਤ ਵਾਲੇ ਪੈਕੇਜ ’ਤੇ ਮਿਲੇਗੀ ਛੋਟ

ਟੈਕਸ ਕਟੌਤੀ: ਅਮਰੀਕਾ-ਚੀਨ ਸਮਝੌਤੇ ਦੇ ਤਹਿਤ ਘੱਟ ਕੀਮਤ ਵਾਲੇ ਪੈਕੇਜ ’ਤੇ ਮਿਲੇਗੀ ਛੋਟ

ਵਾਸ਼ਿੰਗਟਨ- ਅਮਰੀਕਾ ਵਿਚ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਨੂੰ ਚੀਨ ਤੋਂ ਆਉਣ ਵਾਲੇ $800 ਤੋਂ ਘੱਟ ਕੀਮਤ ਵਾਲੇ ਪੈਕੇਜਾਂ ’ਤੇ ਛੂਟ ਮਿਲਣ ਜਾ ਰਹੀ। ਇਹ ਰਾਹਤ ਅਮਰੀਕਾ ਅਤੇ ਚੀਨ ਵੱਲੋਂ 90 ਦਿਨਾਂ ਲਈ ਉੱਚ ਟੈਕਸ ਦਰਾਂ ਘਟਾਉਣ ’ਤੇ ਸਹਿਮਤੀ ਪ੍ਰਗਟਾਉਣ ਤੋਂ ਬਾਅਦ ਸੰਭਵ ਹੋਈ ਹੈ।

ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਕਾਰਜਕਾਰੀ ਹੁਕਮਾਂ ਅਨੁਸਾਰ ਚੀਨ ਤੋਂ ਆ ਰਹੇ ਅਤੇ ਅਮਰੀਕੀ ਡਾਕ ਸੇਵਾ ਰਾਹੀਂ ਭੇਜੇ ਜਾ ਰਹੇ ਘੱਟ ਕੀਮਤ ਵਾਲੇ ਪਾਰਸਲਾਂ ’ਤੇ ਲੱਗਣ ਵਾਲਾ ਟੈਕਸ 120 ਫੀਸਦੀ ਤੋਂ ਘਟਾ ਕੇ 54 ਫੀਸਦੀ ਕਰ ਦਿੱਤਾ ਗਿਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਕਿ ਪ੍ਰਤੀ ਪੈਕੇਜ ਫਲੈਟ ਦਰ ਵਾਲਾ ਮੁੱਲ-ਅਧਾਰਤ ਟੈਕਸ, ਜੋ ਪਹਿਲਾਂ ਇਕ ਜੂਨ ਤੋਂ 200 ਡਾਲਰ ਕਰਨ ਦੀ ਯੋਜਨਾ ਸੀ, ਹੁਣ 100 ਡਾਲਰ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਵਪਾਰਕ ਕੈਰੀਅਰਾਂ ਰਾਹੀਂ ਭੇਜੇ ਜਾਣ ਵਾਲੇ ਪੈਕੇਜਾਂ ’ਤੇ ਲੱਗਣ ਵਾਲਾ ਆਮ ਟੈਕਸ ਵੀ ਘਟਾਇਆ ਗਿਆ ਹੈ। ਇਹ ਨਵੇਂ ਨਿਯਮ ਬੁੱਧਵਾਰ(ਅੱਜ) ਤੋਂ ਲਾਗੂ ਹੋਣਗੇ।

Related posts

ਹਸੀਨਾ ਦੇ ਨਜ਼ਦੀਕੀਆਂ ਦੇ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਅਵਾਮੀ ਲੀਗ ਆਗੂਆਂ ਦੇ ਘਰਾਂ ਦੀ ਭੰਨ-ਤੋੜ

Current Updates

ਛੱਤੀਸਗੜ੍ਹ ਦੇ ਕੋਰਬਾ ਵਿੱਚ 37 ਬੱਚਿਆਂ ਸਮੇਤ 51 ਵਿਅਕਤੀ ਭੋਜਨ ਜ਼ਹਿਰਵਾਦ ਦਾ ਸ਼ਿਕਾਰ

Current Updates

ਮੁਕਤਸਰ ਦੀ ਘੋੜਾ ਮੰਡੀ ਵਿੱਚ ਪੁੱਜਿਆ 21 ਕਰੋੜੀ ਡੇਵਿਡ

Current Updates

Leave a Comment