August 14, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਗਣਤੰਤਰ ਦਿਵਸ ਮੌਕੇ ਸਟੇਜ ‘ਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਤੇ ਹਲਕਾ ਵਿਧਾਇਕ ਆਪਸ ‘ਚ ਹੋਏ ਹੱਥੋਪਾਈ, ਲਾਏ ਗੰਭੀਰ ਇਲਜ਼ਾਮ

ਗਣਤੰਤਰ ਦਿਵਸ ਮੌਕੇ ਸਟੇਜ 'ਤੇ ਬੈਠਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਤੇ ਹਲਕਾ ਵਿਧਾਇਕ ਆਪਸ 'ਚ ਹੋਏ ਹੱਥੋਪਾਈ, ਲਾਏ ਗੰਭੀਰ ਇਲਜ਼ਾਮ

ਚੰਡੀਗੜ੍ਹ: ਮੌੜ ਮੰਡੀ ਦੇ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ‘ਤੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਨਾਲ ਪ੍ਰੋਗਰਾਮ ਵਿੱਚ ਬੈਠਣ ਨੂੰ ਲੈ ਕੇ ਹੱਥੋ ਪਾਈ ਹੋਈ। ਇਸ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਹੱਥੋਂ ਪਾਈ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਨੇ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ‘ਤੇ 30 ਲੱਖ ਵਿੱਚ ਖਰੀਦਣ ਦੇ ਇਲਜ਼ਾਮ ਲਾਏ ਹਨ। ਮੌੜ ਨਿਵਾਸੀਆਂ ਨੇ ਕਿਹਾ ਹਲਕਾ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਅਤੇ ਨਗਰ ਕੌਂਸਲ ਪ੍ਰਧਾਨ ਕਰਨੈਲ ਸਿੰਘ ਦੀ ਆਪਸੀ ਲੜਾਈ ਕਰਨ ਰਾਸ਼ਟਰੀ ਝੰਡੇ ਦਾ ਅਪਮਾਨ ਹੋਇਆ ਹੈ। ਦੂਜੇ ਪਾਸੇ ਪੱਖ ਜਾਨਣ ਲਈ ਵਿਧਾਇਕ ਨੂੰ ਵਾਰ-ਵਾਰ ਫੋਨ ਕੀਤਾ ਪਰ ਉਹਨਾਂ ਫੋਨ ਨਹੀਂ ਚੁੱਕਿਆ।

Related posts

ਸੁਪਰੀਮ ਕੋਰਟ ਵੱਲੋਂ ਅਦਾਕਾਰ ਤੇ ਸਿਆਸਤਦਾਨ ਕੰਗਨਾ ਰਣੌਤ ਨੂੰ ਝਟਕਾ

Current Updates

ਉੱਤਰਾਖੰਡ ਦੇ ਵਿਕਾਸ ਵਿੱਚ ਭਰਾਂਗੇ ਨਵੇਂ ਰੰਗ

Current Updates

‘ਵਾਰਿਸ ਪੰਜਾਬ ਦੇ’ ਆਗੂ ਮਨਪ੍ਰੀਤ ਇਆਲੀ ਅਤੇ 14 ਹੋਰਨਾਂ ਵਿਰੁੱਧ ਕੇਸ ਦਰਜ

Current Updates

Leave a Comment