September 26, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪ੍ਰਾਪਰਟੀ ਡੀਲਰ ਨੂੰ ਬੰਦੂਕ ਦੀ ਨੋਕ ‘ਤੇ ਬੰਨ੍ਹ ਕੇ 1 ਕਰੋੜ ਦੀ ਨਕਦੀ ਲੁੱਟੀ

ਪ੍ਰਾਪਰਟੀ ਡੀਲਰ ਨੂੰ ਬੰਦੂਕ ਦੀ ਨੋਕ 'ਤੇ ਬੰਨ੍ਹ ਕੇ 1 ਕਰੋੜ ਦੀ ਨਕਦੀ ਲੁੱਟੀ

ਫਰੀਦਾਬਾਦ-  ਇੱਥੋਂ ਦੇ ਧੌਜ ਪੁਲੀਸ ਸਟੇਸ਼ਨ ਅਧੀਨ ਪੈਂਦੇ ਪਿੰਡ ਫਤਿਹਪੁਰ ਤਾਗਾ ਵਿੱਚ ਪੰਜ ਹਥਿਆਰਬੰਦ ਲੁਟੇਰਿਆਂ ਨੇ ਇੱਕ ਪ੍ਰਾਪਰਟੀ ਡੀਲਰ ਦੇ ਘਰ ਦੀ ਬਾਹਰਲੀ ਕੰਧ ਟੱਪ ਕੇ ਉਸ ਨੂੰ ਬੰਦੂਕ ਦੀ ਨੋਕ ’ਤੇ ਮੰਜੇ ਨਾਲ ਬੰਨ੍ਹ ਦਿੱਤਾ ਅਤੇ ਕਰੀਬ 1 ਕਰੋੜ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਪੀੜਤ ਅਬਦੁਲ ਕਰੀਮ, ਇੱਕ ਪ੍ਰਾਪਰਟੀ ਡੀਲਰ ਹੈ ਜਿਸ ਦਾ ਭਰਾ ਅਰਸ਼ਦ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ। ਉਸ ਨੇ ਪੁਲੀਸ ਨੂੰ ਦੱਸਿਆ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਵਿਚਕਾਰਲੀ ਰਾਤ ਨੂੰ ਉਹ ਘਰ ਵਿੱਚ ਇਕੱਲਾ ਸੀ, ਕਿਉਂਕਿ ਉਸ ਦਾ ਬਾਕੀ ਪਰਿਵਾਰ ਬਾਹਰ ਗਿਆ ਹੋਇਆ ਸੀ। ਉਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਹੋਣ ਵਾਲੀਆਂ ਜ਼ਮੀਨ ਦੀਆਂ ਰਜਿਸਟਰੀਆਂ ਲਈ ਘਰ ਵਿੱਚ ਲਗਪਗ 1 ਕਰੋੜ ਰੁਪਏ ਦੀ ਨਕਦੀ ਰੱਖੀ ਗਈ ਸੀ, ਜੋ ਕਿ ਕੁਝ ਜ਼ਮੀਨ ਵੇਚਣ ਤੋਂ ਆਈ ਸੀ।

ਕਰੀਮ ਵੱਲੋਂ ਪੁਲੀਸ ਨੂੰ ਦਿੱਤੇ ਬਿਆਨ ਅਨੁਸਾਰ, ਰਾਤ ​​ਦੇ ਕਰੀਬ 2.30 ਵਜੇ, ਜਦੋਂ ਉਹ ਗੂੜ੍ਹੀ ਨੀਂਦ ਵਿੱਚ ਸੀ, ਤਾਂ ਪੰਜ ਹਥਿਆਰਬੰਦ ਵਿਅਕਤੀ ਕੰਧ ਟੱਪ ਕੇ ਘਰ ਵਿੱਚ ਦਾਖਲ ਹੋਏ। ਉਨ੍ਹਾਂ ਨੇ ਉਸ ਨੂੰ ਬੰਦੂਕ ਦੀ ਨੋਕ ‘ਤੇ ਕਾਬੂ ਕਰ ਲਿਆ ਅਤੇ ਰੱਸਿਆਂ ਨਾਲ ਚਾਰਪਾਈ ਨਾਲ ਬੰਨ੍ਹ ਦਿੱਤਾ। ਲੁਟੇਰਿਆਂ ਵਿੱਚੋਂ ਇੱਕ ਨੇ ਹਥਿਆਰ ਨਾਲ ਉਸ ਉੱਤੇ ਪਹਿਰਾ ਦਿੱਤਾ ਜਦੋਂ ਕਿ ਬਾਕੀ ਚਾਰਾਂ ਨੇ ਕਮਰਿਆਂ ਦੀ ਭੰਨਤੋੜ ਕੀਤੀ, ਅਲਮਾਰੀ ਦੇ ਤਾਲੇ ਤੋੜੇ ਅਤੇ ਬਿਸਤਰੇ ਦੀ ਤਲਾਸ਼ੀ ਲਈ। ਇਹ ਗੈਂਗ ਅਲਮਾਰੀ ਦੇ ਅੰਦਰ ਰੱਖੀ ਨਕਦੀ ਲੈ ਕੇ ਉਸੇ ਕੰਧ ਰਾਹੀਂ ਫਰਾਰ ਹੋ ਗਿਆ ਜਿਸ ਰਾਹੀਂ ਉਹ ਦਾਖਲ ਹੋਏ ਸਨ। ਕਰੀਮ ਸਾਰੀ ਰਾਤ ਮੰਜੇ ਨਾਲ ਬੱਝਾ ਰਿਹਾ, ਜਦੋਂ ਉਸ ਦੇ ਪਰਿਵਾਰਕ ਮੈਂਬਰ ਘਰ ਪਰਤੇ ਤਾਂ ਉਸ ਨੂੰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਪੁਲੀਸ ਨੂੰ ਸੂਚਨਾ ਦਿੱਤੀ. ਪੁਲੀਸ ਅਧਿਕਾਰੀ ਅਨਿਲ ਕੁਮਾਰ ਨੇ ਕਿਹਾ ਕਿ ਜਾਂਚ ਜਾਰੀ ਹੈ।

Related posts

ਇੰਗਲਿਸ਼ ਚੈਨਲ ਵਿੱਚ ‘ਡੰਕੀ’ ਵਾਲੀ ਕਿਸ਼ਤੀ ਪਲਟਣ ਤੋਂ ਬਾਅਦ ਜਲੰਧਰ ਦਾ ਨੌਜਵਾਨ ਲਾਪਤਾ

Current Updates

ਹਵਾਈ ਫ਼ੌਜ ਦਾ ਟਰਾਂਸਪੋਰਟ ਜਹਾਜ਼ ਰਨਵੇਅ ਤੋਂ ਅਗਾਂਹ ਲੰਘਿਆ

Current Updates

ਸਮਕਾਲੀ ਚੁਣੌਤੀਆਂ ਨਾਲ ਨਜਿੱਠਣ ਲਈ ਗੱਤਕਾ ਪ੍ਰਮੋਟਰਾਂ ਵੱਲੋਂ ਗੱਤਕੇ ਦੀ ਕਲਾ ਨੂੰ ਸ਼ਕਤੀਸ਼ਾਲੀ ਸਾਧਨ ਵਜੋਂ ਵਰਤਣ ਦਾ ਸੱਦਾ

Current Updates

Leave a Comment