September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

VIP ਡਿਊਟੀ ‘ਚ ਰੁੱਝੀ ਪੁਲੀਸ ! ਨਸ਼ੇ ਦੀ ਹਾਲਤ ‘ਚ ਨੌਜਵਾਨ ਸੜਕ ‘ਤੇ ਘੰਟਿਆਂ ਤੱਕ ਤੜਫਦਾ ਰਿਹਾ

VIP ਡਿਊਟੀ 'ਚ ਰੁੱਝੀ ਪੁਲੀਸ ! ਨਸ਼ੇ ਦੀ ਹਾਲਤ 'ਚ ਨੌਜਵਾਨ ਸੜਕ 'ਤੇ ਘੰਟਿਆਂ ਤੱਕ ਤੜਫਦਾ ਰਿਹਾ

ਜੰਡਿਆਲਾ ਗੁਰੂ- ਸਥਾਨਕ ਵਾਲਮੀਕਿ ਚੌਂਕ (Valmiki Chowk) ਨੇੜੇ ਨਗਰ ਕੌਂਸਲ ਦਫ਼ਤਰ ਸਾਹਮਣੇ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਬੇਹੋਸ਼ ਹੋ ਕੇ ਸੜਕ ‘ਤੇ ਲਗਪਗ ਤਿੰਨ ਘੰਟੇ ਤੱਕ ਪਿਆ ਤੜਫਦਾ ਰਿਹਾ, ਪਰ ਉਸ ਦੀ ਮਦਦ ਲਈ ਕੋਈ ਵੀ ਅੱਗੇ ਨਾ ਆਇਆ। ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿੱਚ ਪੰਜਾਬ ਦੇ ਗਵਰਨਰ ਦੇ ਦੌਰੇ ਕਾਰਨ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਅਤੇ ਸੁਰੱਖਿਆ ਦਸਤਿਆਂ ਦੀ ਤੈਨਾਤੀ ਕੀਤੀ ਗਈ ਸੀ। ਇਸ ਦੇ ਬਾਵਜੂਦ ਕਈ ਪੁਲੀਸ ਵਾਹਨ ਅਤੇ ਅਧਿਕਾਰੀ ਉਸ ਬੇਹੋਸ਼ ਨੌਜਵਾਨ ਦੇ ਕੋਲੋਂ ਲੰਘਦੇ ਰਹੇ, ਪਰ ਕਿਸੇ ਨੇ ਵੀ ਉਸ ਨੂੰ ਹਸਪਤਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ।108 ਐਂਬੂਲੈਂਸ ਦੇ ਕਰਮਚਾਰੀ ਨੌਜਵਾਨ ਨੂੰ ਚੁੱਕ ਕੇ ਲਿਜਾਂਦੇ ਹੋਏ।

ਚਸ਼ਮਦੀਦਾਂ ਅਨੁਸਾਰ ਸਥਾਨਕ ਲੋਕਾਂ ਵੱਲੋਂ ਮਦਦ ਲਈ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਜਵਾਬ ਨਹੀਂ ਮਿਲਿਆ। ਕੁਝ ਅਧਿਕਾਰੀਆਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਗਵਰਨਰ ਦੇ ਦੌਰੇ ਕਾਰਨ ਪੁਲੀਸ ਵੀਆਈਪੀ ਡਿਊਟੀ ਵਿੱਚ ਮਸ਼ਰੂਫ ਹੈ। ਇਸ ਦੌਰਾਨ ਕੋਈ ਕਾਰਵਾਈ ਨਾ ਹੁੰਦੀ ਦੇਖ ਇੱਕ ਸਥਾਨਕ ਪੱਤਰਕਾਰ ਨੇ 108 ਐਂਬੂਲੈਂਸ ਸੇਵਾ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਕਰੀਬ ਢਾਈ ਤੋਂ ਤਿੰਨ ਘੰਟਿਆਂ ਤੋਂ ਬੇਹੋਸ਼ ਪਏ ਨੌਜਵਾਨ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

Related posts

ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਅਚਾਨਕ ਦੌਰਾ ਕੀਤਾ

Current Updates

ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ

Current Updates

ਨਗਰ ਕੀਰਤਨ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

Current Updates

Leave a Comment