September 26, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬ ਸਰਕਾਰ 2437 ਅਪਰੈਂਟਿਸਾਂ ਨੂੰ ਬੌਰਡਿਸਮ ਲਾਇਨਮੈਨ ਅਧਿਕਾਰ ਦੇਣ ਦਾ ਅਧਿਕਾਰ ਹੈ

ਪੰਜਾਬ ਸਰਕਾਰ 2437 ਅਪਰੈਂਟਿਸਾਂ ਨੂੰ ਬੌਰਡਿਸਮ ਲਾਇਨਮੈਨ ਅਧਿਕਾਰ ਦੇਣ ਦਾ ਅਧਿਕਾਰ ਹੈ
ਚੰਡੀਗੜ੍ਹ- ਪੰਜਾਬ ਸਰਕਾਰ ਨੇ ਪਾਵਰਕੌਮ ਦੇ ਅਪਰੈਂਟਿਸ ਨੌਜਵਾਨਾਂ ਨੂੰ ਵੱਡੀ ਰਾਹਤ ਦਿੰਦਿਆਂ 2437 ਨੌਜਵਾਨਾਂ ਨੂੰ ਬਤੌਰ ਸਹਾਇਕ ਲਾਈਨਮੈਨ ਭਰਤੀ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦਾ ਐਲਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। ਸ੍ਰੀ ਚੀਮਾ ਨੇ ਕਿਹਾ ਕਿ ਪਾਵਰਕੌਮ ਵਿੱਚ ਬਤੌਰ ਅਪਰੇਂਟਿਸ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਹੁਣ ਕੋਈ ਨਵਾਂ ਭਰਤੀ ਲਈ ਟੈਸਟ ਨਹੀਂ ਦੇਣਾ ਪਵੇਗਾ।
ਉਹਨਾਂ ਵੱਲੋਂ ਪਹਿਲਾਂ ਦਿੱਤਾ ਗਿਆ ਟੈਸਟ ਹੀ ਮਨਜ਼ੂਰ ਕੀਤਾ ਜਾਵੇਗਾ। ਪਰ ਸਹਾਇਕ ਲਾਈਨਮੈਨ ਭਰਤੀ ਹੋਣ ਵਾਲੇ ਨੌਜਵਾਨਾਂ ਤੋਂ ਪੰਜਾਬੀ ਭਾਸ਼ਾ ਦਾ ਇੱਕ ਟੈਸਟ ਜਰੂਰ ਲਿਆ ਜਾਵੇਗਾ। ਇਹ ਟੈਸਟ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਅੱਗੇ ਬਤੌਰ ਸਹਾਇਕ ਲਾਈਨਮੈਨ ਨੌਕਰੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਪਾਵਰਕੌਮ ਦਫਤਰ ਦੇ ਬਾਹਰ 2600 ਅਪਰੈਂਟਿਸ ਨੌਜਵਾਨਾਂ ਵੱਲੋਂ  ਭਰਤੀ ਦੀ ਮੰਗ ਨੂੰ ਲੈ ਕੇ ਕਈ ਦਿਨਾਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਉੱਤੇ ਪੁਲੀਸ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਸੀ।

Related posts

ਟਰਾਲੀ ਚੋਰੀ ਦੇ ਦੋਸ਼ਾਂ ‘ਚ ਘਿਰੇ ਪੰਕਜ ਪੱਪੂ ਦੀ ਪਤਨੀ ਸੁਜਾਤਾ ਚਾਵਲਾ ਜੇਤੂ

Current Updates

140 ਕਰੋੜ ਭਾਰਤੀਆਂ ਦੀਆਂ ਇੱਛਾਵਾਂ ਦਾ ਬਜਟ: ਮੋਦੀ

Current Updates

ਅਮਰਨਾਥ ਯਾਤਰਾ ਲਈ 5892 ਸ਼ਰਧਾਲੂਆਂ ਦਾ ਪਹਿਲਾ ਜਥਾ ਰਵਾਨਾ

Current Updates

Leave a Comment