September 13, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ਕੈਬਨਿਟ ਦੀ ਮੀਟਿੰਗ ਅਚਨਚੇਤ ਮੁਲਤਵੀ, ਨਵੀਂ ਤਰੀਕ ਹੋਈ ਤੈਅ

ਪੰਜਾਬ ਕੈਬਨਿਟ ਦੀ ਮੀਟਿੰਗ ਅਚਨਚੇਤ ਮੁਲਤਵੀ, ਨਵੀਂ ਤਰੀਕ ਹੋਈ ਤੈਅ

ਪੰਜਾਬ –ਪੰਜਾਬ ਕੈਬਨਿਟ ਦੀ ਭਲਕੇ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਅਚਨਚੇਤ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਹੁਣ ਇਹ ਮੀਟਿੰਗ ਆਗਾਮੀ 13 ਫਰਵਰੀ, ਵੀਰਵਾਰ ਨੂੰ ਹੋਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਗਏ ਹੋਏ ਹਨ ਅਤੇ ਕੁਝ ਅਹਿਮ ਰੁਝੇਵਿਆਂ ਕਰ ਕੇ ਇਹ ਮੀਟਿੰਗ ਟਾਲੀ ਗਈ ਹੈ। ਕੈਬਨਿਟ ਮੀਟਿੰਗ ਦੀ ਤਾਰੀਖ਼ ਦਿੱਲੀ ਚੋਣਾਂ ਤੋਂ ਪਹਿਲਾਂ ਹੀ ਤੈਅ ਹੋ ਗਈ ਸੀ।

ਕਈ ਮਹੀਨਿਆਂ ਦੇ ਵਕਫ਼ੇ ਮਗਰੋਂ ਇਹ ਮੀਟਿੰਗ ਸੋਮਵਾਰ ਨੂੰ ਹੋਣੀ ਸੀ ਜਿਸ ਨੂੰ ਹੁਣ ਟਾਲ ਦਿੱਤਾ ਗਿਆ ਹੈ। ਦਿੱਲੀ ਵਿਚ ਅੱਜ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਚੁਣੇ ਵਿਧਾਇਕਾਂ ਦੀ ਮੀਟਿੰਗ ਵੀ ਸੱਦੀ ਗਈ ਹੈ।

ਕੈਬਨਿਟ ਮੀਟਿੰਗ ਲਈ ਪੂਰੀ ਤਿਆਰੀ ਸੀ ਅਤੇ ਦਰਜਨਾਂ ਵਿਭਾਗਾਂ ਦੇ ਏਜੰਡੇ ਵੀ ਲੱਗੇ ਹੋਏ ਸਨ। ਹੁਣ ਇਨ੍ਹਾਂ ਬਾਰੇ 13 ਫਰਵਰੀ ਨੂੰ ਹੀ ਵਿਚਾਰ ਤੇ ਫ਼ੈਸਲਾ ਹੋ ਸਕੇਗਾ।

Related posts

ਇੰਡੋਨੇਸ਼ੀਆ ਸਕੂਲ ਹਾਦਸਾ: ਬਚਾਅ ਕਾਰਜ ਜਾਰੀ; ਉਮੀਦਾਂ ਹੁਣ ਮਸ਼ੀਨਾਂ ‘ਤੇ

Current Updates

ਮੁਜ਼ੱਫਰਨਗਰ ਦੰਗੇ: ਯੂਪੀ ਅਦਾਲਤ ਨੇ 22 ਦੋਸ਼ੀਆਂ ਨੂੰ ਕੀਤਾ ਬਰੀ

Current Updates

ਨੌਜਵਾਨਾਂ ਵੱਲੋਂ ਮੈਰਿਟ ਦੇ ਅਧਾਰ ’ਤੇ ਸਰਕਾਰੀ ਨੌਕਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

Current Updates

Leave a Comment