September 9, 2026
ਖਾਸ ਖ਼ਬਰਰਾਸ਼ਟਰੀ

ਪਤੀ ਦਾ ਕਤਲ ਕਰਨ ਵਾਲੀ ਪਤਨੀ ਸਾਥੀ ਸਣੇ ਗ੍ਰਿਫ਼ਤਾਰ

ਪਤੀ ਦਾ ਕਤਲ ਕਰਨ ਵਾਲੀ ਪਤਨੀ ਸਾਥੀ ਸਣੇ ਗ੍ਰਿਫ਼ਤਾਰ

ਘਨੌਰ-  ਪਿੰਡ ਹਰੀਮਾਜਰਾ ’ਚ 17 ਸਾਲ ਪਹਿਲਾਂ ਵਿਆਹੀ ਮਹਿਲਾ ਨੇ ਆਪਣੇ ਕਥਿਤ ਸਾਥੀ ਨਾਲ ਮਿਲ ਕੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਨੌਰ ਥਾਣੇ ਨੇ ਇਨ੍ਹਾਂ ਦੋਵਾਂ ਨੂੰ ਗਿ੍ਫਤਾਰ ਕਰ ਲਿਆ ਹੈ। ਦੋਵਾਂ ਨੇ ਮਿਲ ਕੇ ਸੁਖਵਿੰਦਰ ਸਿੰਘ ਦੇ ਸਿਰ ਵਿਚ ਹਥੌੜੇ ਮਾਰੇ ਸਨ। ਫਿਰ ਕਤਲ ਨੂੰ ਹਾਦਸਾ ਦਰਸਾਉਣ ਦੀ ਕੋਸ਼ਿਸ਼ ਵਜੋਂ ਲ਼ਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ ਪਰ ਉਸ ਵਕਤ ਤੱਕ ਉਹ ਜਿਊਂਦਾ ਸੀ ਤੇ ਗੰਭੀਰ ਜ਼ਖਮੀ ਹਾਲਤ ਵਿਚ ਉਸ ਨੂੰ ਕਿਸੇ ਨੇ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ, ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਸੁਖਵਿੰਦਰ ਸਿੰਘ ਦੇ ਰਿਸ਼ਤੇਦਾਰ ਦੀ ਸ਼ਿਕਾਇਤ ’ਤੇ ਘਨੌਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ, ਜਿਸ ਤਹਿਤ ਪੁਲੀਸ ਨੇ ਮ੍ਰਿਤਕ ਦੀ ਪਤਨੀ ਹਰਜੀਤ ਕੌਰ ਅਤੇ ਉਸ ਦੇ ਸਾਥੀ ਛਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਅੰਬਾਲਾ ਜ਼ਿਲ੍ਹੇ ਦੇ ਦੰਦੀਆਣਾ ਪਿੰਡ ਦੀ ਵਸਨੀਕ ਹਰਜੀਤ ਕੌਰ ਦਾ ਵਿਆਹ ਸੁਖਵਿੰਦਰ ਸਿੰਘ ਨਾਲ 17 ਸਾਲ ਪਹਿਲਾਂ ਹੋਇਆ ਸੀ, ਜਿਸ ਦੇ ਸ਼ਿੰਦਰ ਸਿੰਘ ਨਾਲ ਅਜਿਹੇ ਸਬੰਧ ਸਥਾਪਤ ਹੋਏ ਕਿ ਸੁਖਵਿੰਦਰ ਸਿੰਘ ਨੂੰ ਰਾਹ ਦਾ ਰੋੜਾ ਸਮਝਦਿਆਂ ਦੋਵਾਂ ਨੇ ਮਿਲ ਕੇ ਉਸ ਦੀ ਹੱਤਿਆ ਕਰ ਦਿੱਤੀ। ਐੱਸ ਐੱਸ ਪੀ ਵਰੁਣ ਸ਼ਰਮਾ ਨੇ ਅੱਜ ਇਥੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਪੁਲੀਸ ਟੀਮ ਨੇ ਗ੍ਰਿਫਤਾਰ ਕੀਤਾ ਹੈ।

Related posts

ਮੋਹਾਲੀ ‘ਚ ਕਰਨ ਔਜਲਾ ਦਾ ਕੰਸਰਟ: ਟਰੈਫਿਕ ਗਿਆਨ ਵਿਜ਼ਰੀ ਸ਼ੁਰੂ

Current Updates

ਸੁਧਾਰ ਸਭਾ ਸ੍ਰੀ ਕੇਦਾਰ ਨਾਥ ਵੱਲੋਂ ਪੁਰਸ਼ੋਤਮ ਮਹੀਨੇ ਨਿਮਿੱਤ ਵਿਸ਼ੇਸ਼ ਸੇਵਾ; ਰਜਿੰਦਰਾ ਹਸਪਤਾਲ ਅਤੇ ਪਿੰਗਲਵਾੜੇ ਭੇਜਿਆ ਲੰਗਰ

Current Updates

ਇਜ਼ਰਾਈਲ ਦੇ ਵਿਦੇਸ਼ ਮੰਤਰੀ ਦਾ ਅਗਲੇ ਹਫ਼ਤੇ ਭਾਰਤ ਦੌਰਾ !

Current Updates

Leave a Comment