July 24, 2026
ਅੰਤਰਰਾਸ਼ਟਰੀਖਾਸ ਖ਼ਬਰ

Lashkar-e-Taiba ਦਾ ਮੋਢੀ ਅਮੀਰ ਹਮਜ਼ਾ ਲਾਹੌਰ ਵਿੱਚ ਹੋਏ ਹਮਲੇ ਦੌਰਾਨ ਜ਼ਖ਼ਮੀ

Lashkar-e-Taiba ਦਾ ਮੋਢੀ ਅਮੀਰ ਹਮਜ਼ਾ ਲਾਹੌਰ ਵਿੱਚ ਹੋਏ ਹਮਲੇ ਦੌਰਾਨ ਜ਼ਖ਼ਮੀ

ਲਾਹੌਰ- ਪਾਕਿਸਤਾਨ ਸਥਿਤ ਅਤਿਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਸਹਿ-ਸੰਸਥਾਪਕ ਅਮੀਰ ਹਮਜ਼ਾ ਵੀਰਵਾਰ ਨੂੰ ਲਾਹੌਰ ਵਿੱਚ ਮੋਟਰਸਾਈਕਲ ਸਵਾਰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਹਮਜ਼ਾ ਨੂੰ ਲਸ਼ਕਰ ਦੇ ਮੁਖੀ ਹਾਫਿਜ਼ ਸਈਦ ਤੋਂ ਬਾਅਦ ਸੰਗਠਨ ਦਾ ਦੂਜਾ ਸਭ ਤੋਂ ਮਹੱਤਵਪੂਰਨ ਆਗੂ ਮੰਨਿਆ ਜਾਂਦਾ ਹੈ। ਹਾਫਿਜ਼ ਸਈਦ ਅਤਿਵਾਦੀ ਫੰਡਿੰਗ ਦੇ ਮਾਮਲਿਆਂ ਵਿੱਚ ਸਜ਼ਾ ਮਿਲਣ ਤੋਂ ਬਾਅਦ 2019 ਤੋਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ। ਪੁਲੀਸ ਅਨੁਸਾਰ ਅਣਪਛਾਤੇ ਬੰਦੂਕਧਾਰੀਆਂ ਨੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੀ ਮਲਕੀਅਤ ਵਾਲੇ ਨਿੱਜੀ ਟੀਵੀ ਚੈੱਨਲ ’24ਨਿਊਜ਼ ਐਚਡੀ’ (24NewsHD TV) ਦੀ ਗੱਡੀ ‘ਤੇ ਗੋਲੀਆਂ ਚਲਾਈਆਂ। ਚੈਨਲ ਦੇ ਧਾਰਮਿਕ ਪ੍ਰੋਗਰਾਮ ਦੇ ਮੇਜ਼ਬਾਨ ਜਸਟਿਸ (ਸੇਵਾਮੁਕਤ) ਨਜ਼ੀਰ ਅਹਿਮਦ ਗਾਜ਼ੀ ਅਤੇ ਹਮਜ਼ਾ ਉਸੇ ਗੱਡੀ ਵਿੱਚ ਸਵਾਰ ਸਨ। ਪੁਲਿਸ ਨੇ ਦੱਸਿਆ, “ਲਾਹੌਰ ਦੇ ਪੀਕੋ ਰੋਡ ‘ਤੇ ਟੀਵੀ ਚੈੱਨਲ ਦੇ ਦਫ਼ਤਰ ਨੇੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਉਸ ਚਿੱਟੇ ਰੰਗ ਦੀ ਕਾਰ ‘ਤੇ ਗੋਲੀਆਂ ਚਲਾਈਆਂ ਜਿਸ ਵਿੱਚ ਗਾਜ਼ੀ ਅਤੇ ਹਮਜ਼ਾ ਸਫ਼ਰ ਕਰ ਰਹੇ ਸਨ। ਇਸ ਹਮਲੇ ਵਿੱਚ ਹਮਜ਼ਾ ਨੂੰ ਗੋਲੀਆਂ ਲੱਗੀਆਂ ਜਦਕਿ ਗਾਜ਼ੀ ਵਾਲ-ਵਾਲ ਬਚ ਗਏ।” ਹਮਜ਼ਾ ਨੂੰ ਹਸਪਤਾਲ ਲਿਜਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਕਿਹਾ ਕਿ ਉਨ੍ਹਾਂ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਚੈਨਲ ਨੇ ਦੱਸਿਆ ਕਿ ਗਾਜ਼ੀ ‘ਨੂਰ-ਏ-ਸਹਿਰ’ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਹਨ ਅਤੇ ਉਹ ਲਾਹੌਰ ਦੇ ਸਿਟੀ ਨਿਊਜ਼ ਦਫ਼ਤਰ ਵਿੱਚ ਆਪਣੇ ਸ਼ੋਅ ਦੀ ਰਿਕਾਰਡਿੰਗ ਖ਼ਤਮ ਕਰਕੇ ਘਰ ਜਾ ਰਹੇ ਸਨ। ਬਿਆਨ ਅਨੁਸਾਰ ਗਾਜ਼ੀ ਹਮਲੇ ਵਿੱਚ ਵਾਲ-ਵਾਲ ਬਚ ਗਏ, ਜਦਕਿ ਤਹਿਰੀਕ-ਏ-ਹੁਰਮਤ-ਏ-ਰਸੂਲ ਪਾਕਿਸਤਾਨ (THRP) ਦੇ ਚੇਅਰਮੈਨ ਮੌਲਾਨਾ ਹਮਜ਼ਾ, ਜੋ ਪ੍ਰੋਗਰਾਮ ਤੋਂ ਬਾਅਦ ਉਨ੍ਹਾਂ ਦੇ ਨਾਲ ਸਫ਼ਰ ਕਰ ਰਹੇ ਸਨ, ਦੀ ਬਾਂਹ ਵਿੱਚ ਗੋਲੀ ਲੱਗੀ ਹੈ।ਹਮਜ਼ਾ ਨੂੰ ਅਮਰੀਕਾ ਵੱਲੋਂ ਅਤਿਵਾਦੀ ਐਲਾਨਿਆ ਜਾ ਚੁੱਕਾ ਹੈ ਅਤੇ ਉਹ ਪਹਿਲਾਂ ਲਸ਼ਕਰ ਦੇ ਵਿਸ਼ੇਸ਼ ਮੁਹਿੰਮਾਂ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਅ ਚੁੱਕਾ ਹੈ। 2018 ਵਿੱਚ ਪਾਕਿਸਤਾਨੀ ਸਰਕਾਰ ਵੱਲੋਂ ਜੇਯੂਡੀ ਅਤੇ ਫ਼ਲਾਹ-ਏ-ਇਨਸਾਨੀਅਤ ਫਾਊਂਡੇਸ਼ਨ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹਮਜ਼ਾ ਨੇ ਲਸ਼ਕਰ ਲਈ ਫੰਡ ਇਕੱਠਾ ਕਰਨ ਵਾਲਾ ਇੱਕ ਸਮੂਹ ਬਣਾਇਆ ਸੀ।

Related posts

ਹਵਾਰਾ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ

Current Updates

ਗਿਆਨੀ ਹਰਪ੍ਰੀਤ ਸਿੰਘ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਅਕਾਲੀ ਦਲ ਦੇ ਪ੍ਰਧਾਨ ਚੁਣੇ

Current Updates

ਨੌਜਵਾਨਾਂ ਦਾ ਵਿਆਪਕ ਵਿਕਾਸ ਯਕੀਨੀ ਬਣਾਉਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ: ਮੁੱਖ ਮੰਤਰੀ

Current Updates

Leave a Comment