September 23, 2026
ਖਾਸ ਖ਼ਬਰਪੰਜਾਬਰਾਸ਼ਟਰੀ

ਗੁਰਬਾਣੀ ਦੇ ਅਣ-ਅਧਿਕਾਰਤ ਲਾਈਵ ਪ੍ਰਸਾਰਣ ‘ਤੇ ਐੱਸ.ਜੀ.ਪੀ.ਸੀ. ਦਾ ਵੱਡਾ ਫੈਸਲਾ: ਬਿਨਾਂ ਮਨਜ਼ੂਰੀ ਵੀਡੀਓ ਚਲਾਉਣ ਵਾਲੇ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਵਿਰੁੱਧ ਹੋਵੇਗਾ ਪਰਚਾ

ਗੁਰਬਾਣੀ ਦੇ ਅਣ-ਅਧਿਕਾਰਤ ਲਾਈਵ ਪ੍ਰਸਾਰਣ 'ਤੇ ਐੱਸ.ਜੀ.ਪੀ.ਸੀ. ਦਾ ਵੱਡਾ ਫੈਸਲਾ: ਬਿਨਾਂ ਮਨਜ਼ੂਰੀ ਵੀਡੀਓ ਚਲਾਉਣ ਵਾਲੇ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਵਿਰੁੱਧ ਹੋਵੇਗਾ ਪਰਚਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਅਣ-ਅਧਿਕਾਰਤ ਲਾਈਵ ਪ੍ਰਸਾਰਣ ਨੂੰ ਲੈ ਕੇ ਬੇਹੱਦ ਸਖ਼ਤ ਰੁੱਖ ਅਖਤਿਆਰ ਕਰ ਲਿਆ ਹੈ। ਸ਼੍ਰੋਮਣੀ ਕਮੇਟੀ ਨੇ ਸਪੱਸ਼ਟ ਕੀਤਾ ਹੈ ਕਿ ਬਿਨਾਂ ਲਿਖਤੀ ਮਨਜ਼ੂਰੀ ਤੋਂ ਸੋਸ਼ਲ ਮੀਡੀਆ ਪਲੇਟਫਾਰਮਾਂ, ਯੂ-ਟਿਊਬ ਚੈਨਲਾਂ, ਫੇਸਬੁੱਕ ਪੇਜਾਂ ਜਾਂ ਟੀਵੀ ਚੈਨਲਾਂ ‘ਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਜਾਂ ਵੀਡੀਓਜ਼ ਚਲਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕਰਵਾਇਆ ਜਾਵੇਗਾ।

ਸ਼੍ਰੋਮਣੀ ਕਮੇਟੀ ਅਨੁਸਾਰ ਕਈ ਅਣ-ਅਧਿਕਾਰਤ ਚੈਨਲ ਅਤੇ ਸੋਸ਼ਲ ਮੀਡੀਆ ਖਾਤੇ ਆਪਣੇ ਨਿੱਜੀ ਫਾਇਦੇ, ਵਿਊਜ਼ ਅਤੇ ਕਮਰਸ਼ੀਅਲ ਇਸ਼ਤਿਹਾਰਾਂ ਲਈ ਗੁਰਬਾਣੀ ਪ੍ਰਸਾਰਣ ਦੀ ਵਰਤੋਂ ਕਰ ਰਹੇ ਹਨ, ਜੋ ਕਿ ਮਰਿਆਦਾ ਦੇ ਖ਼ਿਲਾਫ਼ ਹੈ। ਐੱਸ.ਜੀ.ਪੀ.ਸੀ. ਦੇ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪਵਿੱਤਰ ਪ੍ਰਸਾਰਣ ਦੀ ਇੱਕ ਖ਼ਾਸ ਮਰਿਆਦਾ ਅਤੇ ਕੌਪੀਰਾਈਟ ਨਿਯਮ ਹਨ। ਬਿਨਾਂ ਇਜਾਜ਼ਤ ਪ੍ਰਸਾਰਣ ਕਰਨ ਨਾਲ ਨਾ ਕੇਵਲ ਨਿਯਮਾਂ ਦੀ ਉਲੰਘਣਾ ਹੁੰਦੀ ਹੈ, ਸਗੋਂ ਕਈ ਵਾਰ ਅਣ-ਅਧਿਕਾਰਤ ਪਲੇਟਫਾਰਮਾਂ ‘ਤੇ ਇਸ਼ਤਿਹਾਰਾਂ ਕਾਰਨ ਸੰਗਤ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ।

ਇਸ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਆਈ.ਟੀ. ਟੀਮ ਵੱਲੋਂ ਸੋਸ਼ਲ ਮੀਡੀਆ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਮੇਟੀ ਨੇ ਸਾਰੇ ਡਿਜੀਟਲ ਪਲੇਟਫਾਰਮ ਸੰਚਾਲਕਾਂ ਨੂੰ ਤੁਰੰਤ ਅਜਿਹੇ ਅਣ-ਅਧਿਕਾਰਤ ਪ੍ਰਸਾਰਣ ਬੰਦ ਕਰਨ ਦੀ ਹਦਾਇਤ ਕੀਤੀ ਹੈ, ਅਜਿਹਾ ਨਾ ਕਰਨ ਦੀ ਸੂਰਤ ਵਿੱਚ ਬਿਨਾਂ ਕਿਸੇ ਢਿੱਲ ਦੇ ਸਬੰਧਤ ਚੈਨਲ ਮਾਲਕਾਂ ਅਤੇ ਪੇਜ ਐਡਮਿਨਾਂ ਖ਼ਿਲਾਫ਼ ਸਾਈਬਰ ਸੈੱਲ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

Related posts

ਭਾਰਤ ਚ 69 ਫ਼ੀਸਦੀ ਘਟੇ ਮਲੇਰੀਆ ਦੇ ਮਾਮਲੇ, WHO ਨੇ ਕੀਤੀ ਸ਼ਲਾਘਾ

Current Updates

ਪੰਜਾਬ ਨੂੰ ਬਾਗਬਾਨੀ ਵਿੱਚ ਮੋਹਰੀ ਸੂਬਾ ਬਣਾਉਣ ਲਈ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸੂਬੇ ਭਰ ਦੇ ਦੌਰੇ ਸ਼ੁਰੂ

Current Updates

ਲੋਕ ਸਭਾ ’ਚ ਅਗਲੇ ਹਫ਼ਤੇ ਪੇਸ਼ ਹੋ ਸਕਦਾ ਹੈ ਆਮਦਨ ਕਰ ਬਿੱਲ: ਸੀਤਾਰਮਨ

Current Updates

Leave a Comment