October 23, 2026
ਪੰਜਾਬ

ਭਾਰਤ-ਕੈਨੇਡਾ ਵਿਚਾਲੇ ਯੂਰੇਨੀਅਮ ਅਤੇ ਅਹਿਮ ਖਣਿਜਾਂ ਦੀ ਸਪਲਾਈ ਦਾ ਹੋਇਆ ਕਰਾਰ

ਭਾਰਤ-ਕੈਨੇਡਾ ਵਿਚਾਲੇ ਯੂਰੇਨੀਅਮ ਅਤੇ ਅਹਿਮ ਖਣਿਜਾਂ ਦੀ ਸਪਲਾਈ ਦਾ ਹੋਇਆ ਕਰਾਰ

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਨੇ ਸੋਮਵਾਰ ਨੂੰ ਯੂਰੇਨਿਅਮ ਅਤੇ ਮਹੱਤਵਪੂਰਨ ਖਣਿਜਾਂ ਦੀ ਸਪਲਾਈ ਸਬੰਧੀ ਮਹੱਤਵਪੂਰਨ ਸਮਝੌਤੇ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਹਾਂ ਦੇਸ਼ਾਂ ਵਿਚਕਾਰ ਆਰਥਕ  ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਨਵਾਂ ਖਾਕਾ ਤਿਆਰ ਕੀਤਾ ਹੈ। ਇਸ ਤਹਿਤ 2030 ਤਕ  ਦੋਵੇਂ ਦੇਸ਼ਾਂ ਵਿਚਕਾਰ ਸਾਲਾਨਾ ਵਪਾਰ ਨੂੰ 50 ਅਰਬ ਡਾਲਰ ਤਕ  ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਦੋਵੇਂ ਨੇਤਾਵਾਂ ਨੇ ਰੱਖਿਆ, ਨਵੀਨ ਤਕਨਾਲੋਜੀ, ਛੋਟੇ ਅਤੇ ਮਾਡਿਊਲਰ ਪ੍ਰਮਾਣੂ ਰਿਐਕਟਰਾਂ, ਸਿੱਖਿਆ ਅਤੇ ਨਵੀਕਰਨਯੋਗ ਊਰਜਾ ਖੇਤਰਾਂ ਵਿਚ ਸਾਂਝੇਦਾਰੀ ਵਧਾਉਣ ਦਾ ਵਾਅਦਾ ਕੀਤਾ। ਕੈਨੇਡਾ ਨੇ ਭਾਰਤ ਦੇ ਸਿਵਲ ਪ੍ਰਮਾਣੂ ਊਰਜਾ ਖੇਤਰ ਲਈ 2.6 ਅਰਬ ਡਾਲਰ ਦੇ ਯੂਰੇਨਿਅਮ ਸਪਲਾਈ ਸਮਝੌਤੇ ਰਾਹੀਂ ਸਹਿਯੋਗ ਦੇਣ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਨੇ ਆਤੰਕਵਾਦ, ਕੱਟੜਵਾਦ ਅਤੇ ਰੈਡੀਕਲਾਈਜ਼ੇਸ਼ਨ ਨੂੰ ਗੰਭੀਰ ਚੁਨੌਤੀ  ਮੰਨਿਆ ਹੈ ਅਤੇ ਇਸ ਵਿਰੁਧ  ਸਾਂਝੀ ਕਾਰਵਾਈ ਗਲੋਬਲ ਅਮਨ ਲਈ ਜ਼ਰੂਰੀ ਹੈ। ਉਨ੍ਹਾਂ ਨੇ ਪਛਮੀ  ਏਸ਼ੀਆ ਦੀ ਸੁਰੱਖਿਆ ਸਥਿਤੀ ਉਤੇ  ਵੀ ਚਿੰਤਾ ਪ੍ਰਗਟਾਈ ਅਤੇ ਸੰਘਰਸ਼ਾਂ ਦੇ ਹੱਲ ਲਈ ਸੰਵਾਦ ਅਤੇ ਕੂਟਨੀਤੀ ਦਾ ਸਮਰਥਨ ਕੀਤਾ। ਕਾਰਨੀ ਨੇ ਕਿਹਾ ਕਿ ਨਵਾਂ ਯੂਰੇਨਿਅਮ ਸਮਝੌਤਾ ਸਾਫ਼ ਅਤੇ ਭਰੋਸੇਯੋਗ ਊਰਜਾ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸਾਫ਼ ਊਰਜਾ, ਹਵਾ, ਸੂਰਜੀ ਅਤੇ ਹਾਈਡਰੋਜਨ ਖੇਤਰਾਂ ਵਿਚ ਸਾਂਝੇਦਾਰੀ ਵਧਾਈ ਜਾਵੇਗੀ। ਇਹ ਵਿਕਾਸ ਉਸ ਸਮੇਂ ਹੋਇਆ ਹੈ ਜਦੋਂ 2023 ਵਿਚ ਹਰਦੀਪ ਸਿੰਘ ਨਿੱਜਰ ਦੇ ਕਤਲ ਉਤੇ  ਸਿਆਸੀ ਤਣਾਅ ਕਾਰਨ ਦੋਵੇਂ ਦੇਸ਼ਾਂ ਦੇ ਸੰਬੰਧ ਬਹੁਤ ਖਰਾਬ ਹੋ ਗਏ ਸਨ। ਪਰ ਚੋਣਾਂ ’ਚ ਕਾਰਨੀ ਦੀ ਜਿੱਤ ਤੋਂ ਬਾਅਦ ਦੋਵੇਂ ਪਾਸਿਆਂ ਨੇ ਸੰਬੰਧਾਂ ਨੂੰ ਦੁਬਾਰਾ ਸਧਾਰਨ ਕਰਨ ਲਈ ਕਦਮ ਚੁਕੇ ਹਨ।

Related posts

सिल्वर मेडल विजेता जलसीरत अमन का स्कूल द्वारा सम्मान

Current Updates

ਪਟਿਆਲਾ ‘ਚ ਅਕਾਲੀ ਦਲ ਨੂੰ ਵੱਡਾ ਝਟਕਾ; ਸੁਰਜੀਤ ਸਿੰਘ ਰੱਖੜਾ ਨੇ ਫੜਿਆ ‘ਆਪ’ ਦਾ ਪੱਲਾ

Current Updates

ਖੋਸਾ ਰਣਧੀਰ: ਕਿਸਾਨ ਨੇ ਤਿੰਨ ਦਹਾਕੇ ਤੋਂ ਨਹੀਂ ਲਾਈ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ

Current Updates

Leave a Comment