October 30, 2026
ਅੰਤਰਰਾਸ਼ਟਰੀਖਾਸ ਖ਼ਬਰ

ਟਰੰਪ ਦੀ ਹਰੀ ਝੰਡੀ ਮਗਰੋਂ ਯਮਨ ’ਚ ਹੂਤੀ ਬਾਗ਼ੀਆਂ ’ਤੇ ਹਮਲੇ, 18 ਮੌਤਾਂ

ਟਰੰਪ ਦੀ ਹਰੀ ਝੰਡੀ ਮਗਰੋਂ ਯਮਨ ’ਚ ਹੂਤੀ ਬਾਗ਼ੀਆਂ ’ਤੇ ਹਮਲੇ, 18 ਮੌਤਾਂ

ਵੈਸਟ ਪਾਮ ਬੀਚ- ਹੂਥੀ ਬਾਗੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਰੀ ਝੰਡੀ ਮਗਰੋਂ ਸ਼ਨਿੱਚਰਵਾਰ ਨੂੰ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਲੜੀਵਾਰ ਹਵਾਈ ਹਮਲੇ ਕੀਤੇ ਗਏ। ਟਰੰਪ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਇਰਾਨ ਹਮਾਇਤੀ ਹੂਤੀ ਬਾਗ਼ੀ ਅਹਿਮ ਸਮੁੰਦਰੀ ਗਲਿਆਰੇ ਵਿਚ ਆਉਣ ਜਾਣ ਵਾਲੇ ਮਾਲਵਾਹਕ ਬੇੜਿਆਂ ’ਤੇ ਹਮਲੇ ਬੰਦ ਨਹੀਂ ਕਰਦੇ, ਉਦੋਂ ਤੱਕ ਅਮਰੀਕਾ ਹਮਲੇ ਜਾਰੀ ਰੱਖੇਗਾ।

ਹੂਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਹਵਾਈ ਹਮਲਿਆਂ ਵਿਚ ਘੱਟੋ-ਘੱਟ 18 ਨਾਗਰਿਕਾਂ ਦੀ ਜਾਨ ਜਾਂਦੀ ਰਹੀ ਹੈ। ਟਰੰਪ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਉਨ੍ਹਾਂ ਦੇ ਬਹਾਦਰ ਫੌਜੀ ਅਮਰੀਕੀ ਜਲਮਾਰਗਾਂ ਤੇ ਜਲਸੈਨਾ ਦੀ ਸੰਪਤੀ ਦੀ ਰਾਖੀ ਲਈ ਦਹਿਸ਼ਤਗਰਦਾਂ ਦੇ ਟਿਕਾਣਿਆਂ ’ਤੇ ਹਵਾਈ ਹਮਲੇ ਕਰ ਰਹੇ ਹਨ। ਕੋਈ ਵੀ ਦਹਿਸ਼ਤਵਾਦੀ ਤਾਕਤ ਅਮਰੀਕੀ ਵਪਾਰਕ ਤੇ ਜਲਸੈਨਾ ਦੇ ਬੇੜਿਆ ਨੂੰ ਜਲਮਾਰਗਾਂ ’ਤੇ ਆਉਣ ਜਾਣ ਤੋਂ ਨਹੀਂ ਰੋਕੇਗਾ। ਅਮਰੀਕੀ ਸਦਰ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਹੂਤੀ ਬਾਗ਼ੀਆਂ ਦੀ ਹਮਾਇਤ ਬੰਦ ਕਰੇ, ਨਹੀਂ ਤਾਂ ਉਨ੍ਹਾਂ ਦੀ ਕਾਰਵਾਈ ਲਈ ‘ਪੂਰੀ ਤਰ੍ਹਾਂ ਨਾਲ ਜਵਾਬਦੇਹ’ ਠਹਿਰਾਇਆ ਜਾਵੇਗਾ।

ਹੂਤੀ ਬਾਗ਼ੀਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਸਨਾ ਤੇ ਸਾਊਦੀ ਅਰਬ ਦੀ ਸਰਹੱਦ ’ਤੇ ਹਵਾਈ ਹਮਲਿਆਂ ਦੀ ਜਾਣਕਾਰੀ ਦਿੱਤੀ ਤੇ ਐਤਵਾਰ ਤੜਕੇ ਹੋਦੀਦਾ, ਬਾਇਦਾ ਤੇ ਮਾਰਿਬ ’ਤੇ ਹਵਾਈ ਹਮਲੇ ਕੀਤੇ ਗਏ। ਸਿਹਤ ਮੰਤਰਾਲੇ ਮੁਤਾਬਕ ਸਨਾ ਵਿਚ 13 ਤੇ ਸਾਦਾ ਵਿਚ 5 ਲੋਕਾਂ ਸਣੇ ਕੁੱਲ 18 ਵਿਅਕਤੀ ਮਾਰੇ ਗਏ ਤੇ 24 ਹੋਰ ਜ਼ਖ਼ਮੀ ਹੋ ਗਏ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇਹ ਹੂਤੀ ਟਿਕਾਣਿਆਂ ’ਤੇ ਹਵਾਈ ਹਮਲਿਆਂ ਦੀ ਸ਼ੁਰੂਆਤ ਹੈ ਤੇ ਅੱਗੋਂ ਹੋਰ ਵੀ ਹਮਲੇ ਕੀਤੇ ਜਾਣਗੇ। ਹੂਤੀ ਬਾਗ਼ੀਆਂ ਨੇ ਅਮਰੀਕਾ ਖਿਲਾਫ਼ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ।

Related posts

ਫੁਕੇਟ-ਦਿੱਲੀ ਫਲਾਈਟ ਵਿਵਾਦ ਤੋਂ ਬਾਅਦ ਏਅਰ ਇੰਡੀਆ ਦੀ ਸਖ਼ਤੀ, ਪਾਇਲਟਾਂ ਦੀ ਹੋਵੇਗੀ ਰੋਜ਼ਾਨਾ ਜਾਂਚ

Current Updates

ਸਿੱਖ ਜਥੇ ਨਾਲ ਪਾਕਿਸਤਾਨ ਜਾ ਕੇ ਨਿਕਾਹ ਕਰਵਾਉਣ ਵਾਲੀ ਮਹਿਲਾ ਸਰਬਜੀਤ ਕੌਰ ਨੂੰ ਲਿਆਂਦਾ ਜਾਵੇਗਾ ਭਾਰਤ

Current Updates

ਨਵੀ ਦਿੱਲੀ ,(ਕ.ਅ.ਬਿਊਰੋ) :ਆਈਪੀਐਲ 2023 ਡੇਵਿਡ ਵਾਰਨਰ ਦਿੱਲੀ ਕੈਪੀਟਲਸ ਦੀ ਕਪਤਾਨੀ ਕਰਨਗੇ, ਅਕਸ਼ਰ ਪਟੇਲ ਉਪ ਕਪਤਾਨ ਬਣੇ ਰਹਿਣਗੇ।

Current Updates

Leave a Comment