September 8, 2026
ਖਾਸ ਖ਼ਬਰਰਾਸ਼ਟਰੀ

ਐਸ.ਆਈ.ਆਰ. ’ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ

ਐਸ.ਆਈ.ਆਰ. ’ਚ ਪਾਸ ਸਰਟੀਫ਼ਿਕੇਟ ਨਾਲ ਦਸਵੀਂ ਦਾ ਦਾਖ਼ਲਾ ਫ਼ਾਰਮ ਲਗਾਇਆ ਜਾ ਸਕਦਾ ਹੈ : ਅਦਾਲਤ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬੁਧਵਾਰ ਨੂੰ ਸਪੱਸ਼ਟ ਕੀਤਾ ਕਿ ਪਛਮੀ ਬੰਗਾਲ ’ਚ ਜਾਰੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੋਧ (ਐਸ.ਆਈ.ਆਰ.) ’ਚ ਪਛਾਣ ਤਸਦੀਕ ਲਈ ਜਮਾਤ ਦਸਵੀਂ ਦੇ ਦਾਖ਼ਲਾ ਫ਼ਾਰਮ ਨੂੰ ਪਾਸ ਹੋਣ ਦੇ ਸਰਟੀਫ਼ਿਕੇਟ ਨਾਲ ਲਗਾਇਆ ਜਾ ਸਕਦਾ ਹੈ।
ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੌਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੀ ਬੈਂਚ ਨੇ ਸੀਨੀਅਰ ਵਕੀਲ ਡੀ.ਐਸ. ਨਾਇਡੂ ਵਲੋਂ ਮਾਮਲੇ ਦਾ ਜ਼ਿਕਰ ਕੀਤੇ ਜਾਣ ਤੋਂ ਬਾਅਦ ਹੁਕਮ ਪਾਸ ਕੀਤਾ।  ਵਕੀਲ ਨੇ ਇਸ ਬਾਰੇ ਚਿੰਤਾ ਪ੍ਰਗਟਾਈ ਸੀ ਕਿ ਕੀ ਇਸ ਤਰ੍ਹਾਂ ਦੇ ਦਾਖ਼ਲਾ ਫ਼ਾਰਮਾਂ ਨੂੰ ਅਪਣੇ-ਆਪ ’ਚ ਪੂਰੀ ਪਛਾਣ ਦਸਤਾਵੇਜ਼ ਦੇ ਰੂਪ ’ਚ ਮਨਜ਼ੂਰ ਕੀਤਾ ਜਾ ਸਕਦਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਉਹ ਪਹਿਲਾਂ ਹੀ ਹੁਕਮ ਜਾਰੀ ਕਰ ਚੁਕੀ ਹੈ ਕਿ ਦਾਖ਼ਲਾ ਫ਼ਾਰਮ ਸਿਰਫ਼ ਪੂਰਕ ਦਸਤਾਵੇਜ਼ ਹੋਵੇਗਾ।

Related posts

350 ਸਾਲਾ ਸ਼ਹੀਦੀ ਸ਼ਤਾਬਦੀ: ਸ਼੍ਰੋਮਣੀ ਕਮੇਟੀ ਕੰਨੜ ਭਾਸ਼ਾ ’ਚ ਸੰਗ੍ਰਹਿਤ ਕਰੇਗੀ ਨੌਵੇਂ ਪਾਤਸ਼ਾਹ ਬਾਰੇ ਕਿਤਾਬਚਾ

Current Updates

ਦੁਨੀਆ ਦੇ ਸਭ ਤੋਂ ਵੱਡੇ ਬੈਟਰੀ ਭੰਡਾਰਨ ਪਲਾਂਟਾਂ ’ਚੋਂ ਇਕ ਵਿੱਚ ਭਿਆਨਕ ਅੱਗ ਲੱਗੀ

Current Updates

8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

Current Updates

Leave a Comment