September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

ਪੁਰਾਣੇ ਹਰੀਕੇ ਹੈੱਡ ਪੁਲ ‘ਤੇ ਸੰਤਰੀ ਤੋਂ ਹਥਿਆਰ ਖੋਹਣ ਵਾਲਾ ਮੁਲਜ਼ਮ ਪੁਲੀਸ ਮੁਕਾਬਲੇ ਮਗਰੋਂ ਕਾਬੂ

ਪੁਰਾਣੇ ਹਰੀਕੇ ਹੈੱਡ ਪੁਲ 'ਤੇ ਸੰਤਰੀ ਤੋਂ ਹਥਿਆਰ ਖੋਹਣ ਵਾਲਾ ਮੁਲਜ਼ਮ ਪੁਲੀਸ ਮੁਕਾਬਲੇ ਮਗਰੋਂ ਕਾਬੂ

ਫਾਜ਼ਿਲਕਾ-  ਜ਼ਿਲ੍ਹਾ ਫਾਜ਼ਿਲਕਾ ਪੁਲੀਸ ਨੇ ਪਿਛਲੇ ਦਿਨੀਂ ਪੁਰਾਣੇ ਹਰੀਕੇ ਹੈੱਡ ਪੁਲ ‘ਤੇ ਸੰਤਰੀ ਦੀ ਡਿਊਟੀ ਨਿਭਾ ਰਹੇ ਪੀ ਏ ਪੀ (PAP) ਦੇ ਜਵਾਨ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲੀਸ ਨੇ ਵਾਰਦਾਤ ਵਿੱਚ ਸ਼ਾਮਲ ਇੱਕ ਮੁੱਖ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਖੋਹਿਆ ਗਿਆ ਸਰਕਾਰੀ ਹਥਿਆਰ ਐੱਸ ਐੱਲ ਆਰ (SLR 7.62 mm) ਵੀ ਬਰਾਮਦ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਪੁਰਾਣੇ ਹਰੀਕੇ ਹੈੱਡ ਪੁਲ ‘ਤੇ ਸੰਤਰੀ ਦੀ ਡਿਊਟੀ ਨਿਭਾ ਰਹੇ ਪੀ ਐੱਚ ਜੀ (PHG) ਦੇ ਜਵਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਸਰਕਾਰੀ ਹਥਿਆਰ ਖੋਹ ਲਿਆ ਗਿਆ ਸੀ ਅਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲੀਸ ਮੁਖੀ ਫਾਜ਼ਿਲਕਾ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਇਸ ਗੰਭੀਰ ਮਾਮਲੇ ਨੂੰ ਸੁਲਝਾਉਣ ਲਈ ਪੁਲੀਸ ਵੱਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਲਗਾਤਾਰ ਜਾਂਚ ਕੀਤੀ ਜਾ ਰਹੀ ਸੀ।

ਜਾਂਚ ਦੌਰਾਨ ਫਾਜ਼ਿਲਕਾ ਪੁਲੀਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਲਾਧੂਕਾ ਸੇਮ ਨਾਲੇ ਨੇੜੇ ਇੱਕ ਵਿਅਕਤੀ ਹਥਿਆਰ ਸਮੇਤ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਪੁਲੀਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀ ਨੇ ਪੁਲੀਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਵਾਸੀ ਮੱਖੂ ਵਜੋਂ ਹੋਈ ਹੈ। ਮੁੱਢਲੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ। ਜ਼ਖ਼ਮੀ ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Related posts

SIR ਪ੍ਰਕਿਰਿਆ: ਪੰਜਾਬ ‘ਚ ਲਗਭਗ 20 ਲੱਖ ਵੋਟਰਾਂ ਦੇ ਨਾਂ ਕੱਟੇ ਜਾਣ ਦਾ ਖ਼ਤਰਾ, ਪਹਿਲੇ ਗੇੜ ਦੀ ਜਾਂਚ ਮੁਕੰਮਲ

Current Updates

ਮਾਨ ਦਾ ਦਾਅਵਾ: ਸਾਡੇ ਰਾਜ ’ਚ ਕੋਈ ਪੇਪਰ ਲੀਕ ਨਹੀਂ..; ਵਿਰੋਧੀਆਂ ਨੇ 6 ਮਾਮਲੇ ਗਿਣਾ ਕੇ ਦਿੱਤੀ ਚੁਣੌਤੀ

Current Updates

ਚੰਨੀ ਵੱਲੋਂ ਸਤਲੁਜ ਦਰਿਆ ’ਤੇ ਚੱਲ ਰਹੇ ਕੰਮਾਂ ਦੀ ਸਮੀਖਿਆ

Current Updates

Leave a Comment