September 27, 2026
ਖਾਸ ਖ਼ਬਰਮਨੋਰੰਜਨ

ਵਿੱਕੀ ਕੌਸ਼ਲ ਨੇ ਜਿਮ ’ਚ ਪੁਲ-ਅੱਪਸ ਲਾਉਣ ਦੀ ਵੀਡੀਓ ਕੀਤੀ ਸਾਂਝੀ

ਵਿੱਕੀ ਕੌਸ਼ਲ ਨੇ ਜਿਮ ’ਚ ਪੁਲ-ਅੱਪਸ ਲਾਉਣ ਦੀ ਵੀਡੀਓ ਕੀਤੀ ਸਾਂਝੀ

ਮੁੰਬਈ: ਅਦਾਕਾਰ ਵਿੱਕੀ ਕੌਸ਼ਲ ਨੇ ਇੰਸਟਾਗ੍ਰਾਮ ਸਟੋਰੀਜ਼ ’ਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਜਿਮ ਵਿੱਚ ਪੁਲ ਅੱਪਸ ਲਾਉਂਦਾ ਨਜ਼ਰ ਆਉਂਦਾ ਹੈ। ਵਿੱਕੀ ਨੇ ਕਾਲੀ ਪੈਂਟ ਅਤੇ ਬੇਸਬਾਲ ਟੋਪੀ ਦੇ ਨਾਲ ਸਫੈਦ ਟੀ-ਸ਼ਰਟ ਪਾਈ ਹੈ ਤੇ ਉਹ ਦਸ ਪੁਲ ਅਪ ਲਾਉਂਦਾ ਅਤੇ ਫਿਰ ਚਲਾ ਜਾਂਦਾ ਹੈ। ਵੀਡੀਓ ਦੌਰਾਨ ਕਰਨ ਔਜਲਾ ਦਾ ਗੀਤ ‘ਫਾਇਰ’ ਸੁਣਾਈ ਦਿੰਦਾ ਹੈ। ਉਸ ਦੇ ਪ੍ਰਸ਼ੰਸਕਾਂ ਨੂੰ ਇਹ ਵੀਡੀਓ ਕਾਫ਼ੀ ਪਸੰਦ ਆਈ ਹੈ। ਵਿੱਕੀ ਆਪਣੀ ਆਗਾਮੀ ਫ਼ਿਲਮ ‘ਛਾਵਾ’ ਵਿੱਚ ਨਜ਼ਰ ਆਵੇਗਾ। ਉਸ ਨੇ ਆਪਣੇ ਚਾਹੁਣ ਵਾਲਿਆਂ ਨਾਲ ਫ਼ਿਲਮ ਦਾ ਪੋਸਟਰ ਸਾਂਝਾ ਕਰਨ ਤੋਂ ਇਲਾਵਾ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਉਹ ਦੋਵਾਂ ਹੱਥਾਂ ਵਿੱਚ ਤਲਵਾਰਾਂ ਲੈ ਕੇ ਦੁਸ਼ਮਣ ਦੀ ਫ਼ੌਜ ਨਾਲ ਇਕੱਲੇ ਲੜਦੇ ਯੋਧਾ ਵਜੋਂ ਦਿਖਾਈ ਦਿੰਦਾ ਹੈ। ਉਸ ਨੇ ਇਸ ਪੋਸਟ ਵਿੱਚ ਦੱਸਿਆ ਕਿ ਇਸ ਫ਼ਿਲਮ ਦਾ ਟੀਜ਼ਰ ਸੋਮਵਾਰ ਨੂੰ ਰਿਲੀਜ਼ ਹੋਵੇਗਾ। ਲਛਮਣ ਉਤੇਕਰ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਉਹ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛਤਰਪਤੀ ਸੰਭਾਜੀ ਮਹਾਰਾਜ ਦੇ ਕਿਰਦਾਰ ਵਿੱਚ ਨਜ਼ਰ ਆਵੇਗਾ। ਦੂਜੇ ਪਾਸੇ, 13 ਨਵੰਬਰ ਨੂੰ ਇਹ ਦੱਸਿਆ ਗਿਆ ਸੀ ਕਿ ਉਹ ਅਮਰ ਕੌਸ਼ਿਕ ਵੱਲੋਂ ਬਣਾਈ ਫ਼ਿਲਮ ‘ਮਹਾਅਵਤਾਰ’ ਵਿੱਚ ਚਿਰੰਜੀਵੀ ਪਰਸ਼ੂਰਾਮ ਦੀ ਭੂਮਿਕਾ ਨਿਭਾਏਗਾ। ਇਸ ਫਿਲਮ ਦੇ ਕ੍ਰਿਸਮਸ 2026 ਮੌਕੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਦੀ ਸੰਭਾਵਨਾ ਹੈ।

Related posts

PM Modi ਖਿਲਾਫ 18 ਅਪਰੈਲ ਦੇ ਭਾਸ਼ਣ ਨੂੰ ਲੈ ਕੇ ਵਿਸ਼ੇਸ਼ ਅਧਿਕਾਰ ਮਤਾ

Current Updates

ਈਦ ਸਮਾਰੋਹ ਰਾਹੀਂ ਧਾਰਮਿਕ ਏਕਤਾ ਦਾ ਸੁਨੇਹਾ

Current Updates

ਪਹਿਲਗਾਮ ਹਮਲਾ ਦੇ ਬਦਲੇ ਵਾਅਦਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਪੂਰਾ ਹੋਇਆ: ਮੋਦੀ

Current Updates

Leave a Comment