November 14, 2026
ਅੰਤਰਰਾਸ਼ਟਰੀਖਾਸ ਖ਼ਬਰ

ਟਰੰਪ ਵੱਲੋਂ ਗ੍ਰੀਨਲੈਂਡ ਨੂੰ ‘ਮੁਸ਼ਕਲ ਰਾਹ’ ’ਤੇ ਲਿਜਾਣ ਦੀ ਧਮਕੀ; ਰੂਸ, ਚੀਨ ਦੇ ਜੋਖਮ ਦਾ ਹਵਾਲਾ ਦਿੱਤਾ

ਟਰੰਪ ਵੱਲੋਂ ਗ੍ਰੀਨਲੈਂਡ ਨੂੰ 'ਮੁਸ਼ਕਲ ਰਾਹ' ’ਤੇ ਲਿਜਾਣ ਦੀ ਧਮਕੀ; ਰੂਸ, ਚੀਨ ਦੇ ਜੋਖਮ ਦਾ ਹਵਾਲਾ ਦਿੱਤਾ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਕ ਵਾਰ ਫਿਰ ਗ੍ਰੀਨਲੈਂਡ ਬਾਰੇ ‘ਕੁਝ ਕਰਨ’ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਈ ਕਾਰਵਾਈ ਨਹੀਂ ਕਰਦਾ ਤਾਂ ਰੂਸ ਅਤੇ ਚੀਨ ਉੱਥੇ ਕਬਜ਼ਾ ਕਰ ਲੈਣਗੇ, ਜਿਸ ਨੂੰ ਵਾਸ਼ਿੰਗਟਨ ਆਪਣੇ ਗੁਆਂਢੀ ਵਜੋਂ ਬਰਦਾਸ਼ਤ ਨਹੀਂ ਕਰੇਗਾ।
ਡੈਨਮਾਰਕ ਦੇ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ 500 ਸਾਲ ਪਹਿਲਾਂ ਉੱਥੇ ਸਿਰਫ਼ ਇੱਕ ਕਿਸ਼ਤੀ ਉਤਾਰਨ ਦਾ ਮਤਲਬ ਇਹ ਨਹੀਂ ਕਿ ਉਹ ਉਸ ਜ਼ਮੀਨ ਦੇ ਮਾਲਕ ਹਨ। ਤੇਲ ਅਤੇ ਗੈਸ ਕਾਰਜਕਾਰੀਆਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਇਹ ਸੌਦਾ ਸੌਖੇ ਤਰੀਕੇ ਨਾਲ ਕਰਨਾ ਚਾਹੁੰਦੇ ਹਨ, ਪਰ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਸਖ਼ਤ ਤਰੀਕਾ ਅਪਣਾਉਣਗੇ। ਉਨ੍ਹਾਂ ਨੇ ਦਲੀਲ ਦਿੱਤੀ ਕਿ ਗ੍ਰੀਨਲੈਂਡ ਦੇ ਬਾਹਰ ਰੂਸੀ ਅਤੇ ਚੀਨੀ ਵਿਨਾਸ਼ਕਾਰੀ ਜਹਾਜ਼ ਅਤੇ ਪਣਡੁੱਬੀਆਂ ਹਰ ਪਾਸੇ ਮੌਜੂਦ ਹਨ, ਇਸ ਲਈ ਸੁਰੱਖਿਆ ਲਈ ਲੀਜ਼ ਦੀ ਬਜਾਏ ‘ਮਾਲਕੀ’ ਹੋਣੀ ਜ਼ਰੂਰੀ ਹੈ ਕਿਉਂਕਿ ਦੇਸ਼ ਮਾਲਕੀ ਦਾ ਹੀ ਬਚਾਅ ਕਰਦੇ ਹਨ।
ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨਾਟੋ (NATO) ਨੂੰ ਬਚਾਇਆ ਹੈ ਅਤੇ ਹੁਣ ਉਹ ਕੁਦਰਤੀ ਸਰੋਤਾਂ ਨਾਲ ਭਰਪੂਰ ਇਸ ਡੈਨਿਸ਼ ਖੇਤਰ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੌਣ ਚੱਕੀਆਂ (ਵਿੰਡਮਿਲਜ਼) ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਪੈਸੇ ਦੀ ਬਰਬਾਦੀ, ਪੰਛੀਆਂ ਦਾ ਕਾਤਲ ਅਤੇ ਚੀਨ ਵਿੱਚ ਬਣੇ ਫ਼ਜ਼ੂਲ ਉਤਪਾਦ ਦੱਸਿਆ। ਟਰੰਪ ਨੇ ਅਮਰੀਕੀ ਹਿੱਤਾਂ ਦੇ ਵਿਰੁੱਧ ਦੱਸਦਿਆਂ 35 ਗੈਰ-ਸੰਯੁਕਤ ਰਾਸ਼ਟਰ ਅਤੇ 31 ਸੰਯੁਕਤ ਰਾਸ਼ਟਰ ਸੰਸਥਾਵਾਂ ਤੋਂ ਵੱਖ ਹੋਣ ਦਾ ਨਿਰਦੇਸ਼ ਵੀ ਦਿੱਤਾ ਹੈ, ਜਿਸ ਵਿੱਚ ਭਾਰਤ ਅਤੇ ਫਰਾਂਸ ਦੀ ਅਗਵਾਈ ਵਾਲਾ ਅੰਤਰਰਾਸ਼ਟਰੀ ਸੂਰਜੀ ਗਠਜੋੜ (ISA), ਅੰਤਰਰਾਸ਼ਟਰੀ ਊਰਜਾ ਫੋਰਮ ਅਤੇ ਹੋਰ ਪ੍ਰਮੁੱਖ ਵਾਤਾਵਰਣ ਸੰਸਥਾਵਾਂ ਸ਼ਾਮਲ ਹਨ।

Related posts

ਵਟਸਐਪ ’ਤੇ ਵੀ ਜਲਦ ਆ ਰਹੇ ਨੇ ਇੰਸਟਾਗ੍ਰਾਮ ਵਰਗੇ ਫੰਕਸ਼ਨ

Current Updates

ਜਬਰ ਜਨਾਹ ਕੇਸ: ਆਸਾਰਾਮ ਨੂੰ 31 ਮਾਰਚ ਤੱਕ ਅੰਤਰਿਮ ਜ਼ਮਾਨਤ

Current Updates

ਜੇ ਇਰਾਨ ਨੂੰ ਟੌਲ ਦਿੱਤਾ ਤਾਂ ਸੁਰੱਖਿਅਤ ਲਾਂਘਾ ਨਹੀਂ ਦਿੱਤਾ ਜਾਵੇਗਾ: Donald Trump

Current Updates

Leave a Comment