July 24, 2026
ਖਾਸ ਖ਼ਬਰਰਾਸ਼ਟਰੀ

ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ ’ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ

ਅਮਰੀਕਾ ਨੇ ਕੁੱਝ ਭਾਰਤੀ ਸੋਲਰ ਉਤਪਾਦਾਂ ਦੇ ਆਯਾਤ ’ਤੇ 126 ਫ਼ੀ ਸਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ

ਨਵੀਂ ਦਿੱਲੀ:  ਅਮਰੀਕਾ ਨੇ ਭਾਰਤ ਤੋਂ ਆਯਾਤ ਕੀਤੇ ਜਾਣ ਵਾਲੇ ਕੁਝ ਸੋਲਰ ਉਤਪਾਦਾਂ ’ਤੇ 125.87 ਫ਼ੀ ਸਦੀ ਜਵਾਬੀ ਡਿਊਟੀ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕੀ ਵਪਾਰ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਹ ਉਤਪਾਦ ਭਾਰਤ ਵਲੋਂ ‘‘ਨਾਜਾਇਜ਼ ਤਰੀਕੇ ਨਾਲ ਸਬਸਿਡੀ’’ ਪ੍ਰਾਪਤ ਹਨ। ਅਮਰੀਕੀ ਹੁਕਮਨਾਮੇ ਵਿਚ ਕਿਹਾ ਗਿਆ ਹੈ, ‘‘24 ਫਰਵਰੀ 2026 ਨੂੰ ਵਪਾਰ ਵਿਭਾਗ ਨੇ ਭਾਰਤ, ਇੰਡੋਨੇਸ਼ੀਆ ਅਤੇ ਲਾਓਸ ਤੋਂ ਆ ਰਹੇ ਕ੍ਰਿਸਟਲਾਈਨ ਸਿਲਿਕਾਨ ਫੋਟੋਵੋਲਟੇਇਕ ਸੈਲਾਂ ’ਤੇ ਡਿਊਟੀ ਲਗਾਈ ਹੈ।’’

ਇਹ ਡਿਊਟੀਆਂ ਪਹਿਲਾਂ ਹੀ ਲਾਗੂ ਕੀਤੇ ਗਏ 10 ਫ਼ੀ ਸਦੀ ਟੈਰਿਫ ਤੋਂ ਵੱਖ ਹਨ, ਜੋ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਸਭ ਦੇਸ਼ਾਂ ’ਤੇ ਲਗਾਏ ਸਨ। ਅੰਕੜਿਆਂ ਮੁਤਾਬਕ, ਭਾਰਤ ਤੋਂ ਅਮਰੀਕਾ ਵਿਚ ਸੋਲਰ ਆਯਾਤ 2022 ਦੇ 83.86 ਮਿਲੀਅਨ ਡਾਲਰ ਤੋਂ ਵੱਧ ਕੇ 2024 ਵਿਚ 792.6 ਮਿਲੀਅਨ ਡਾਲਰ ਹੋ ਗਿਆ। ਭਾਰਤ ਸਰਕਾਰ ਨੇ ਘਰੇਲੂ ਉਤਪਾਦਨ ਨੂੰ ਵਧਾਉਣ ਲਈ ਕਈ ਕਦਮ ਚੁਕੇ ਹਨ। ਸਰਕਾਰੀ ਬਿਆਨ ਅਨੁਸਾਰ, ‘‘ਰੂਫਟਾਪ ਸੋਲਰ ਪ੍ਰੋਗਰਾਮ, PM-KUSUM ਸਕੀਮ ਅਤੇ CPSU ਸਕੀਮ ਫੇਜ਼-II ਹੇਠ ਲਾਗੂ ਪ੍ਰੋਜੈਕਟਾਂ ਵਿੱਚ ਭਾਰਤ ਵਿੱਚ ਬਣੇ ਪੈਨਲ ਅਤੇ ਸੈਲਾਂ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ।’’

ਉਤਪਾਦਨ ਲਿੰਕਡ ਇਨਸੈਂਟਿਵ (PLI) ਸਕੀਮ ਹੇਠ, ਦੇਸ਼ ਵਿਚ ਲਗਭਗ 48.3 GW ਸਮਰੱਥਾ ਵਾਲੀਆਂ ਸੋਲਰ PV ਮੋਡੀਊਲ ਯੂਨਿਟਾਂ ਦੀ ਸਥਾਪਨਾ ਲਈ ਇਨਾਮੀ ਪੱਤਰ ਜਾਰੀ ਕੀਤੇ ਗਏ ਹਨ। ਇਸ ਨਾਲ 26.6 GW ਮੋਡੀਊਲ, 10.5 GW ਸੈਲਾਂ ਅਤੇ 2 GW ਇੰਗੋਟ-ਵੇਫਰ ਸਮਰੱਥਾ ਵਿਕਸਿਤ ਹੋਈ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸੋਲਰ ਉਤਪਾਦਕ ਹੈ। ਸਰਕਾਰੀ ਅੰਕੜਿਆਂ ਅਨੁਸਾਰ, 2024-25 ਵਿਚ ਸੋਲਰ ਮੋਡੀਊਲ ਆਯਾਤ 2.15 ਅਰਬ ਡਾਲਰ ਰਿਹਾ, ਜੋ 2023-24 ਦੇ 4.35 ਅਰਬ ਡਾਲਰ ਨਾਲੋਂ ਘੱਟ ਹੈ। ਚੀਨ ਤੋਂ ਆਯਾਤ ਵੀ ਘਟ ਕੇ 1.7 ਬਿਲੀਅਨ ਡਾਲਰ ਹੋ ਗਿਆ। ਇਸ ਫੈਸਲੇ ਨਾਲ ਭਾਰਤ-ਅਮਰੀਕਾ ਵਪਾਰ ਸੰਬੰਧਾਂ ’ਤੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਮਾਹਰ ਮੰਨਦੇ ਹਨ ਕਿ ਇਹ ਕਦਮ ਭਾਰਤ ਦੇ ਸੋਲਰ ਉਦਯੋਗ ਲਈ ਚੁਣੌਤੀ ਵੀ ਹੈ ਅਤੇ ਘਰੇਲੂ ਉਤਪਾਦਨ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਵੀ।

ਅਮਰੀਕੀ ਐਲਾਨ ਮਗਰੋਂ ਸੂਰਜੀ ਊਰਜਾ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ: ਅਮਰੀਕਾ ਦੇ ਕੁੱਝ ਭਾਰਤੀ ਸੂਰਜੀ ਉਤਪਾਦਾਂ ਉਤੇ 125.87 ਫ਼ੀ ਸਦੀ ਦੀ ਸ਼ੁਰੂਆਤੀ ਜਵਾਬੀ ਡਿਊਟੀ ਲਗਾਏ ਜਾਣ ਦੇ ਐਲਾਨ ਤੋਂ ਬਾਅਦ ਸੂਰਜੀ ਖੇਤਰ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਬੁਧਵਾਰ ਨੂੰ ਭਾਰੀ ਗਿਰਾਵਟ ਦਰਜ ਕੀਤੀ ਗਈ।  ਬੀ.ਐਸ.ਈ. ਉਤੇ ਵਾਰੀ ਐਨਰਜੀਜ਼ ਲਿਮਟਡ ਦਾ ਸ਼ੇਅਰ 14.99 ਫ਼ੀ ਸਦੀ ਡਿੱਗ ਗਿਆ ਜਦਕਿ ਪ੍ਰੀਮੀਅਰ ਐਨਰਜੀਜ਼ ਲਿਮਟਡ ਦੇ ਸ਼ੇਅਰ ’ਚ 14.23 ਫ਼ੀ ਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਵਿਕਰਮ ਸੋਲਰ ਲਿਮਟਡ ਦੇ ਸ਼ੇਅਰ ’ਚ 7.47 ਫ਼ੀ ਸਦੀ ਅਤੇ ਸਟਰਲਿੰਗ ਐਂਡ ਵਿਲਸਨ ਰੀਨਿਊਏਬਲ ਐਨਰਜੀ ਲਿਮਟਡ ’ਚ 1.41 ਫ਼ੀ ਸਦੀ ਦੀ ਗਿਰਾਵਟ ਆਈ।

Related posts

ਫਿਲਮ ‘ਹਾਊਸਫੁੱਲ- 5’ ਵੱਲੋਂ ਪਹਿਲੇ ਦਿਨ 24.35 ਕਰੋੜ ਦੀ ਕਮਾਈ

Current Updates

ਇੰਡੀਗੋ ਦੀ ਨਾਗਪੁਰ-ਕੋਲਕਾਤਾ ਉਡਾਣ ਪੰਛੀ ਟਕਰਾਉਣ ਕਰਕੇ ਵਾਪਸ ਪਰਤੀ

Current Updates

ਮੁੰਬਈ ‘ਚ ਪੰਜਾਬ ਦੇ ਗਾਇਕ ਲਖਵਿੰਦਰ ‘ਤੇ ਹੋਇਆ ਜਾਨਲੇਵਾ ਹਮਲਾ

Current Updates

Leave a Comment