September 8, 2026
ਖਾਸ ਖ਼ਬਰਰਾਸ਼ਟਰੀ

ਡਾਲਰ ਦੇ ਮੁਕਾਬਲੇ ਰੁਪਿਆ 42 ਪੈਸੇ ਡਿੱਗ ਕੇ 91.50 ਦੇ ਪੱਧਰ ਉਤੇ ਪਹੁੰਚਿਆ

ਡਾਲਰ ਦੇ ਮੁਕਾਬਲੇ ਰੁਪਿਆ 42 ਪੈਸੇ ਡਿੱਗ ਕੇ 91.50 ਦੇ ਪੱਧਰ ਉਤੇ ਪਹੁੰਚਿਆ

ਮੁੰਬਈ : ਇਰਾਨਉਤੇ  ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਕਾਰਨ ਵਿਸ਼ਵ ਭਰ ’ਚ ਜੋਖਮ ਤੋਂ ਬਚਣ ਦੇ ਰੁਖ਼ ਕਾਰਨ ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 42 ਪੈਸੇ ਦੀ ਭਾਰੀ ਗਿਰਾਵਟ ਨਾਲ 91.50 ਦੇ ਪੱਧਰ ਉਤੇ  ਬੰਦ ਹੋ ਗਿਆ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ ’ਚ ਭਾਰੀ ਵਿਕਰੀ ਅਤੇ ਵਿਦੇਸ਼ੀ ਫੰਡ ਵਾਪਸ ਲੈਣ ਨਾਲ ਭਾਰਤੀ ਕਰੰਸੀ ’ਚ ਹੋਰ ਗਿਰਾਵਟ ਆਈ ਹੈ। ਐਕਸਚੇਂਜ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸ਼ੁਕਰਵਾਰ  ਨੂੰ 7,536.36 ਕਰੋੜ ਰੁਪਏ ਦੇ ਇਕੁਇਟੀ ਵੇਚੇ।

ਮੀਰੇ ਐਸੇਟ ਸ਼ੇਅਰਖਾਨ ਦੇ ਖੋਜ ਵਿਸ਼ਲੇਸ਼ਕ ਅਨੁਜ ਚੌਧਰੀ ਨੇ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵਲੋਂ  ਇਰਾਨਉਤੇ  ਹਮਲਾ ਕਰਨ ਤੋਂ ਬਾਅਦ ਆਲਮੀ ਬਾਜ਼ਾਰਾਂ ’ਚ ਰੁਪਿਆ ਲਗਭਗ ਅੱਧਾ ਫੀ ਸਦੀ  ਡਿੱਗ ਗਿਆ। ਉਨ੍ਹਾਂ ਕਿਹਾ ਕਿ ਐਫ.ਆਈ.ਆਈ. ਦੇ ਨਿਕਾਸ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਰਾਤੋ-ਰਾਤ ਵਾਧੇ ਨੇ ਰੁਪਏ ਉਤੇ  ਹੋਰ ਦਬਾਅ ਪਾਇਆ ਹੈ, ਜਿਸ ਨਾਲ ਵਧਦੇ ਭੂ-ਸਿਆਸੀ ਤਣਾਅ ਦੇ ਵਿਚਕਾਰ ਗਲੋਬਲ ਬਾਜ਼ਾਰਾਂ ਵਿਚ ਜੋਖਮ ਦੀਆਂ ਭਾਵਨਾਵਾਂ ਉਤੇ  ਨਕਾਰਾਤਮਕ ਪੱਖ ਨਾਲ ਵਪਾਰ ਕਰਨ ਦੀ ਉਮੀਦ ਹੈ।

Related posts

ਅਕਾਲ ਤਖ਼ਤ ਸਾਹਿਬ ਦੀ ਸਰਪਰਸਤੀ ਹੇਠ ‘ਖਾਲਸਾ ਮਾਰਚ’ ਦਾ ਆਗਾਜ਼, ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਉਪਰਾਲਾ

Current Updates

ਕਸ਼ਮੀਰ : ਗਾਂਦਰਬਲ ਜ਼ਿਲ੍ਹੇ ’ਚ ਸੜਕ ਕਿਨਾਰੇ ਮਿਲਿਆ ਆਈ.ਈ.ਡੀ.

Current Updates

ਪੰਜਾਬ ਦੇ ਸਾਰੇ ਸਕੂਲਾਂ ‘ਚ 26 ਅਗਸਤ ਤਕ ਛੁੱਟੀਆਂ ਦਾ ਐਲਾਨ

Current Updates

Leave a Comment