September 2, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਭਾਜਪਾ ਦਾ ਵੱਡਾ ਧਮਾਕਾ: ‘ਆਪ’ ਦੇ ਪ੍ਰਮੁੱਖ ਚਿਹਰੇ ਬੀਜੇਪੀ ‘ਚ ਸ਼ਾਮਲਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਭਾਜਪਾ ਦਾ ਵੱਡਾ ਧਮਾਕਾ: ‘ਆਪ’ ਦੇ ਪ੍ਰਮੁੱਖ ਚਿਹਰੇ ਬੀਜੇਪੀ ‘ਚ ਸ਼ਾਮਲ

ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਭਾਜਪਾ ਦਾ ਵੱਡਾ ਧਮਾਕਾ: 'ਆਪ' ਦੇ ਪ੍ਰਮੁੱਖ ਚਿਹਰੇ ਬੀਜੇਪੀ 'ਚ ਸ਼ਾਮਲਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਭਾਜਪਾ ਦਾ ਵੱਡਾ ਧਮਾਕਾ: 'ਆਪ' ਦੇ ਪ੍ਰਮੁੱਖ ਚਿਹਰੇ ਬੀਜੇਪੀ 'ਚ ਸ਼ਾਮਲ
ਜਲੰਧਰ-  ਜਲੰਧਰ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਸ੍ਰੀ ਦਿਨੇਸ਼ ਢੱਲ ਮੌਜੂਦਾ ਉਪ ਚੇਅਰਮੈਨ ਪੰਜਾਬ ਸਮਾਲ ਇੰਡਸਟਰੀ ਅਤੇ ਐਕਸਪੋਰਟ ਕਾਰਪੋਰੇਸ਼ਨ ਤੇ ਵਿਧਾਨ ਸਭਾ ਹਲਕਾ ਨਾਰਥ ਦੇ ਸਾਬਕਾ ਹਲਕਾ ਇੰਚਾਰਜ ਵੱਡੀ ਗਿਣਤੀ ਵਿੱਚ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਭ ਨੂੰ ਭਾਜਪਾ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਦਿਨੇਸ਼ ਢੱਲ ਨਾਲ ਕੌਂਸਲਰ ਅਮਿਤ ਢੱਲ, ਆਮ ਆਦਮੀ ਪਾਰਟੀ ਦੇ ਬਾਜ਼ੀਗਰ ਬੋਰਡ ਦੇ ਚੇਅਰਮੈਨ ਮਨਪ੍ਰੀਤ ਸੋਨੂ, ਨਸ਼ਾ ਮੁਕਤੀ ਮੋਰਚਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ, ਦਿਲਕੁਸ਼ਾ ਮਾਰਕੀਟ ਜਲੰਧਰ ਦੇ ਚੇਅਰਮੈਨ ਤੇ ਜਲੰਧਰ ਉੱਤਰੀ ਦੇ ਡਾਕਟਰ ਵਿੰਗ ਪ੍ਰਧਾਨ ਨਵਦੀਪ ਮਦਾਨ, ਗੁੱਜਰ ਸਮਾਜ ਜਲੰਧਰ ਉੱਤਰੀ ਦੇ ਚੇਅਰਮੈਨ ਸੋਨੂ ਚੌਧਰੀ, ਵਾਰਡ ਨੰਬਰ 2 ਦੇ ਵਾਰਡ ਇੰਚਾਰਜ ਅਮਿਤ ਸ਼ਰਮਾ, ਜਲੰਧਰ ਉੱਤਰੀ ਦੇ ਸਾਬਕਾ ਯੂਥ ਕੋਆਰਡੀਨੇਟਰ ਅਨਿਲ ਢੱਲ ਬੌਬੀ, ਪ੍ਰਜਾਪਤ ਸਮਾਜ ਜਲੰਧਰ ਉੱਤਰੀ ਦੇ ਚੇਅਰਮੈਨ ਵਿਕਰਮ ਕੌਸ਼ਲ, ਵਾਰਡ ਨੰਬਰ 26 ਦੇ ਵਾਰਡ ਇੰਚਾਰਜ ਪੁਨੀਤ ਵਡੇਰਾ, ਸਵਰਨਕਾਰ ਬੋਰਡ ਜਲੰਧਰ ਉੱਤਰੀ ਦੇ ਚੇਅਰਮੈਨ ਅਸ਼ੋਕ ਕੁਮਾਰ, ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰ ਵਿਕਰਮ ਕੌਸ਼ਲ ਅਤੇ ਨਸ਼ਾ ਮੁਕਤੀ ਮੋਰਚਾ ਦੇ ਵਾਰਡ ਕੋਆਰਡੀਨੇਟਰ ਪਵਨ ਨੰਦਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਦੀਆਂ ਨੇ ਬੀਜੇਪੀ ਪਾਰਟੀ ਦਾ ਦਾਮਨ ਫੜਿਆ।
ਇਸ ਮੌਕੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਦਿਨੋਂ-ਦਿਨ ਵਧ ਰਿਹਾ ਹੈ ਅਤੇ ਪਾਰਟੀ ਲਗਾਤਾਰ ਮਜ਼ਬੂਤੀ ਵੱਲ ਵਧ ਰਹੀ ਹੈ। ਅੱਜ ਆਮ ਆਦਮੀ ਪਾਰਟੀ ਦੇ ਜਲੰਧਰ ਉੱਤਰੀ ਤੋਂ ਦਿਨੇਸ਼ ਢੱਲ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਬੀਜੇਪੀ ਨੂੰ ਵੱਡਾ ਹੁਲਾਰਾ ਮਿਲਿਆ ਹੈ। ਭਾਜਪਾ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਦਾ ਨਿੱਘਾ ਸਵਾਗਤ ਕਰਦਿਆਂ ਢਿੱਲੋਂ ਨੇ ਵਿਸ਼ਵਾਸ ਦਿਵਾਇਆ ਗਿਆ ਕਿ ਪਾਰਟੀ ਵਿੱਚ ਸਾਰਿਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਲੰਧਰ ਤੋਂ ‘ਆਪ’ ਦੇ ਪ੍ਰਮੁੱਖ ਆਗੂਆਂ ਦਾ ਭਾਜਪਾ ਵਿੱਚ ਆਉਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ‘ਆਪ’ ਦਾ ਜਹਾਜ਼ ਹੁਣ ਡੁੱਬ ਰਿਹਾ ਹੈ ਅਤੇ ਭਾਰਤੀ ਜਨਤਾ ਪਾਰਟੀ ਦਾ ਕਾਫ਼ਲਾ ਲਗਾਤਾਰ ਵਧ ਰਿਹਾ ਹੈ।
ਸੂਬਾ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਦਾ ਹਰ ਵਰਗ—ਨੌਜਵਾਨ, ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਅਧਿਆਪਕ—ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਤੰਗ ਆ ਚੁੱਕਾ ਹੈ। ‘ਆਪ’ ਦੇ ਆਪਣੇ ਮਿਹਨਤੀ ਆਗੂ ਵੀ ਪਾਰਟੀ ਵਿੱਚ ਘੁੱਟਣ ਮਹਿਸੂਸ ਕਰ ਰਹੇ ਹਨ। ਸੂਬੇ ਵਿੱਚ ਨਸ਼ਾ, ਗੈਂਗਸਟਰਵਾਦ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੀ ਹੈ ਅਤੇ ਪੰਜਾਬ ਸਿਰ ਕਰਜ਼ਾ ਸਾਢੇ ਚਾਰ ਲੱਖ ਕਰੋੜ ਤੋਂ ਪਾਰ ਕਰ ਗਿਆ ਹੈ। ਪੰਜਾਬ ਦੀਆਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ-ਇੱਕ ਹੱਲ ਭਾਜਪਾ ਦੀ ਡਬਲ ਇੰਜਣ ਸਰਕਾਰ ਹੈ ਅਤੇ ਲੋਕਾਂ ਨੇ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ।
ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸਾਬਕਾ ਵਿਧਾਇਕ ਕੇ.ਡੀ. ਭੰਡਾਰੀ, ਐਸਸੀ ਮੋਰਚਾ ਦੇ ਸੂਬਾ ਪ੍ਰਧਾਨ ਸ਼ੀਤਲ ਅੰਗੂਰਾਲ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਸੁਸ਼ੀਲ ਸ਼ਰਮਾ, ਅਮਿਤ ਤਨੇਜਾ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।

Related posts

ਪੰਜਾਬ ਰਾਜ ਬੀਜ ਨਿਗਮ ਦੇ ਗੁਦਾਮਾਂ ਵਿੱਚ ਪਿਆ ਹਜ਼ਾਰਾਂ ਕੁਇੰਟਲ ਕਣਕ ਦਾ ਬੀਜ ਖਰਾਬ ਹੋਇਆ

Current Updates

ਗਰਮੀ ਦੇ ਕਹਿਰ ਕਾਰਨ ਸਕੂਲਾਂ ਅਤੇ ਦਫ਼ਤਰਾਂ ਦਾ ਸਮਾਂ ਬਦਲਿਆ

Current Updates

ਹੁਣ ਮੈਡੀਕਲ ਦੀਆਂ ਦੁਕਾਨਾਂ ‘ਤੇ CCTV ਲਾਜ਼ਮੀ; 90 ਦਿਨਾਂ ਤੱਕ ਸੁਰੱਖਿਅਤ ਰੱਖਣੀ ਪਵੇਗੀ ਰਿਕਾਰਡਿੰਗ

Current Updates

Leave a Comment