June 3, 2026
ਖਾਸ ਖ਼ਬਰਪੰਜਾਬਰਾਸ਼ਟਰੀ

ਸੰਪੂਰਨ ਸਿਹਤ ਵਿਸ਼ੇ ਕਰਵਾਇਆ ਲੈਕਚਰ
-ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਸ਼ਾ ਮਾਹਿਰ ਸੰਜੀਵ ਸ਼ਰਮਾ ਨੇ ਕੀਤਾ ਸੰਬੋਧਨ

ਸੰਪੂਰਨ ਸਿਹਤ ਵਿਸ਼ੇ ਕਰਵਾਇਆ ਲੈਕਚਰ
-ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਸ਼ਾ ਮਾਹਿਰ ਸੰਜੀਵ ਸ਼ਰਮਾ ਨੇ ਕੀਤਾ ਸੰਬੋਧਨ

ਪਟਿਆਲਾ- ਸਰਕਾਰੀ ਬਹੁਤਕਨੀਕੀ ਕਾਲਜ ਐਸਐਸਟੀ ਨਗਰ ਵਿਖੇ ਵਿਦਿਆਰਥੀਆਂ ਨੂੰ ਸੰਪੂਰਨ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸਮਾਜ ਸੇਵੀ ਸੰਸਥਾ ਅੰਮ੍ਰਿਤ ਫਾਉਂਡੇਸ਼ਨ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਇਸ ਮੌਕੇ ਸੰਪੂਰਨ ਸਿਹਤ ਅਤੇ ਆਹਾਰ ਮਾਹਿਰ ਸੰਜੀਵ ਸ਼ਰਮਾ ਮੁੱਖ ਵਕਤਾ ਵਜੋਂ ਪਹੁੰਚੇ, ਜਦਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਇੰਜੀਨੀਅਰ ਜਸਦੇਵ ਸਿੰਘ ਕਾਲੇਕਾ ਨੇ ਕੀਤੀ।

ਆਪਣੇ ਸੰਬੋਧਨ ਦੌਰਾਨ ਸੰਜੀਵ ਸ਼ਰਮਾ ਨੇ “ਸੰਪੂਰਨ ਸਿਹਤ” ਦੇ ਮੂਲ ਭਾਵ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਸਿਹਤ ਸਿਰਫ਼ ਬਿਮਾਰੀ ਦੀ ਗੈਰਹਾਜ਼ਰੀ ਨਹੀਂ, ਬਲਕਿ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਆਤਮਿਕ ਤੌਰ ‘ਤੇ ਸੰਤੁਲਿਤ ਜੀਵਨ ਜਿਉਣਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਤੁਲਿਤ ਆਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾਨਾ ਖੁਰਾਕ ਵਿੱਚ ਤਾਜ਼ੇ ਫਲ, ਸਬਜ਼ੀਆਂ, ਪ੍ਰੋਟੀਨ ਅਤੇ ਪਾਣੀ ਦੀ ਪ੍ਰਚੁਰ ਮਾਤਰਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜੰਕ ਫੂਡ ਅਤੇ ਬੇਤਰਤੀਬ ਜੀਵਨ ਸ਼ੈਲੀ ਦੇ ਨੁਕਸਾਨਾਂ ਬਾਰੇ ਵੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਨਿਯਮਿਤ ਕਸਰਤ, ਯੋਗ ਅਤੇ ਧਿਆਨ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ‘ਤੇ ਜ਼ੋਰ ਦਿੱਤਾ। ਨਾਲ ਹੀ ਉਨ੍ਹਾਂ ਨੇ ਮਾਨਸਿਕ ਸਿਹਤ ‘ਤੇ ਵੀ ਖਾਸ ਧਿਆਨ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਤਣਾਅ, ਚਿੰਤਾ ਅਤੇ ਦਬਾਅ ਆਮ ਹੋ ਚੁੱਕੇ ਹਨ, ਇਸ ਲਈ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਢੰਗ ਨਾਲ ਨਿਬਾਹ ਕਰਨਾ ਬਹੁਤ ਜ਼ਰੂਰੀ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਸਵਾਲ ਪੁੱਛੇ ਅਤੇ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ।ਸੰਪੂਰਨ ਸਿਹਤ ਵਿਸ਼ੇ ਕਰਵਾਇਆ ਲੈਕਚਰ
-ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਸ਼ਾ ਮਾਹਿਰ ਸੰਜੀਵ ਸ਼ਰਮਾ ਨੇ ਕੀਤਾ ਸੰਬੋਧਨ

ਮੁੱਖ ਮਹਿਮਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿੱਚ ਸਿਹਤ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਇਸ ਲਈ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਸਮੇਂ ਦੀ ਲੋੜ ਹਨ। ਉਨ੍ਹਾਂ ਨੇ ਇਹ ਲੈਕਚਰ ਕਰਵਾਉਣ ਲਈ ਕਾਲਜ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ।

ਪ੍ਰਿੰਸੀਪਲ ਇੰਜੀਨੀਅਰ ਜਸਦੇਵ ਸਿੰਘ ਕਾਲੇਕਾ ਨੇ ਕਿਹਾ ਕਿ ਕਾਲਜ ਵਿਦਿਆਰਥੀਆਂ ਦੇ ਅਕਾਦਮਿਕ ਵਿਕਾਸ ਦੇ ਨਾਲ-ਨਾਲ ਅਤੇ ਵਿਅਕਤੀਗਤ ਵਿਕਾਸ ‘ਤੇ ਵੀ ਧਿਆਨ ਕੇਂਦ੍ਰਿਤ ਕਰਦਾ ਹੈ। ਇਸ ਪ੍ਰੋਗਰਾਮ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਸਿਹਤਮੰਦ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਸਰੀਰਕ ਹੀ ਨਹੀਂ, ਸਗੋਂ ਮਾਨਸਿਕ ਤੇ ਭਾਵਨਾਤਮਕ ਤੰਦਰੁਸਤੀ ਬਾਰੇ ਵੀ ਸਚੇਤ ਕਰਨਾ ਸੀ।

ਇਸ ਮੌਕੇ ਪੰਜਾਬੀ ਸਾਹਿਤ ਜਗਤ ਦੇ ਉੱਘੇ ਅਨੁਵਾਦਕ ਚਰਨ ਗਿੱਲ, ਪ੍ਰਸਿੱਧ ਨਾਟਕਕਾਰ ਬਲਰਾਮ ਬੋਧੀ, ਐਡਵੋਕੇਟ ਜਗਮੋਹਨ ਸਿੰਘ, ਹਰਪ੍ਰੀਤ ਪਾਲ ਸਿੰਘ, ਹਰਦੀਪ ਕੌਰ, ਅਮਨ ਅਰੋੜਾ, ਸੁਰਜੀਤ ਡਕਾਲਾ ਅਤੇ ਹੋਰ ਪਤਵੰਤੇ ਵਿਅਕਤੀ ਵੀ ਹਾਜ਼ਰ ਸਨ।

Related posts

ਬੇਅਦਬੀ ਵਿਰੋਧੀ ਸੋਧਿਆ ਹੋਇਆ ਕਾਨੂੰਨ ਇੱਕ ਰੋਕ ਵਜੋਂ ਕੰਮ ਕਰੇਗਾ

Current Updates

ਪੈਟਰੋਲ-ਡੀਜ਼ਲ : ਮੋਦੀ ਸਰਕਾਰ ਲਈ ਚੁਣੌਤੀਪੂਰਨ ਸਮਾਂ

Current Updates

वन रेंज विस्तार ने मनाया अंतरराष्ट्रीय बाघ दिवस

Current Updates

Leave a Comment