September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਬੀਬੀਐੱਮਬੀ ਦੇ ਚੇਅਰਮੈਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਘੇਰਿਆ

ਬੀਬੀਐੱਮਬੀ ਦੇ ਚੇਅਰਮੈਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਘੇਰਿਆ

ਨੰਗਲ- ਅੱਜ ਨੰਗਲ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਬੀਬੀਐੱਮਬੀ ਦੇ ਚੇਅਰਮੈਨ ਹਰਿਆਣਾ ਨੂੰ ਪਾਣੀ ਛੱਡਣ ਨੂੰ ਲੈ ਕੇ ਨੰਗਲ ਡੈਮ ਪਹੁੰਚ ਗਏ। ਇਸ ਦਾ ਪਤਾ ਜਦੋਂ ਕੈਬਨਿਟ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੂੰ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਬੀਬੀਐੱਮਬੀ ਦੇ ਸਦਨ ਹਾਊਸ ਵਿਖੇ ਪਹੁੰਚ ਕੇ ਚੇਅਰਮੈਨ ਦਾ ਘਿਰਾਓ ਕਰ ਦਿੱਤਾ ਤੇ ਬੀਬੀਐੱਮਬੀ ਅਤੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪਾਣੀ ਛੱਡਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਦੌਰਾਨ ਨੰਗਲ ਪਹੁੰਚ ਗਏ। ਮੁੱਖ ਮੰਤਰੀ ਮਾਨ ਨੇ ਇਥੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਹਰਿਆਣਾ ਨੂੰ ਕਿਸੇ ਕੀਮਤ ’ਤੇ ਪਾਣੀ ਨਹੀਂ ਦਿੱਤਾ ਜਾਵੇਗਾ। ਪੰਜਾਬ ਸਰਕਾਰ ਹੀ ਨਹੀਂ ਪੂਰਾ ਪੰਜਾਬ ਉਨ੍ਹਾਂ ਦੇ ਨਾਲ ਹੈ। ਇਸ ਮੌਕੇ ਮੁੱਖ ਮੰਤਰੀ ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਮੂਚੀ ਲੀਡਰਸ਼ਿੱਪ ਹਾਜ਼ਰ ਸੀ।

Related posts

चेयरमैन तेजिंदर मेहता की कार्यकर्ताओं को मान–सम्मान देने की मुहिम जारी

Current Updates

 ਕੋਟਕਪੂਰਾ ਗੋਲ਼ੀਕਾਂਡ ’ਚ ਸੁਖਬੀਰ ਬਾਦਲ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ, ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਰਾਹਤ

Current Updates

ਭੁੱਲਰ ਰਿਸ਼ਵਤ ਕਾਂਡ: ਸੀਬੀਆਈ ਅਦਾਲਤ ਨੇ ਵਿਚੋਲੀਏ ਕ੍ਰਿਸ਼ਨੂ ਨੂੰ 9 ਦਿਨਾ ਰਿਮਾਂਡ ਉੱਤੇ ਭੇਜਿਆ

Current Updates

Leave a Comment