August 31, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਚੋਂ ਵੀ ਆਈ ਪੀ ਕਲਚਰ ਖ਼ਤਮ ਕਰੇਗੀ ਭਾਜਪਾ!

ਪੰਜਾਬ ਚੋਂ ਵੀ ਆਈ ਪੀ ਕਲਚਰ ਖ਼ਤਮ ਕਰੇਗੀ ਭਾਜਪਾ!
ਚੰਡੀਗੜ੍ਹ-  ਪੰਜਾਬ ਭਾਜਪਾ ਨੇ ਹੁਣ ਸੂਬੇ ਚੋਂ ਵੀ ਆਈ ਪੀ ਕਲਚਰ ਖ਼ਤਮ ਕਰਨ ਵੱਲ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾ.ਸਤੀਸ਼ ਪੂਨੀਆ ਨੇ ਅੱਜ ਇਸ ਦੀ ਨੀਂਹ ਰੱਖ ਦਿੱਤੀ ਹੈ। ਦੇਖਣਾ ਹੋਵੇਗਾ, ਕੀ ਪੰਜਾਬ ਭਾਜਪਾ ਆਪਣੇ ਚੋਣ ਮਨੋਰਥ ਪੱਤਰ ’ਚ ਵੀ ਆਈ ਪੀ ਕਲਚਰ ਦੇ ਖ਼ਾਤਮੇ ਨੂੰ ਇੱਕ ਏਜੰਡੇ ਵਜੋਂ ਹਿੱਸਾ ਬਣਾਉਂਦੀ ਹੈ ਜਾਂ ਨਹੀਂ। ਡਾ. ਸਤੀਸ਼ ਪੂਨੀਆ ਨੇ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਾਰੀ ਕੀਤੀ ਹੈ ਜੋ ਵੀ ਆਈ ਪੀ ਕਲਚਰ ਤੋਂ ਕਿਨਾਰਾ ਕਰਨ ਨਾਲ ਸਬੰਧਿਤ ਹੈ।
ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਵਾਗਤ ’ਚ ਕੋਈ ਗੁਲਦਸਤੇ ਭੇਟ ਨਾ ਕੀਤੇ ਜਾਣ ਅਤੇ ਨਾ ਹੀ ਕਿਸੇ ਕਿਸਮ ਦਾ ਤੋਹਫ਼ਾ ਦਿੱਤਾ ਜਾਵੇ। ਸਮਾਗਮ ਵੀ ਸਧਾਰਨ ਰੱਖੇ ਜਾਣ। ਉਹ ਮਹਿੰਗੇ ਤੋਹਫ਼ਿਆਂ ਤੋਂ ਪਰਹੇਜ਼ ਕਰਨਗੇ। ਪੂਨੀਆ ਨੇ ਕਿਹਾ ਕਿ ਚੰਗਾ ਹੋਵੇ ਕਿ ਇਸ ਕਲਚਰ ਤੋਂ ਲਾਂਭੇ ਹੋ ਕੇ ਕਿਸੇ ਗ਼ਰੀਬ ਬੱਚੇ ਦੀ ਮਦਦ ਕੀਤੀ ਜਾਵੇ, ਅੰਗਹੀਣ ਜਾਂ ਅਨਾਥ ਆਸ਼ਰਮਾਂ ’ਚ ਭਲਾਈ ਦਾ ਕੰਮ ਕੀਤੇ ਜਾਵੇ। ਉਨ੍ਹਾਂ ਕਿਹਾ ਕਿ ਗੁਲਦਸਤੇ ਦੀ ਥਾਂ ਉਨ੍ਹਾਂ ਨੂੰ ਸਿਰਫ਼ ਇੱਕ ਫੁੱਲ ਹੀ ਦਿੱਤਾ ਜਾਵੇ।
ਅੱਜ ਜਦੋਂ ਡਾ. ਪੂਨੀਆ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚੇ ਤਾਂ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਵਾਗਤ ਕਰਨ ਵਾਲਿਆਂ ਦੇ ਹੱਥਾਂ ’ਚ ਗੁਲਦਸਤੇ ਨਹੀਂ ਬਲਕਿ ਇੱਕ ਇੱਕ ਫੁੱਲ ਸਨ ਜਿਸ ਕਰਕੇ ਡਾ. ਪੂਨੀਆ ਦੀ ਅਪੀਲ ਦਾ ਅਸਰ ਵੀ ਸਵਾਗਤੀ ਪ੍ਰੋਗਰਾਮ ’ਚ ਦਿੱਖ ਰਿਹਾ ਸੀ। ਭਾਜਪਾ ਦਫ਼ਤਰ ਵਿੱਚ ਡਾ. ਪੂਨੀਆ ਦੇ ਕੇਸਰੀ ਦਸਤਾਰ ਵੀ ਸਜਾਈ ਗਈ। ਚੇਤੇ ਰਹੇ ਕਿ ਆਮ ਆਦਮੀ ਪਾਰਟੀ ਦਾ ਤਾਂ ਆਪਣਾ ਏਜੰਡਾ ਹੀ ਵੀ ਆਈ ਪੀ ਕਲਚਰ ਖ਼ਤਮ ਕਰਨ ਦਾ ਸੀ। ਲਾਲ ਬੱਤੀ ਕਲਚਰ, ਤੋਹਫ਼ਾ  ਕਲਚਰ, ਗੰਨਮੈਨ ਕਲਚਰ ਆਦਿ ਸਭ ਨੂੰ ‘ਆਪ’ ਨੇ ਖ਼ਤਮ ਕਰਨ ਦਾ ਵਾਅਦਾ  ਕੀਤਾ ਸੀ।
‘ਆਪ’ ਸਰਕਾਰ ਨੇ ਦਸੰਬਰ 2022 ’ਚ ਪੱਤਰ ਜਾਰੀ ਕਰਕੇ ਸਰਕਟ ਹਾਊਸਾਂ ’ਚ ਵੀ ਆਈ ਪੀਜ਼ ਦੇ ਠਹਿਰਨ ਦੀ ਗੱਲ ਕੀਤੀ ਸੀ ਪ੍ਰੰਤੂ ਮਗਰੋਂ ਸਾਰੇ ਵੀ ਆਈ ਪੀਜ਼  ਨੇ ਸਰਕਟ ਹਾਊਸਾਂ ਵੱਲ ਮੂੰਹ ਹੀ ਨਹੀਂ ਕੀਤਾ। ‘ਆਪ’ ਦੀਆਂ ਅਹਿਮ ਹਸਤੀਆਂ ਨੇ ਪੰਜਾਬ ਦੇ ਪੰਜ ਤਾਰਾ ਹੋਟਲਾਂ ’ਚ ਠਹਿਰ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਕਾਰਜਕਾਲ ਦੌਰਾਨ ਸਰਕਟ ਹਾਊਸ ’ਚ ਠਹਿਰਦੇ ਹੁੰਦੇ ਸਨ। ਅਮਰਿੰਦਰ ਸਿੰਘ ਨੇ ਵੀ ਪਹਿਲੀ ਕੈਬਨਿਟ ’ਚ 18 ਮਾਰਚ 2017 ਨੂੰ ਲਾਲ ਬੱਤੀ ਕਲਚਰ ਦੇ ਖ਼ਾਤਮੇ ਦਾ ਐਲਾਨ ਕੀਤਾ ਸੀ।
ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਸਮੇਂ ’ਚ ਵਗਾਰ ਕਲਚਰ ਦੇ ਖ਼ਾਤਮੇ ਦਾ ਐਲਾਨ ਕੀਤਾ ਸੀ। ਅਮਰਿੰਦਰ ਸਰਕਾਰ ਨੇ ਤਾਂ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਹਰ ਸਾਲ ਜਨਤਿਕ ਕਰਨ ਦਾ ਐਲਾਨ ਕੀਤਾ ਸੀ। ਇਹੋ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਹਰਾਈ ਸੀ। ਕੋਈ ਵੀ ਸਰਕਾਰ ਵੀ ਆਈ ਪੀ ਕਲਚਰ ਨੂੰ ਖ਼ਤਮ ਨਹੀਂ ਕਰ ਰਹੀ ਸੀ। ਵੀ ਆਈ ਪੀਜ਼ ਦੇ ਦੌਰਿਆਂ ਮੌਕੇ ਅੱਜ ਵੀ ਪੰਜਾਬ ’ਚ ਪੁਲੀਸ ਰੂਟ ਲੱਗਦੇ ਹਨ।

Related posts

ਭਾਰਤ ਕਦੋਂ ਵਾਪਸ ਆਵਾਂਗਾ, ਬ੍ਰਿਟੇਨ ਛੱਡਣ ‘ਤੇ ਪਾਬੰਦੀ: ਮਾਲਿਆ

Current Updates

ਪਟਿਆਲਾ ’ਚ ਆਰਥਿਕ ਤੰਗੀ ਕਾਰਨ ਪਰਿਵਾਰ ਦੇ 4 ਜੀਆਂ ਨੇ ਨਿਗਲਿਆ ਜ਼ਹਿਰ, ਪਿਓ-ਧੀ ਦੀ ਮੌਤ

Current Updates

ਸਿੰਗਾਪੁਰ ਤੋਂ ਦਿੱਲੀ ਆਉਣ ਵਾਲੀ ਫਲਾਈਟ ‘ਚ ਵੱਡੀ ਗ਼ਲਤੀ, ਬ੍ਰੇਕ ਲਾਉਣੀ ਭੁੱਲਿਆ ਪਾਇਲਟ; ਮਚਿਆ ਹੜਕੰਪ

Current Updates

Leave a Comment