September 28, 2026
ਖਾਸ ਖ਼ਬਰਰਾਸ਼ਟਰੀ

ਨਹੀਂ ਸੁਧਰ ਰਹੀ ਦਿੱਲੀ ਦੀ ਹਵਾ

ਨਹੀਂ ਸੁਧਰ ਰਹੀ ਦਿੱਲੀ ਦੀ ਹਵਾ

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ ‘ਚ ਐਤਵਾਰ ਨੂੰ ਵੀ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਰਹੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਦਿੱਲੀ ‘ਚ ਹਵਾ ਗੁਣਵੱਤਾ (AQI) 334 ਰਿਹਾ। ਅਲੀਪੁਰ, ਆਨੰਦ ਵਿਹਾਰ, ਜਹਾਂਗੀਰਪੁਰੀ, ਰੋਹਿਣੀ ਅਤੇ ਬਵਾਨਾ ਸਮੇਤ ਕੁਝ ਇਲਾਕਿਆਂ ‘ਚ ਹਵਾ ਗੁਣਵੱਤਾ ਬਹੁਤ ਖ਼ਰਾਬ ਸ਼੍ਰੇਣੀ ਵਿਚ ਰਹੀ। ਇਸ ਦਰਮਿਆਨ ਐਤਵਾਰ ਸਵੇਰੇ ਘੱਟ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤੋਂ 1 ਡਿਗਰੀ ਵੱਧ ਸੀ।

ਮੌਸਮ ਵਿਭਾਗ ਮੁਤਾਬਕ ਸਵੇਰੇ ਸਾਢੇ 8 ਵਜੇ ਨਮੀ ਦਾ ਪੱਧਰ 91 ਫ਼ੀਸਦੀ ਸੀ। ਸ਼ਾਮ ਅਤੇ ਰਾਤ ਨੂੰ ਧੁੰਦ ਛਾਏ ਰਹਿਣ ਦਾ ਖ਼ਦਸ਼ਾ ਜਤਾਇਆ। ਮੌਸਮ ਵਿਭਾਗ ਮੁਤਾਬਕ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦੇ ਆਲੇ-ਦੁਆਲੇ ਰਹਿਣ ਦੀ ਉਮੀਦ ਹੈ। CPCB ਦੇ ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਵਿਚ ਧੁੰਦ ਦੀ ਪਰਤ ਛਾਈ ਰਹਿਣ ਅਤੇ ਸਵੇਰੇ 9 ਵਜੇ ਔਸਤ AQI 358 ਹੋਣ ਨਾਲ ਹਵਾ ਗੁਣਵੱਤਾ ਬਹੁਤ ਖਰਾਬ ਸ਼੍ਰੇਣੀ ਵਿਚ ਰਹਿਣ ਦਾ ਖ਼ਦਸ਼ਾ ਬਣਿਆ ਹੋਇਆ ਹੈ।

Related posts

ਸਰਬਜੀਤ ਕੌਰ ਅਤੇ ਉਸ ਦੇ ਪਾਕਿਸਤਾਨੀ ਪਤੀ ਦੀਆਂ ਵਧੀਆਂ ਮੁਸ਼ਕਲਾਂ, ਜਾਣੋ ਪੂਰਾ ਮਾਮਲਾ

Current Updates

ਸੈਂਸੈਕਸ ਅਤੇ ਨਿਫ਼ਟੀ ਵਿਚ ਉਤਰਾਅ ਚੜ੍ਹਾਅ ਜਾਰੀ

Current Updates

ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ

Current Updates

Leave a Comment