August 14, 2026
ਖਾਸ ਖ਼ਬਰਪੰਜਾਬਰਾਸ਼ਟਰੀ

ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਮੰਦਿਰ ਦੇ ਉੱਪਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ

ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਮੰਦਿਰ ਦੇ ਉੱਪਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ

ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਮੰਦਿਰ ਦੇ ਉੱਪਰ ਲੱਗੇ ਬੋਰਡ ਸਾਰੇ ਹੀ ਉਤਾਰੇ ਜਾਣ ਜਾਂ ਫਿਰ ਧਰਮ ਅਰਥ ਸ਼ਾਖਾ ਵਲੋਂ ਸੁਧਾਰ ਸਭਾ ਦੇ ਉਤਾਰੇ ਬੋਰਡ ਲਗਾਉਣ ਸਬੰਧੀ ਦਿੱਤਾ ਮੰਗ ਪੱਤਰ—ਸਤਨਾਮ ਹਸੀਜਾ
ਪਟਿਆਲਾ ਅੱਜ ਮਿਤੀ 31—01—2026 ਨੂੰ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਦੇ ਸਾਰੇ ਮੈਂਬਰ ਇਕੱਠੇ ਹੋਏ ਅਤੇ ਮੰਦਿਰ ਸ੍ਰੀ ਕੇਦਾਰ ਨਾਥ ਜੀ ਦੇ ਬਾਹਰ ਅਤੇ ਉੱਪਰ ਧਰਮ ਅਰਥ ਸ਼ਾਖਾ ਵੱਲੋਂ ਗਿਆਰਾ ਮਹੀਨੇ ਪਹਿਲਾਂ ਸੁਧਾਰ ਸਭਾ ਦੇ ਲੱਗੇ ਹੋਏ ਬੋਰਡ ਉਤਾਰ ਦਿੱਤੇ ਸਨ ਜਦ ਕਿ ਹੋਰ ਜੋ ਬੋਰਡ ਲੱਗੇ ਹੋਏ ਸਨ ਉਹਨਾਂ ਨੂੰ ਨਹੀਂ ਉਤਾਰਿਆ ਗਿਆ ਇਹ ਕਿਸੀ ਸਾਜਿਸ਼ ਤਹਿਤ ਕੀਤਾ ਗਿਆ ਜਾਪਦਾ ਹੈ। ਜਿਸ ਕਰਕੇ ਸੁਧਾਰ ਸਭਾ ਵਲੋਂ ਮਿਤੀ 30-01-2026 ਨੂੰ ਸ਼ਿਕਾਇਤ ਅਫਸਰ ਮੁੱਖ ਮੰਤਰੀ ਪੰਜਾਬ ਸ੍ਰੀ ਸਤੀਸ਼ ਚੰਦਰ ਦਫਤਰ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇਸ ਸਬੰਧ ਵਿੱਚ ਮਿਲੇ ਉਹਨਾਂ ਵੱਲੋਂ ਸੰਸਥਾ ਦੇ ਮੈਂਬਰਾਂ ਨੂੰ ਉੱਪ ਮੰਡਲ ਅਫਸਰ ਪਟਿਆਲਾ ਮੈਡਮ ਹਰਜੀਤ ਕੋਰ ਨੂੰ ਮਿਲਣ ਲਈ ਕਿਹਾ ਕਿ ਧਰਮ ਅਰਥ ਸ਼ਾਖਾ ਉਹਨਾਂ ਨਾਲ ਸਬੰਧਤ ਹੈ, ਫਿਰ ਅਸੀਂ ਐਸ.ਡੀ.ਐਮ. ਮੈਡਮ ਨੂੰ ਮਿਲੇ ਅਤੇ ਮੰਗ ਪੱਤਰ ਦਿੱਤਾ ਗਿਆ। ਸਾਡੇ ਵਲੋਂ ਪਹਿਲਾਂ ਵੀ ਲਗਭਗ 5—6 ਵਾਰੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਸੰਸਥਾ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜੇਕਰ ਮਿਤੀ 05—02—2026 ਤੱਕ ਧਰਮ ਅਰਥ ਸ਼ਾਖਾ ਵੱਲੋਂ ਮੰਦਿਰ ਦੇ ਉਪਰ ਲੱਗੇ ਬੋਰਡ ਨਾ ਉਤਾਰੇ ਗਏ ਜਾਂ ਫਿਰ ਸੁਧਾਰ ਸਭਾ ਉਤਾਰੇ ਬੋਰਡਾਂ ਨੂੰ ਲਗਾਉਣ ਸਬੰਧੀ ਇਜਾਜਤ ਨਾ ਦਿੱਤੀ ਤਾਂ ਇਸ ਦੇ ਰੋਸ ਵਜੋਂ ਮਿਤੀ 06—02—2026 ਨੂੰ ਸੁਧਾਰ ਸਭਾ ਦੇ ਮੈਂਬਰਾਂ ਅਤੇ ਸ਼ਿਵ ਭਗਤਾਂ ਵੱਲੋਂ ਮੰਦਿਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ। ਜੇਕਰ ਧਰਮ ਅਰਥ ਸ਼ਾਖਾ ਵਲੋਂ ਇਸ ਤੋਂ ਬਾਅਦ ਵੀ ਸਾਡੀ ਸੁਣਵਾਈ ਨਾ ਕੀਤੀ ਗਈ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਦੇ ਨਿਕਲਣ ਵਾਲੇ ਸਿਟਿਆਂ ਦੀ ਜਿੰਮੇਵਾਰੀ ਧਰਮ ਅਰਥ ਬੋਰਡ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਇਸ ਮੌਕੇ ਸੁਧਾਰ ਸਭਾ ਦੇ ਸਰਪ੍ਰਸਤ ਸਤਨਾਮ ਹਸੀਜਾ, ਚੇਅਰਮੈਨ ਰਣਬੀਰ ਸਿੰਘ ਕਾਟੀ, ਵਾਇਸ ਚੇਅਰਮੈਨ ਹਰੀ ਸਿੰਘ, ਮਿਠੁਨ ਪ੍ਰਧਾਨ, ਹੈਡ ਕੈਸ਼ੀਅਰ ਪੂਰਨ, ਮਦਨ ਕੈਸ਼ੀਅਰ, ਅਕਾਊਂਟ ਮੈਨੇਜਰ ਰਾਮ ਲਾਲ ਗੋਇਲ, ਸੁਰਿੰਦਰ ਪਾਠਕ ਸਲਾਹਕਾਰ, ਦਾਨ ਕੁਲੈਕਟਰ ਕੇਦਾਰ ਗੋਇਲ, ਮੁਕੇਸ਼ (ਕਾਲੂ) ਦਾਨ ਕੁਲੈਕਟਰ, ਸੇਵਾਦਾਰ ਰਾਜਾ ਰਾਜ ਕੁਮਾਰ, ਗੁਰਪ੍ਰੀਤ ਸਿੰਘ, ਗੋਲਡੀ, ਰਾਕੇਸ਼ ਦੁਬੇ ਆਦਿ ਹਾਜਰ ਸਨ।

Related posts

CM Mann ਵੱਲੋਂ ਬੋਰਡ ਪ੍ਰੀਖਿਆਵਾਂ ’ਚ ਅੱਵਲ ਵਿਦਿਆਰਥੀਆਂ ਦਾ ਸਨਮਾਨ

Current Updates

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਸ਼ਰਧਾਲੂਆਂ ਵੱਲੋਂ ਸਿਜਦਾ

Current Updates

ਕੈਨੇਡਾ ਸੰਸਦੀ ਚੋਣਾਂ ਵਿਚ 22 ਪੰਜਾਬੀਆਂ ਨੇ ਗੱਡਿਆ ਜਿੱਤ ਦਾ ਝੰਡਾ

Current Updates

Leave a Comment