June 9, 2025
ਪੰਜਾਬ

ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ

ਸੰਗਰੂਰ ’ਚ ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਖਿੱਚ-ਧੂਹ

ਸੰਗਰੂਰ- ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਬੇਰੁਜ਼ਗਾਰਾਂ ਅਤੇ ਪੁਲੀਸ ਦਰਮਿਆਨ ਝੜਪ ਹੋਈ ਜਿਸ ਦੌਰਾਨ ਇੱਕ ਬੇਰੁਜ਼ਗਾਰ ਦੀ ਪੱਗ, ਕਈ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਦੀਆਂ ਚੁੰਨੀਆਂ ਲੱਥ ਗਈਆਂ ਅਤੇ ਇੱਕ ਡੀਐਸਪੀ ਦੀ ਵਰਦੀ ਦਾ ਬੈਜ ਵੀ ਉਖੜ ਗਿਆ। ਖਿੱਚ-ਧੂਹ ਦੌਰਾਨ ਪੁਲੀਸ ਪੰਜ ਪ੍ਰਦਰਸ਼ਨਕਾਰੀ ਲੜਕੀਆਂ ਸਮੇਤ ਅੱਠ ਬੇਰੁਜ਼ਗਾਰਾਂ ਨੂੰ ਜਬਰੀ ਧੂਹ ਕੇ ਲੈ ਗਈ ਅਤੇ ਹਿਰਾਸਤ ’ਚ ਲੈ ਕੇ ਬੱਸ ’ਚ ਬਿਠਾ ਲਿਆ। ਇੱਕ ਪ੍ਰਦਰਸ਼ਨਕਾਰੀ ਲੜਕੀ ਨੂੰ ਤਾਂ ਪੁਲੀਸ ਨੇ ਲੱਤਾਂ-ਬਾਹਾਂ ਤੋਂ ਫੜ ਘਸੀਟਦਿਆਂ ਜਬਰੀ ਹਿਰਾਸਤ ’ਚ ਲਿਆ। ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲੀਸ ਨੂੰ ਭਾਰੀ ਜਦੋਜਹਿਦ ਕਰਨੀ ਪਈ।

ਇਹ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਹੇਠ ਬੇਰੁਜ਼ਗਾਰ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੰਜਾਬ ਭਰ ਤੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਬੇਰੁਜ਼ਗਾਰ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮਤਰੀ ਦੀ ਕੋਠੀ ਵੱਲ ਵਧ ਰਹੇ ਸੀ ਪਰੰਤੂ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਬੇਰੁਜ਼ਗਾਰਾਂ ਨੂੰ ਰੋਕ ਲਿਆ। ਇਸ ਦੌਰਾਨ ਪੁਲੀਸ ਨਾਲ ਖਿੱਚਧੂਹ ਹੋਈ। ਬੇਰੁਜ਼ਗਾਰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਮੰਗ ਕਰ ਰਹੇ ਸਨ ਪਰੰਤੂ ਪ੍ਰਸ਼ਾਸ਼ਨ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਤੋਂ ਅਸਮਰੱਥ ਸੀ। ਬੇਰੁਜ਼ਗਾਰਾਂ ਨੇ ਮੁੜ ਜਬਰੀ ਅੱਗੇ ਵਧਣ ਦਾ ਯਤਨ ਕੀਤਾ ਅਤੇ ਪੁਲੀਸ ਨਾਲ ਧੱਕਾ-ਮੁੱਕੀ ਹੋਈ। ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਹਿਰਾਸਤ ’ਚ ਲਏ ਸਾਥੀਆਂ ਨੂੰ ਪੁਲੀਸ ਨੂੰ ਛੱਡ ਦਿੱਤਾ ਗਿਆ। ਆਖ਼ਰਕਾਰ ਪ੍ਰਸ਼ਾਸ਼ਨ ਵਲੋਂ ਕੈਬਨਿਟ ਸਬ ਕਮੇਟੀ ਨਾਲ 5 ਮਾਰਚ ਦੀ ਮੀਟਿੰਗ ਨਿਸ਼ਚਿਤ ਕਰਵਾਈ ਜਿਸ ਮਗਰੋਂ ਪ੍ਰਦਰਸ਼ਨਕਾਰੀ ਸਾਂਤ ਹੋਏ ਅਤੇ ਰੋਸ ਧਰਨਾ ਸਮਾਪਤ ਕੀਤਾ।

Related posts

ਗੁਰੂ ਨਾਨਕ ਦੇਵ ਹਸਤਪਾਲ ’ਚ ਅੱਧੀ ਰਾਤ ਨੂੰ ਹੁੱਲ੍ਹੜਬਾਜ਼ੀ, ਡਾਕਟਰਾਂ ਤੇ ਸਟਾਫ ਨਾਲ ਕੁੱਟਮਾਰ; ਖ਼ੁਦ ਨੂੰ ਕਮਰੇ ’ਚ ਬੰਦ ਕਰ ਕੇ ਬਚਾਈ ਜਾਨ

Current Updates

ਪਹਿਲਗਾਮ ਅਤਿਵਾਦੀ ਹਮਲੇ ਦੇ ਵਿਰੋਧ ਵਜੋਂ ਹੁਸ਼ਿਆਰਪੁਰ, ਕਪੂਰਥਲਾ ਵਿਚ ਬਾਜ਼ਾਰ ਬੰਦ

Current Updates

ਅਮਨ ਅਰੋੜਾ ਨੇ ਰੋਜ਼ਗਾਰ ਉਤਪਤੀ ਮੰਤਰੀ ਵਜੋਂ ਅਹੁਦਾ ਸੰਭਾਲਿਆ; ਅਧਿਕਾਰੀਆਂ ਨੂੰ ਉਦਯੋਗ ਦੀਆਂ ਲੋੜਾਂ ਤੇ ਹੁਨਰਮੰਦ ਕਾਮਿਆਂ ਵਿਚਲੇ ਪਾੜੇ ਨੂੰ ਪੂਰਨ ਦੇ ਨਿਰਦੇਸ਼

Current Updates

Leave a Comment