October 23, 2026
ਖਾਸ ਖ਼ਬਰਰਾਸ਼ਟਰੀ

BJP ਨੇ 5 ਸੂਬਿਆਂ ਵਿੱਚ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ; Tarun Chugh ਦਾ ਨਾਮ ਵੀ ਸ਼ਾਮਲ

BJP ਨੇ 5 ਸੂਬਿਆਂ ਵਿੱਚ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦਾ ਕੀਤਾ ਐਲਾਨ; Tarun Chugh ਦਾ ਨਾਮ ਵੀ ਸ਼ਾਮਲ

ਨਵੀਂ ਦਿੱਲੀ- ਭਾਜਪਾ ਨੇ ਵੀਰਵਾਰ ਨੂੰ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਰਾਜਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਅਤੇ ਸਤੀਸ਼ ਪੂਨੀਆ ਨੂੰ ਰਾਜਸਥਾਨ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕੇਂਦਰੀ ਮੰਤਰੀਆਂ ਰਵਨੀਤ ਬਿੱਟੂ ਅਤੇ ਜੌਰਜ ਕੁਰੀਅਨ ਦੇ ਨਾਂ ਭਾਜਪਾ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸਨ। ਦੋਵਾਂ ਮੰਤਰੀਆਂ ਦਾ ਰਾਜਸਭਾ ਦਾ ਕਾਰਜਕਾਲ 21 ਜੂਨ ਨੂੰ ਖ਼ਤਮ ਹੋ ਰਿਹਾ ਹੈ। ਜਿੱਥੇ ਬਿੱਟੂ ਰਾਜਸਥਾਨ ਤੋਂ ਰਾਜਸਭਾ ਮੈਂਬਰ ਹਨ, ਉੱਥੇ ਹੀ ਕੁਰੀਅਨ ਵਰਤਮਾਨ ਵਿੱਚ ਮੱਧ ਪ੍ਰਦੇਸ਼ ਦੀ ਨੁਮਾਇੰਦਿਗੀ ਕਰਦੇ ਹਨ।

ਭਾਜਪਾ ਦੀ ਕੇਂਦਰੀ ਚੋਣ ਕਮੇਟੀ ਨੇ ਓਡੀਸ਼ਾ ਤੋਂ ਰਾਜਸਭਾ ਚੋਣ ਲਈ ਦੇਬਾਸ਼ੀਸ਼ ਸਾਮੰਤਰਾਏ ਨੂੰ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਹੈ। ਸਾਮੰਤਰਾਏ ਹਾਲ ਹੀ ਵਿੱਚ ਬੀਜੇਡੀ (BJD) ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪਾਰਟੀ ਛੱਡਣ ਅਤੇ ਉਪਰਲੇ ਸਦਨ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਉਹ ਓਡੀਸ਼ਾ ਤੋਂ ਰਾਜਸਭਾ ਦੇ ਸੰਸਦ ਮੈਂਬਰ (MP) ਸਨ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ ਰਾਜੂਭਾਈ ਸ਼ੁਕਲਾ, ਮੁਕੇਸ਼ਭਾਈ ਰਾਠਵਾ, ਮਾਨਸਿੰਘ ਪਰਮਾਰ ਅਤੇ ਜਿਤੇਂਦਰ ਮੇਘਜੀਭਾਈ ਕੰਜ਼ਰੀਆ ਗੁਜਰਾਤ ਤੋਂ ਭਾਜਪਾ ਉਮੀਦਵਾਰਾਂ ਵਜੋਂ ਚੋਣ ਲੜਨਗੇ, ਜਦੋਂ ਕਿ ਰਜਨੀਸ਼ ਅਗਰਵਾਲ ਮੱਧ ਪ੍ਰਦੇਸ਼ ਤੋਂ ਚੋਣ ਮੈਦਾਨ ਵਿੱਚ ਸ਼ਾਮਲ ਹੋਣਗੇ।

ਉੱਥੇ ਹੀ ਅਲਕਾ ਗੁਰਜਰ ਅਤੇ ਸਤੀਸ਼ ਪੂਨੀਆ ਰਾਜਸਥਾਨ ਤੋਂ ਭਾਜਪਾ ਉਮੀਦਵਾਰਾਂ ਵਜੋਂ ਚੋਣ ਲੜਨਗੇ। ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ ਵੱਲੋਂ ਜਾਰੀ ਸੂਚੀ ਅਨੁਸਾਰ, ਪਾਰਟੀ ਨੇ ਮਣੀਪੁਰ ਤੋਂ ਏ ਸ਼ਾਰਦਾ ਦੇਵੀ ਅਤੇ ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਕ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਅਰੁਣਾਚਲ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਮਣੀਪੁਰ ਸਮੇਤ 10 ਸੂਬਿਆਂ ਵਿੱਚ ਰਾਜਸਭਾ ਚੋਣਾਂ 18 ਜੂਨ ਨੂੰ ਹੋਣਗੀਆਂ।

Related posts

ਦਿਲਜੀਤ ਦੋਸਾਂਝ ਵੱਲੋਂ ਗੁਹਾਟੀ ਕੰਸਰਟ ਡਾ. ਮਨਮੋਹਨ ਸਿੰਘ ਨੂੰ ਸਮਰਪਿਤ

Current Updates

ਪੰਜਾਬ ਸਰਕਾਰ ਨੂੰ ਮਨੁੱਖਤਾ ਦੀ ਗੱਲ ਕਰਨੀ ਚਾਹੀਦੀ ਹੈ, ਬੱਚਿਆਂ ਨੂੰ ਰੰਗ ਦੇ ਆਧਾਰ ‘ਤੇ ਨਹੀਂ ਵੰਡਣਾ ਚਾਹੀਦਾ

Current Updates

ਵੈਨੇਜ਼ੁਏਲਾ ਵਿੱਚ ਅਮਰੀਕੀ ਕਾਰਵਾਈ ਕਾਰਨ ਕੈਰੇਬੀਅਨ ਆਈਲੈਂਡ ’ਤੇ ਸੈਂਕੜੇ ਉਡਾਣਾਂ ਰੱਦ

Current Updates

Leave a Comment