October 24, 2026
ਖਾਸ ਖ਼ਬਰਚੰਡੀਗੜ੍ਹਮਨੋਰੰਜਨਰਾਸ਼ਟਰੀ

Diljit Dosanjh ਦੇ ਇੱਕ ਟੂਰ ਨੇ ਦਿੱਤਾ 1.2 ਲੱਖ ਲੋਕਾਂ ਨੂੰ ਰੁਜ਼ਗਾਰ ! ਸਰਕਾਰ ਦੇ ਖਜ਼ਾਨੇ ’ਚ 114 ਕਰੋੜ ਦਾ ਟੈਕਸ

Diljit Dosanjh ਦੇ ਇੱਕ ਟੂਰ ਨੇ ਦਿੱਤਾ 1.2 ਲੱਖ ਲੋਕਾਂ ਨੂੰ ਰੁਜ਼ਗਾਰ ! ਸਰਕਾਰ ਦੇ ਖਜ਼ਾਨੇ ’ਚ 114 ਕਰੋੜ ਦਾ ਟੈਕਸ

ਚੰਡੀਗੜ੍ਹ- ਤੁਸੀਂ Diljit Dosanjh ਦੇ ਗਾਣਿਆਂ ‘ਤੇ ਲੋਕਾਂ ਨੂੰ ਨੱਚਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਇਸ ਨੇ ਅਰਥਵਿਵਸਥਾ ਵਿੱਚ ਵੀ ਭਰਵਾਂ ਯੋਗਦਾਨ ਪਾਇਆ ਹੈ। EY ਦੀ ਤਾਜ਼ਾ ਰਿਪੋਰਟ ਮੁਤਾਬਿਕ ਦਿਲ-ਲੁਮੀਨਾਟੀ ਟੂਰ ਨੇ ਪੰਜਾਬੀ ਸੰਗੀਤ ਦੇ ਇਤਿਹਾਸ ਵਿੱਚ ਕਮਾਈ ਦਾ ਉਹ ਰਿਕਾਰਡ ਬਣਾਇਆ ਹੈ, ਜਿਸ ਤੱਕ ਪਹੁੰਚਣਾ ਕਿਸੇ ਹੋਰ ਲਈ ਸੁਪਨਾ ਜਾਪਦਾ ਹੈ। ਪੂਰੇ 943 ਕਰੋੜ ਰੁਪਏ! ਇਸ ਟੂਰ ਨੇ ਇਕੱਲੇ ਟੈਕਸ ਦੇ ਰੂਪ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ 114 ਕਰੋੜ ਰੁਪਏ ਜਮ੍ਹਾ ਕਰਵਾਏ ਹਨ।

ਇਸ ਵਿੱਚ 111 ਕਰੋੜ ਰੁਪਏ ਦਾ GST ਅਤੇ ਬਾਕੀ ਲੋਕਲ ਪਰਮਿਸ਼ਨ ਫੀਸਾਂ ਸ਼ਾਮਲ ਹਨ। ਮਤਲਬ ਕਿ ਦਿਲਜੀਤ ਸਿਰਫ਼ ਮਨੋਰੰਜਨ ਨਹੀਂ ਕਰ ਰਿਹਾ, ਸਗੋਂ ਦੇਸ਼ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾ ਰਿਹਾ ਹੈ। ਜਿੱਥੇ Diljit Dosanjh ਜਾਂਦਾ ਹੈ, ਉੱਥੇ ਰੌਣਕਾਂ ਦੇ ਨਾਲ-ਨਾਲ ਪੈਸੇ ਦੀ ਬਾਰਿਸ਼ ਵੀ ਹੁੰਦੀ ਹੈ ! ਸਿਰਫ਼ ਟੈਕਸ ਹੀ ਨਹੀਂ, ਇਸ ਟੂਰ ਨੇ 1.2 ਲੱਖ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਸਟੇਜ ਬਣਾਉਣ ਵਾਲਿਆਂ ਤੋਂ ਲੈ ਕੇ ਸੁਰੱਖਿਆ ਗਾਰਡਾਂ ਅਤੇ ਸਥਾਨਕ ਹੋਟਲਾਂ ਤੱਕ, ਸਭ ਦੀ ਚਾਂਦੀ ਹੋ ਗਈ।

ਇਸ ਤੋਂ ਇਲਾਵਾ ਦਿਲਜੀਤ ਨੇ ਆਪਣੇ ਨਵੇਂ ‘ਔਰਾ ਵਰਲਡ ਟੂਰ 2026’ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਆਗਾਜ਼ ਆਸਟ੍ਰੇਲੀਆ ਤੋਂ ਹੋ ਚੁੱਕਾ ਹੈ ਤੇ 23 ਅਪਰੈਲ ਯਾਨੀ ਅੱਜ ਤੋਂ ਇਹ ਟੂਰ ਉੱਤਰੀ ਅਮਰੀਕਾ ਦੇ 13 ਸ਼ਹਿਰਾਂ ਵਿੱਚ ਧਮਾਲ ਪਾ ਰਿਹਾ ਹੈ। ਵੈਨਕੂਵਰ ਤੋਂ ਸ਼ੁਰੂ ਹੋ ਕੇ ਸਾਂ ਫਰਾਂਸਿਸਕੋ ਤੱਕ, ਦਿਲਜੀਤ ਫਿਰ ਤੋਂ ਇਤਿਹਾਸ ਲਿਖਣ ਲਈ ਤਿਆਰ ਹੈ। ਤੁਹਾਨੂੰ ਦੱਸ ਦਈਏ ਕਿ ਇਸ ਟੂਰ ਦਾ ਆਗਾਜ਼ ਪਿਛਲੇ ਸਾਲ ਨਵੰਬਰ ਵਿੱਚ ਸਿਡਨੀ ਅਤੇ ਮੈਲਬੋਰਨ ਤੋਂ ਹੋ ਚੁੱਕਾ ਹੈ। ਉੱਥੇ Diljit Dosanjh ਨੇ ਇਤਿਹਾਸ ਰਚਿਆ। ਉਹ ਆਸਟ੍ਰੇਲੀਆ ਦੇ ਸਟੇਡੀਅਮਾਂ ਵਿੱਚ ਪਰਫਾਰਮ ਕਰਨ ਵਾਲਾ ਅਤੇ 90,000 ਤੋਂ ਵੱਧ ਟਿਕਟਾਂ ਵੇਚਣ ਵਾਲਾ ਪਹਿਲੇ ਪੰਜਾਬੀ ਕਲਾਕਾਰ ਬਣ ਗਿਆ ਹੈ। ਹੁਣ ਵਾਰੀ ਨਿਊਯਾਰਕ, ਟੋਰਾਂਟੋ ਅਤੇ ਡੱਲਾਸ ਵਰਗੇ ਸ਼ਹਿਰਾਂ ਦੀ ਹੈ, ਜਿੱਥੇ 20 ਜੂਨ ਨੂੰ ਸਾਂ ਫਰਾਂਸਿਸਕੋ ਵਿੱਚ ਇਸ ਦਾ ਗ੍ਰੈਂਡ ਫਿਨਾਲੇ ਹੋਵੇਗਾ। ਦਿਲਜੀਤ ਦਾ ਕਹਿਣਾ ਹੈ ਕਿ ਇਹ ਜਿੱਤ ਸਿਰਫ਼ ਉਨ੍ਹਾਂ ਦੀ ਨਹੀਂ, ਸਗੋਂ ਪੂਰੀ ਲਾਈਵ ਮਿਊਜ਼ਿਕ ਇੰਡਸਟਰੀ ਦੀ ਹੈ। ਪੰਜਾਬੀ ਮਿਊਜ਼ਿਕ ਹੁਣ ਗਲੋਬਲ ਲੈਵਲ ‘ਤੇ ਰਾਜ ਕਰ ਰਿਹਾ ਹੈ।

Related posts

ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ICC ਵਲੋਂ ਮੁੜ ਰੱਦ: ਨਾਟਕੀ ਦੇਰੀ ਮਗਰੋਂ ਪਾਕਿ ਟੀਮ ਸਟੇਡੀਅਮ ਲਈ ਰਵਾਨਾ

Current Updates

ਡੀ.ਏ. ਦੇ ਬਕਾਏ ’ਚ ਦੇਰੀ ਦਾ ਵਿਆਜ Taxpayers ’ਤੇ ਨਾ ਪਾਇਆ ਜਾਵੇ: ਪਬਲਿਕ ਐਕਸ਼ਨ ਕਮੇਟੀ

Current Updates

ਜਸਟਿਸ ਵਰਮਾ ਨੂੰ ਹਟਾਉਣ ਲਈ ਸਾਰੀਆਂ ਧਿਰਾਂ ਸਹਿਮਤ: ਰਿਜਿਜੂ

Current Updates

Leave a Comment