June 28, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਰਾਜਨੀਤਿਕ ਸ਼ਹਿ ਤੇ ਬਠਿੰਡਾ ਪੁਲਿਸ ਵੱਲੋਂ ਮਹਿਲਾ ਵਣ ਗਾਰਡ ਤੇ ਦਰਜ਼ ਨਜਾਇਜ਼ ਪਰਚਾ ਤੁਰੰਤ ਰੱਦ ਕੀਤਾ ਜਾਵੇ

Illegal papers filed against women forest guards should be canceled immediately

 

ਬਠਿੰਡਾ: ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਸਾਥੀ ਰਣਬੀਰ ਸਿੰਘ ਉੱਪਲ ਅਤੇ ਸੂਬਾਈ ਜਨਰਲ ਸਕੱਤਰ ਸਾਥੀ ਬੋਬਿੰਦਰ ਸਿੰਘ ਵੱਲੋਂ ਦੱਸਿਆ ਕਿ ਵਣ ਮੰਡਲ ਬਠਿੰਡਾ ਦੀ ਤਲਵੰਡੀ ਸਾਬੋ ਵਣ ਰੇਂਜ਼ ਵਿਖੇ ਤਾਇਨਾਤ ਮਹਿਲਾ ਵਣ ਗਾਰਡ ਲਖਵੀਰ ਕੌਰ ਤੇ ਬਠਿੰਡਾ ਪੁਲਿਸ ਦੇ ਥਾਣਾ ਕੋਟ ਫੱਤਾ ਵਿੱਚ ਰਾਜਨੀਤਿਕ ਸ਼ਹਿ ਤੇ ਪੁਲਿਸ ਪਰਚਾ ਦਰਜ ਕੀਤਾ ਗਿਆ ਹੈ ਜੋ ਕਿ ਬਿਲਕੁਲ ਝੂਠਾ, ਬੇ-ਬੁਨਿਆਦ ਅਤੇ ਤੱਥੋਂ ਹੀਣਾ ਹੈ।

ਇਸ ਘਟਨਾ ਨਾਲ ਜਿੱਥੇ ਵਣ ਕਾਰਜਕਰੀ ਫ਼ੀਲਡ ਅਮਲਾ ਜੋ ਕਿ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਪੰਜਾਬ ਦੇ ਵਾਤਾਵਰਨ ਨੂੰ ਬੇਹਤਰ ਬਣਾਉਣ ਦੀ ਡਿਊਟੀ ਕਰ ਰਿਹਾ ਹੈ ਵਿੱਚ ਗੁੱਸੇ ਅਤੇ ਰੋਸ ਦੀ ਭਾਵਨਾ ਪੈਦਾ ਹੋਈ ਹੈ ਓਥੇ ਵਣ ਵਿਭਾਗ ਵਿੱਚ ਵੱਡੀ ਗਿਣਤੀ ਵਿੱਚ ਡਿਊਟੀ ਕਰ ਰਹੀਆਂ ਮਹਿਲਾ ਵਣ ਮੁਲਾਜ਼ਮਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਫ਼ੀਲਡ ਡਿਊਟੀ ਕਰ ਰਹੀ ਪੰਜਾਬ ਦੀ ਧੀ ਲਖਵੀਰ ਕੌਰ ਨੂੰ ਵਾਤਾਵਰਨ ਵਿਰੋਧੀਆਂ ਨੇ ਸਿਆਸੀ ਸ਼ਹਿ ਤੇ ਕੁਝ ਦਿਨ ਪਹਿਲਾਂ ਉਸਨੂੰ ਬੀਟ ਰਾਮਨਗਰ-1 ਤੋਂ ਬਦਲ ਦਿੱਤਾ ਗਿਆ ਅਤੇ ਹੁਣ ਉਸ ਉੱਪਰ ਸਿਆਸੀ ਸ਼ਹਿ ਤੇ ਇਹ ਝੂਠਾ ਤੇ ਨਜ਼ਾਇਜ਼ ਪਰਚਾ ਦਰਜ਼ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਸਰਕਾਰ ਦਾ ਔਰਤਾਂ, ਮੁਲਾਜ਼ਮ, ਲੋਕ ਅਤੇ ਵਾਤਾਵਰਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ।

ਜਥੇਬੰਦੀ ਮਹਿਲਾ ਵਣ ਗਾਰਡ ਤੇ ਹੋਏ ਨਜ਼ਾਇਜ਼ ਪਰਚੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਅਤੇ ਬਠਿੰਡਾ ਪੁਲਿਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦੀ ਹੈ ਕਿ ਜੇਕਰ ਤੁਰੰਤ ਇਹ ਝੂਠਾ ਪਰਚਾ ਰੱਦ ਨਾ ਕੀਤਾ ਗਿਆ ਤਾਂ ਜਥੇਬੰਦੀ ਸੂਬਾ ਪੱਧਰੀ ਵੱਡੇ ਸੰਘਰਸ਼ ਦਾ ਐਲਾਨ ਕਰੇਗੀ, ਜਿਸ ਦੌਰਾਨ ਹੋਣ ਵਾਲੇ ਕਿਸੇ ਵੀ ਨੁਕਸਾਨ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Related posts

‘ਆਪ’ ਨੇ ਰਜਿੰਦਰ ਗੁਪਤਾ ਨੂੰ ਰਾਜ ਸਭਾ ਉਮੀਦਵਾਰ ਐਲਾਨਿਆ

Current Updates

ਮਹਿੰਗਾਈ ਤੋਂ ਵੱਡੀ ਰਾਹਤ, ਹੁਣ ਪਹਿਲਾਂ ਨਾਲੋਂ ਸਸਤਾ ਹੋਇਆ ਰਸੋਈ ਗੈਸ ਸਿਲੰਡਰ

Current Updates

ਮੈਂ ‘ਕਰਜ਼’ ਫਿਲਮ ਦੁਬਾਰਾ ਨਹੀਂ ਬਣਾਵਾਂਗਾ: ਸੁਭਾਸ਼ ਘਈ

Current Updates

Leave a Comment