November 8, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੰਜਾਬ ‘ਚ MBBS ਪੜ੍ਹਾਈ ਹੋਈ ਮਹਿੰਗੀ: ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਦੀਆਂ ਫੀਸਾਂ ‘ਚ ਵੱਡਾ ਵਾਧਾ

ਪੰਜਾਬ 'ਚ MBBS ਪੜ੍ਹਾਈ ਹੋਈ ਮਹਿੰਗੀ: ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਦੀਆਂ ਫੀਸਾਂ 'ਚ ਵੱਡਾ ਵਾਧਾ

ਫਰੀਦਕੋਟ: ਪੰਜਾਬ ਵਿੱਚ ਡਾਕਟਰ ਬਣਨ ਦਾ ਸੁਪਨਾ ਦੇਖ ਰਹੇ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਵੱਡਾ ਝਟਕਾ ਲੱਗਾ ਹੈ। ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੇ ਅਕਾਦਮਿਕ ਸੈਸ਼ਨ 2026-27 ਲਈ MBBS ਕੋਰਸਾਂ ਦੀਆਂ ਫੀਸਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ, ਜਿਸ ਨਾਲ ਰਾਜ ਦੇ ਸਰਕਾਰੀ ਅਤੇ ਨਿੱਜੀ ਦੋਵਾਂ ਖੇਤਰਾਂ ਦੇ ਮੈਡੀਕਲ ਕਾਲਜਾਂ ਵਿੱਚ ਪੜ੍ਹਾਈ ਕਾਫੀ ਮਹਿੰਗੀ ਹੋ ਗਈ ਹੈ। ਨਿੱਜੀ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ‘ਤੇ ਇਸ ਵਾਧੇ ਦਾ ਸਭ ਤੋਂ ਵੱਡਾ ਅਸਰ ਪਿਆ ਹੈ। 50% ਸਰਕਾਰੀ ਕੋਟੇ ਦੀਆਂ ਸੀਟਾਂ ਲਈ ਪੂਰੇ ਕੋਰਸ ਦੀ ਟਿਊਸ਼ਨ ਫੀਸ 17.4% ਵਧਾ ਕੇ 21,48,000 ਰੁਪਏ ਤੋਂ 25,22,000 ਰੁਪਏ ਕਰ ਦਿੱਤੀ ਗਈ ਹੈ, ਜਿਸ ਵਿੱਚ ਪਹਿਲੇ ਸਾਲ ਦੀ ਫੀਸ ਹੀ 4.06 ਲੱਖ ਤੋਂ ਵਧ ਕੇ 4.69 ਲੱਖ ਰੁਪਏ ਹੋ ਗਈ ਹੈ। ਇਸੇ ਤਰ੍ਹਾਂ, 35% ਮੈਨੇਜਮੈਂਟ ਕੋਟੇ ਦੀਆਂ ਸੀਟਾਂ ਲਈ ਫੀਸ 17.1% ਵਧਾਈ ਗਈ ਹੈ, ਜਿਸ ਨਾਲ ਪੂਰੇ ਕੋਰਸ ਦਾ ਖਰਚਾ 55.25 ਲੱਖ ਰੁਪਏ ਤੋਂ ਵਧ ਕੇ 64.71 ਲੱਖ ਰੁਪਏ ਤੱਕ ਪਹੁੰਚ ਗਿਆ ਹੈ ਅਤੇ ਇਸ ਦੀ ਪਹਿਲੇ ਸਾਲ ਦੀ ਫੀਸ 10.42 ਲੱਖ ਤੋਂ ਵਧ ਕੇ 12.06 ਲੱਖ ਰੁਪਏ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਸੂਬੇ ਦੇ 5 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਵੀ MBBS ਦੀ ਫੀਸ ਵਿੱਚ 8.5% ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਪੂਰੇ 5.5 ਸਾਲਾਂ ਦੇ ਕੋਰਸ ਦੀ ਫੀਸ 9.98 ਲੱਖ ਰੁਪਏ ਤੋਂ ਵਧ ਕੇ 10.83 ਲੱਖ ਰੁਪਏ ਹੋ ਗਈ ਹੈ। ਸਰਕਾਰੀ ਕਾਲਜਾਂ ਵਿੱਚ ਪਹਿਲੇ ਸਾਲ ਦੀ ਟਿਊਸ਼ਨ ਫੀਸ 2,02,000 ਰੁਪਏ ਤੈਅ ਕੀਤੀ ਗਈ ਹੈ, ਜੋ ਹਰ ਸਾਲ ਲਗਭਗ 10% ਦੀ ਦਰ ਨਾਲ ਵਧੇਗੀ।

ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (BFUHS), ਫਰੀਦਕੋਟ ਦੁਆਰਾ ਕੀਤੀ ਜਾ ਰਹੀ ਕੌਂਸਲਿੰਗ ਪ੍ਰਕਿਰਿਆ ਅਧੀਨ ਪੰਜਾਬ ਵਿੱਚ ਕੁਲ 1,800 MBBS ਸੀਟਾਂ ਹਨ, ਜਿਨ੍ਹਾਂ ਵਿੱਚੋਂ 900 ਸੀਟਾਂ 5 ਸਰਕਾਰੀ ਕਾਲਜਾਂ ਵਿੱਚ ਅਤੇ ਬਾਕੀ 900 ਸੀਟਾਂ 7 ਨਿੱਜੀ ਕਾਲਜਾਂ ਵਿੱਚ ਉਪਲਬਧ ਹਨ। ਨੋਟੀਫਿਕੇਸ਼ਨ ਅਨੁਸਾਰ ਇਹ ਵਾਧਾ ਸਿਰਫ਼ ਟਿਊਸ਼ਨ ਫੀਸ ‘ਤੇ ਲਾਗੂ ਹੁੰਦਾ ਹੈ, ਜਦੋਂ ਕਿ ਹੋਸਟਲ ਖਰਚੇ, ਮੈਸ ਬਿਲ, ਯੂਨੀਵਰਸਿਟੀ ਰਜਿਸਟ੍ਰੇਸ਼ਨ ਅਤੇ ਸੁਰੱਖਿਆ ਜਮ੍ਹਾਂ ਰਕਮ ਦੇ ਖਰਚੇ ਵੱਖਰੇ ਹੋਣਗੇ। ਇਸ ਫੀਸ ਵਾਧੇ ਕਾਰਨ ਮੈਡੀਕਲ ਸਿੱਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਭਾਰੀ ਚਿੰਤਾ ਅਤੇ ਰੋਸ ਦੀ ਲਹਿਰ ਹੈ। ਵਿਦਿਆਰਥੀ ਜਥੇਬੰਦੀਆਂ ਅਤੇ ਮਾਪਿਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਗੁਆਂਢੀ ਸੂਬਿਆਂ ਨਾਲੋਂ ਸਰਕਾਰੀ ਮੈਡੀਕਲ ਕਾਲਜ ਘੱਟ ਹਨ, ਅਤੇ ਹੁਣ ਫੀਸਾਂ ਵਿੱਚ ਵਾਧਾ ਕਰਨ ਨਾਲ ਮੱਧਮ ਅਤੇ ਗਰੀਬ ਵਰਗ ਦੇ ਹੋਣਹਾਰ ਬੱਚਿਆਂ ਲਈ ਡਾਕਟਰ ਬਣਨਾ ਹੋਰ ਵੀ ਔਖਾ ਹੋ ਜਾਵੇਗਾ।

Related posts

OTT ਤੋਂ ਹਟਾਏ ਜਾਣ ਦੇ ਬਾਵਜੂਦ Diljit Dosanjh ਦੀ ਫਿਲਮ ‘Satluj’ ਦੀ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਸਕ੍ਰੀਨਿੰਗ

Current Updates

ਭਾਰਤ ਆ ਰਹੇ 92 ਸਿੱਖ ਸ਼ਰਧਾਲੂਆਂ ਨੂੰ ਫਲਾਈਟ ‘ਚ ਨਹੀਂ ਮਿਲੀ ਐਂਟਰੀ, ਸ਼ਰਧਾਲੂਆਂ ‘ਚ ਰੋਸ

Current Updates

2020 ਦੰਗੇ: ਸੁਪਰੀਮ ਕੋਰਟ ਵੱਲੋਂ ਉਮਰ ਖਾਲਿਦ ਸਮੇਤ ਹੋਰਾਂ ਦੀਆਂ ਜ਼ਮਾਨਤ ਪਟੀਸ਼ਨਾਂ ’ਤੇ ਦਿੱਲੀ ਪੁਲੀਸ ਨੂੰ ਨੋਟਿਸ

Current Updates

Leave a Comment