ਬੈਂਗਲੁਰੂ- ਈ-ਕਾਮਰਸ ਖੇਤਰ ਦੀ ਮਸ਼ਹੂਰ ਕੰਪਨੀ Amazon ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਪਣੇ ਗਾਹਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਆਪਣੀ Ultra-Fast ਡਿਲੀਵਰੀ ਸੇਵਾ (Amazon Now) ਦਾ ਵਿਸਥਾਰ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ਵਿੱਚ ਕਰ ਦਿੱਤਾ ਹੈ। ਕੰਪਨੀ ਨੇ ਮਹਿਜ਼ ਦੋ ਹਫ਼ਤਿਆਂ ਦੇ ਅੰਦਰ ਆਪਣੇ ਇਸ ਨੈੱਟਵਰਕ ਦੇ ਦਾਇਰੇ ਨੂੰ ਦੋਗੁਣਾ ਕਰ ਲਿਆ ਹੈ। ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕੰਪਨੀ ਨੇ ਦੱਸਿਆ ਕਿ ਇਹ ਸੇਵਾ ਹੁਣ ਉੱਤਰ ਭਾਰਤ ਦੇ ਅੰਮ੍ਰਿਤਸਰ, ਅਬੋਹਰ, ਜਲੰਧਰ, ਅੰਬਾਲਾ ਤੋਂ ਲੈ ਕੇ ਮੰਗਲੌਰ, ਮਨੀਪਾਲ, ਵਿਸ਼ਾਖਾਪਟਨਮ, ਕੋਚੀ, ਚੰਗਨਾਚੇਰੀ, ਭੁਵਨੇਸ਼ਵਰ ਅਤੇ ਕਰਵਾਰ ਵਰਗੇ ਸ਼ਹਿਰਾਂ ਵਿੱਚ ਉਪਲਬਧ ਹੋ ਗਈ ਹੈ।
Amazon now ਰਾਹੀਂ ਗਾਹਕਾਂ ਨੂੰ ਹਜ਼ਾਰਾਂ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਰਾਸ਼ਨ (ਗ੍ਰੋਸਰੀ), ਤਾਜ਼ੇ ਫਲ ਤੇ ਸਬਜ਼ੀਆਂ, ਫਰੋਜ਼ਨ ਫੂਡ, ਨਿੱਜੀ ਦੇਖਭਾਲ ਦੇ ਉਤਪਾਦ, ਫੈਸ਼ਨ ਤੇ ਬਿਊਟੀ ਆਈਟਮਾਂ, ਛੋਟੇ ਬਜਲੀ ਉਪਕਰਣ ਅਤੇ ਰਸੋਈ ਦਾ ਸਾਮਾਨ ਸ਼ਾਮਲ ਹੈ। ਕੰਪਨੀ ਅਨੁਸਾਰ ਇਨ੍ਹਾਂ ਆਰਡਰਾਂ ਦੀ ਪੂਰਤੀ ਲਗਭਗ 800 ਮਾਈਕ੍ਰੋ-ਫੁਲਫਿਲਮੈਂਟ ਅਤੇ ਅਰਬਨ ਸੈਂਟਰਾਂ ਦੇ ਨੈੱਟਵਰਕ ਰਾਹੀਂ ਕੀਤੀ ਜਾਵੇਗੀ।
ਕੰਪਨੀ ਨੇ ਸਤੰਬਰ ਵਿੱਚ ਦੱਸਿਆ ਸੀ ਕਿ Amazonnow ਨੇ ਪਿਛਲੇ ਤਿੰਨ ਮਹੀਨਿਆਂ ਦੇ ਅਧਾਰ ’ਤੇ ਭਾਰਤ ਵਿੱਚ 1 ਅਰਬ ਅਮਰੀਕੀ ਡਾਲਰ ਦੀ ਸਾਲਾਨਾ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੀ ਯੋਜਨਾ ਇਸ ਸੇਵਾ ਨੂੰ 300 ਤੋਂ ਵੱਧ ਸ਼ਹਿਰਾਂ ਵਿੱਚ ਵਧਾਉਣ ਅਤੇ ਦੇਸ਼ ਦਾ ਸਭ ਤੋਂ ਵੱਡਾ ‘ਮਿੰਟਾਂ ’ਚ ਡਿਲੀਵਰੀ’ ਨੈੱਟਵਰਕ ਤਿਆਰ ਕਰਨ ਦੀ ਹੈ।
ਇਸ ਤੋਂ ਇਲਾਵਾ, 8 ਅਕਤੂਬਰ ਤੋਂ ਸ਼ੁਰੂ ਹੋ ਰਹੇ Amazonਗ੍ਰੇਟ ਇੰਡੀਅਨ ਫੈਸਟੀਵਲ’ ਦੌਰਾਨ Amazonnow ’ਤੇ ਵਿਸ਼ੇਸ਼ ਛੋਟਾਂ ਤੇ ਡੀਲਜ਼ ਵੀ ਮਿਲਣਗੀਆਂ। ਐੱਸ.ਬੀ.ਆਈ. (SBI) ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕਾਂ ਨੂੰ 10 ਫੀਸਦੀ ਤੁਰੰਤ ਛੋਟ ਮਿਲੇਗੀ, ਜਦਕਿ ਪ੍ਰਾਈਮ ਮੈਂਬਰਾਂ ਲਈ 10 ਫੀਸਦੀ ਤੱਕ ਦੀ ਵਾਧੂ ਬਚਤ ਦਾ ਪ੍ਰਬੰਧ ਕੀਤਾ ਗਿਆ ਹੈ। ਗਾਹਕ Amazonਐਪ ਵਿੱਚ Now ਬੈਨਰ ਦੇਖ ਕੇ ਆਪਣੇ ਸ਼ਹਿਰ ਵਿੱਚ ਇਸ ਸੇਵਾ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਹਨ।
