September 26, 2026
ਖਾਸ ਖ਼ਬਰਚੰਡੀਗੜ੍ਹਰਾਸ਼ਟਰੀ

ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮਗਾਰਡ ਸਣੇ ਤਿੰਨ ਹਲਾਕ

ਹਾਦਸੇ ’ਚ ਪੁਲੀਸ ਕਾਂਸਟੇਬਲ ਤੇ ਹੋਮਗਾਰਡ ਸਣੇ ਤਿੰਨ ਹਲਾਕ

ਚੰਡੀਗੜ੍ਹ- ਚੰਡੀਗੜ੍ਹ ਟ੍ਰਾਈਸਿਟੀ ਵਿੱਚ 14 ਮਾਰਚ ਨੂੰ ਜਦੋਂ ਲੋਕਾਂ ਵੱਲੋਂ ਹੋਲੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਇਸੇ ਦੌਰਾਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਜ਼ੀਰਕਪੁਰ-ਚੰਡੀਗੜ੍ਹ ਬੈਰੀਅਰ ’ਤੇ ਲਗਾਏ ਪੁਲੀਸ ਨਾਕੇ ’ਤੇ ਤੇਜ਼ ਰਫ਼ਤਾਰ ਕਾਰ ਦੀ ਚਪੇਟ ਵਿੱਚ ਆਉਣ ਨਾਲ ਪੁਲੀਸ ਕਾਂਸਟੇਬਲ, ਹੋਮਗਾਰਡ ਦੇ ਜਵਾਨ ਅਤੇ ਇਕ ਹੋਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੁਲੀਸ ਕਾਂਸਟੇਬਲ ਸੁਖਦਰਸ਼ਨ ਸਿੰਘ, ਹੋਮਗਾਰਡ ਦੇ ਜਵਾਨ ਰਾਜੇਸ਼ ਅਤੇ ਇਕ ਕਾਰ ਚਾਲਕ ਵਜੋਂ ਹੋਈ ਹੈ।

ਘਟਨਾ ਦਾ ਜਾਣਕਾਰੀ ਮਿਲਦਿਆਂ ਹੀ ਥਾਣਾ ਸੈਕਟਰ-31 ਦੀ ਪੁਲੀਸ ਨੇ ਕਾਰ ਚਾਲਕ ਗੋਵਿੰਦ ਵਾਸੀ ਹੱਲੋਮਾਜਰਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਗੋਵਿੰਦ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ 14 ਮਾਰਚ ਨੂੰ ਤੜਕੇ ਚੰਡੀਗੜ੍ਹ ਪੁਲੀਸ ਵੱਲੋਂ ਜ਼ੀਰਕਪੁਰ-ਚੰਡੀਗੜ੍ਹ ਬੈਰੀਅਰ ’ਤੇ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਸ਼ਹਿਰ ਵਿੱਚ ਦਾਖਲ ਹੋਣ ਵਾਲਿਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸੇ ਦੌਰਾਨ ਤੜਕੇ ਦੋ ਵਜੇ ਦੇ ਕਰੀਬ ਕਾਂਸਟੇਬਲ ਸੁਖਦਰਸ਼ਨ ਸਿੰਘ ਤੇ ਜਵਾਨ ਰਾਜੇਸ਼ ਵੱਲੋਂ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਜਾ ਰਹੀ ਸੀ ਕਿ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਇਨ੍ਹਾਂ ਵਿੱਚ ਟੱਕਰ ਮਾਰ ਦਿੱਤੀ। ਇਸ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਪੁਲੀਸ ਕਾਂਸਟੇਬਲ ਨੂੰ ਘਸੀਟਦਿਆਂ ਅੱਗੇ ਲੈ ਗਿਆ। ਇਸ ਘਟਨਾ ਵਿੱਚ ਪੁਲੀਸ ਕਾਂਸਟੇਬਲ, ਹੋਮਗਾਰਡ ਦੇ ਜਵਾਨ ਸਣੇ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਸਣੇ ਹੋਰ ਸੀਨੀਅਰ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਜਾਇਜਾ ਲਿਆ।

ਥਾਣਾ ਸੈਕਟਰ-31 ਦੀ ਪੁਲੀਸ ਨੇ ਘਟਨਾ ਸਬੰਧੀ ਕਾਰ ਚਾਲਕ ਗੋਵਿੰਦ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁੱਢਲੀ ਜਾਂਚ ਦੌਰਾਨ ਘਟਨਾ ਵਾਲੀ ਥਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

Related posts

ਤਰਨ ਤਾਰਨ: ਛੁੱਟੀ ਆਏ ਫੌਜੀ ਦੀ ਸੜਕ ਹਾਦਸੇ ’ਚ ਮੌਤ

Current Updates

ਮੰਤਰੀ ਮੰਡਲ ਨੇ ‘ਪੰਜਾਬ ਸਟੇਟ ਆਊਸੋਰਸਡ ਟ੍ਰਾਂਜਿਸ਼ਨ ਟੂ ਕੰਟਰ੍ਰੈਕਚੂਅਲ ਇੰਗੇਜਮੈਂਟ ਬਿੱਲ-2026’ ਨੂੰ ਦਿੱਤੀ ਪ੍ਰਵਾਨਗੀ

Current Updates

ਰਤਨਾਗਿਰੀ ‘ਚ ਵੱਡਾ ਹਾਦਸਾ, ਸਟੋਰੇਜ ਟੈਂਕ ‘ਚੋਂ ਨਿਕਲ ਰਹੇ ਧੂੰਏਂ ਦੇ ਸੰਪਰਕ ‘ਚ ਆਉਣ ਨਾਲ 30 ਵਿਦਿਆਰਥੀ ਬਿਮਾਰ

Current Updates

Leave a Comment