September 28, 2026
ਖਾਸ ਖ਼ਬਰ

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

ਪੁਣੇ: ਮਹਾਰਾਸ਼ਟਰ ਦੇ ਆਬਕਾਰੀ ਵਿਭਾਗ ਨੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੇ ਅੱਜ ਪੁਣੇ ਦੇ ਕੋਥਰੂਡ ਇਲਾਕੇ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਸਮਾਗਮ ਵਿੱਚ ਸ਼ਰਾਬ ਪਰੋਸੇ ਜਾਣ ਦਾ ਪਰਮਿਟ ਰੱਦ ਕਰ ਦਿੱਤਾ। ਕੋਥਰੂਡ ਦੇ ਨਵ-ਨਿਯੁਕਤ ਭਾਜਪਾ ਵਿਧਾਇਕ ਚੰਦਰਕਾਂਤ ਪਾਟਿਲ ਸਮੇਤ ਵੱਖ-ਵੱਖ ਵਰਗਾਂ ਦੇ ਲੋਕਾਂ ਵੱਲੋਂ ਪ੍ਰੋਗਰਾਮ ਵਿੱਚ ਸ਼ਰਾਬ ਪਰੋਸਣ ਦੀ ਯੋਜਨਾ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਵਿਭਾਗ ਨੇ ਪਰਮਿਟ ਰੱਦ ਕੀਤਾ ਹੈ। ਸੂਬੇ ਦੇ ਆਬਕਾਰੀ ਕਮਿਸ਼ਨਰ ਸੀ. ਰਾਜਪੂਤ ਨੇ ਕਿਹਾ, ‘‘ਸੂਬੇ ਦੇ ਆਬਕਾਰੀ ਵਿਭਾਗ ਨੇ ਪ੍ਰੋਗਰਾਮ ਦੌਰਾਨ ਸ਼ਰਾਬ ਪਰੋਸਣ ਦੀ ਮਨਜ਼ੂਰੀ ਰੱਦ ਕਰ ਦਿੱਤੀ ਹੈ।’’ ਵਿਧਾਇਕ ਪਾਟਿਲ ਨੇ ਕੋਥਰੂਡ ਦੇ ਕਾਕੜੇ ਫਾਰਮ ਵਿੱਚ ਸ਼ਾਮ ਨੂੰ ਹੋਣ ਵਾਲੇ ਸੰਗੀਤਕ ਪ੍ਰੋਗਰਾਮ ’ਤੇ ਇਤਰਾਜ਼ ਪ੍ਰਗਟਾਇਆ ਸੀ। ਭਾਜਪਾ ਆਗੂ ਨੇ ਬਿਆਨ ਵਿੱਚ ਕਿਹਾ, ‘‘ਅਜਿਹੇ ਸ਼ੋਅ ਸ਼ਹਿਰ ਦੇ ਸਭਿਆਚਾਰ ਦਾ ਹਿੱਸਾ ਨਹੀਂ ਹਨ। ਇਸ ਨਾਲ ਇਲਾਕਾ ਵਾਸੀਆਂ ਨੂੰ ਵੱਡੇ ਪੱਧਰ ’ਤੇ ਪ੍ਰੇਸ਼ਾਨੀ ਹੋਵੇਗੀ ਅਤੇ ਟਰੈਫਿਕ ਜਾਮ ਵੀ ਲੱਗਣਗੇ। ਇਸ ਲਈ ਮੈਂ ਸਿਟੀ ਪੁਲੀਸ ਕਮਿਸ਼ਨਰ ਨੂੰ ਪ੍ਰੋਗਰਾਮ ਰੱਦ ਕਰਨ ਦੀ ਅਪੀਲ ਕਰਦਾ ਹਾਂ।’’

Related posts

ਅਮਰੀਕਾ ਨੇ ਬੰਗਲੂਰੂ ’ਚ ਖੋਲ੍ਹਿਆ ਕੌਂਸਲਖਾਨਾ

Current Updates

NHAI ਦਾ ਵੱਡਾ ਫ਼ੈਸਲਾ: ਦੇਸ਼ ਦੇ 121 ਟੌਲ ਪਲਾਜ਼ਿਆਂ ‘ਤੇ ‘FASTag ਲੋਕਲ ਪਾਸ’ ਸਹੂਲਤ ਆਨਲਾਈਨ ਸ਼ੁਰੂ; ‘ਰਾਜਮਾਰਗ ਯਾਤਰਾ’ ਐਪ ਤੋਂ ਬਣੇਗਾ ਪਾਸ

Current Updates

ਪ੍ਰਧਾਨ ਮੰਤਰੀ ਨੇ ਹਿਸਾਰ-ਅਯੁੱਧਿਆ ਉਡਾਣ ਨੂੰ ਹਰੀ ਝੰਡੀ ਦਿੱਤੀ

Current Updates

Leave a Comment