October 2, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ

ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਜਾਨੋਂ ਮਾਰਨ ਦੀ ਧਮਕੀ

ਚੰਡੀਗੜ੍ਹ: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਮਿਲੀ ਹੈ। ਇਹ ਧਮਕੀ ਵਿਦੇਸ਼ੀ ਨੰਬਰ ਤੋਂ ਹਿਮਾਂਸ਼ੀ ਖੁਰਾਣਾ ਨੂੰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਮਾਂਸ਼ੀ ਖੁਰਾਣਾ ਨੂੰ ਹੈਰੀ ਬਾਕਸਰ ਦੇ ਨਾਂ ਗੈਂਗਸਟਰ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਦੌਰਾਨ ਹਿਮਾਂਸ਼ੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਸ ਮਾਮਲੇ ਨੂੰ ਲੈ ਕੇ ਹਿਮਾਂਸ਼ੀ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਇਸੇ ਤਰ੍ਹਾਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹੈਰੀ ਬਾਕਸਰ ਵੱਲੋਂ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਸਮੇਤ ਕਈ ਅਭਿਨੇਤਾਵਾਂ ਨੂੰ ਧਮਕੀ ਦਿੱਤੀ ਜਾ ਚੁੱਕੀ ਹੈ। ਹੈਰੀ ਬਾਕਸਰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੁਰਗਾ ਹੈ। ਹਿਮਾਂਸ਼ੀ ਖੁਰਾਣਾ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਮਾਡਲ ਅਤੇ ਅਦਾਕਾਰਾ ਹਨ। ਉਨ੍ਹਾਂ ਨੂੰ ਪੰਜਾਬੀ ਇੰਡਸਟਰੀ ਦੀ ਐਸ਼ਵਰਿਆ ਰਾਏ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2011 ਵਿੱਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਣ ਤੋਂ ਬਾਅਦ ਮਾਡਲਿੰਗ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ “ਸਾਡਾ ਹੱਕ” ਵਰਗੀਆਂ ਫਿਲਮਾਂ ਅਤੇ “ਸੋਚ” ਵਰਗੇ ਸੁਪਰਹਿੱਟ ਗੀਤਾਂ ਨਾਲ ਵੱਡੀ ਪਛਾਣ ਬਣਾਈ। ਜਦਕਿ ਬਿਗ ਬਾਸ 13 ਵਿੱਚ ਹਿੱਸਾ ਬਣਨ ਤੋਂ ਬਾਅਦ ਉਹ ਸਭ ਤੋਂ ਜ਼ਿਆਦਾ ਮਸ਼ਹੂਰ ਹੋਈਆਂ। ਮੋਹਾਲੀ ਪੁਲਿਸ ਵੱਲੋਂ ਫ਼ਿਲਮ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੱਲੋਂ ਆਪਣੀ ਈਮੇਲ ਆਈ ਡੀ ’ਤੇ ਪ੍ਰਾਪਤ ਧਮਕੀ ਭਰੀ ਈਮੇਲ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਥਾਣਾ ਸੋਹਾਣਾ ਵਿਖੇ ਅੱਜ ਭਾਰਤੀ ਨਿਆਂ ਸੰਹਿਤਾ (ਬੀ ਐਨ ਐਸ) ਦੀਆਂ ਧਾਰਾਵਾਂ 308(4) ਅਤੇ 351(3) ਅਧੀਨ ਐਫ ਆਈ ਆਰ ਨੰਬਰ 42 ਦਰਜ ਕੀਤੀ ਗਈ ਹੈ।

Related posts

ਸਰਕਾਰ ਵੱਲੋਂ ਸੋਨਾ ਮੁਦਰੀਕਰਨ ਸਕੀਮ ਬੰਦ

Current Updates

ਕੌਣ ਹਨ HC ਦੇ ਚੀਫ਼ ਜਸਟਿਸ ਮਨਮੋਹਨ? ਜਿਨ੍ਹਾਂ ਨੂੰ ਸੁਪਰੀਮ ਕੋਰਟ ਦਾ ਬਣਾਇਆ ਗਿਆ ਜੱਜ, ਪਿਤਾ ਰਹਿ ਚੁੱਕੇ ਹਨ ਦਿੱਲੀ ਦੇ LG

Current Updates

ਦੂਤਾਵਾਸ ਬਾਹਰ ਪ੍ਰਦਰਸ਼ਨ: ਭਾਰਤ ਨੇ ਬੰਗਲਾਦੇਸ਼ੀ ਦਾਅਵੇ ਝੂਠੇ ਦੱਸੇ

Current Updates

Leave a Comment