September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪ੍ਰਾਪਰਟੀ ਟੈਕਸ ਨਾ ਭਰਨ ’ਤੇ ਪੰਜ ਯੂਨਿਟਾਂ ਸੀਲ

ਪ੍ਰਾਪਰਟੀ ਟੈਕਸ ਨਾ ਭਰਨ ’ਤੇ ਪੰਜ ਯੂਨਿਟਾਂ ਸੀਲ

ਪਟਿਆਲਾ- ਨਗਰ ਨਿਗਮ ਦੇ ਕਮਿਸ਼ਨਰ ਪਰਮਵੀਰ ਸਿੰਘ ਅਤੇ ਮੇਅਰ ਕੁੰਦਨ ਗੋਗੀਆ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ ਸਮੇਤ ਸਹਾਇਕ ਕਮਿਸ਼ਨਰਾਂ ਦੀਪਜੋਤ ਕੌਰ ਅਤੇ ਰਵਦੀਪ ਸਿੰਘ ਦੀ ਅਗਵਾਈ ਹੇਠ ਅੱਜ ਫੇਰ ਪ੍ਰਾਪਰਟੀ ਟੈਕਸ ਸ਼ਾਖਾ ਵੱਲੋਂ ਚਲਾਈ ਗਈ ਮੁਹਿੰਮ ਤਹਿਤ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਕਰਕੇ 5 ਯੂਨਿਟਾਂ ਸੀਲ ਕੀਤੀਆਂ ਗਈਆਂ। ਜਦਕਿ ਇੱਕ ਹੋਰ ਯੂਨਿਟ ਦੇ ਪ੍ਰ੍ਬੰਧਕਾਂ ਵੱੱਲੋਂ ਮੌਕੇ ’ਤੇ ਹੀ ਅਦਾਇਗੀ ਕਰ ਦਿੱਤੀ ਗਈ। ਇਸ ਤੋਂ ਇਲਾਵਾ ਅੱਜ ਨਿਗਮ ਨੂੰ ਇੱਕ ਕਰੋੜ ਰੁਪਏ ਤੋਂ ਵੀ ਵੱਧ ਦਾ ਪ੍ਰਾਪਰਟੀ ਟੈਕਸ ਇਕੱਤਰ ਹੋਇਆ। ਮੁਹਿੰਮ ਦੌਰਾਨ ਜਸਕੀਰਤ ਕੌਰ ਇੰਸਪੈਕਟਰ, ਅੰਜਨਾ ਕੁਮਾਰੀ ਬਿਲਡਿੰਗ ਇੰਸਪੈਕਟਰ, ਇੰਦਰਜੀਤ ਸਿੰਘ ਸੈਨੇਟਰੀ ਇੰਸਪੈਕਟਰ, ਰਿਸ਼ਭ ਗੁਪਤਾ ਸੈਨਟਰੀ ਇੰਸਪੈਕਟਰ, ਅੰਕੁਸ਼ ਕੁਮਾਰ ਬਿਲਡਿੰਗ ਇੰਸਪੈਕਟਰ, ਸਰਬਜੀਤ ਕੌਰ ਇੰਸਪੈਕਟਰ, ਨਵਦੀਪ ਸ਼ਰਮਾ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ ਅਤੇ ਮੋਹਿਤ ਜਿੰਦਲ ਸੈਨਟਰੀ ਇੰਸਪੈਕਟਰ ਸ਼ਾਮਿਲ ਸਨ। ਇਸ ਤੋਂ ਇਲਾਵਾ ਨਿਗਮ ਦੀ ਸੁਰੱਖਿਆ ਟੀਮ ਵੀ ਨਾਲ ਰਹੀ। ਲੋਕਾਂ ਨੂੰ 31 ਮਾਰਚ ਤੱਕ ਟੈਕਸ ਭਰਨ ਦੀ ਅਪੀਲ ਵੀ ਕੀਤੀ ਗਈ।

Related posts

ਐਲਨ ਮਸਕ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਲਾਹਕਾਰ ਦੇ ਅਹੁਦੇ ਤੋਂ ਅਸਤੀਫ਼ਾ

Current Updates

ਸਿਰਫ 48 ਘੰਟਿਆਂ ਦੇ ਅੰਦਰ ਰਜਿਸਟਰੀ ਦੀ ਪ੍ਰਕਿਰਿਆ ਹੋਵੇਗੀ ਮੁਕੰਮਲ, ਇਕ ਅਗਸਤ ਤੱਕ ਪੰਜਾਬ ਭਰ ਵਿੱਚ ਲਾਗੂ ਹੋਵੇਗੀ ਨਵੀਂ ਪ੍ਰਣਾਲੀ-ਅਰਵਿੰਦ ਕੇਜਰੀਵਾਲ

Current Updates

ਬੰਬੇ ਹਾਈ ਕੋਰਟ ਵੱਲੋਂ ਅਡਾਨੀ ਗਰੁੱਪ ਦੇ ਧਾਰਾਵੀ ਪੁਨਰ ਵਿਕਾਸ ਟੈਂਡਰ ਵਿਰੁੱਧ ਪਟੀਸ਼ਨ ਖਾਰਜ

Current Updates

Leave a Comment