August 12, 2026
ਖਾਸ ਖ਼ਬਰਰਾਸ਼ਟਰੀ

‘ਕਰਜ਼ੇ ਬਦਲੇ ਕਿਡਨੀ’: ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਲਈ ਮਜਬੂਰ ਹੋਇਆ ਕਿਸਾਨ

‘ਕਰਜ਼ੇ ਬਦਲੇ ਕਿਡਨੀ’: ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਲਈ ਮਜਬੂਰ ਹੋਇਆ ਕਿਸਾਨ

ਚੰਦਰਪੁਰ- ਅਕਸਰ ਸੋਸ਼ਲ ਮੀਡੀਆ ’ਤੇ ਅਸੀਂ ਮੀਮ’ਜ਼ ਅਤੇ ਚੁਟਕਲੇ ਦੇਖਦੇ ਹਾਂ ਜਿਸ ਵਿੱਚ ਕਿਡਨੀ ਵੇਚ ਕੇ ਆਈਫੋਨ ਲੈਣ ਬਾਰੇ ਜਾਂ ਆਪਣੇ ਸ਼ੌਕ ਪੂਰੇ ਕਰ ਲਈ ਕਿਡਨੀ ਵੇਚਣ ਬਾਰੇ ਦਰਸਾਇਆ ਹੁੰਦਾ ਹੈ। ਪਰ ਇੱਕ ਅਸਲ ਘਟਨਾ ਵਿੱਚ ਕਿਸਾਨ ਨੂੰ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਲਈ ਮਜਬੂਰ ਹੋਣ ਜਾਣ ਮਾਮਲਾ ਸਾਹਮਣੇ ਆਇਆ ਹੈ। ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਆਪਣੇ ਕਰਜ਼ੇ ਦਾ ਇੱਕ ਹਿੱਸਾ ਚੁਕਾਉਣ ਲਈ ਆਪਣੀ ਕਿਡਨੀ ਵੇਚਣ ਲਈ ਮਜਬੂਰ ਕੀਤਾ ਗਿਆ ਹੈ। ਇਸ ਉਪਰੰਤ ਪ੍ਰ਼ਸ਼ਾਸਨ ਵੱਲੋਂ ਉਸ ਦੀ ਡਾਕਟਰੀ ਜਾਂਚ ਤੋਂ ਬਾਅਦ ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਇੱਕ ਕਿਡਨੀ ਗਾਇਬ ਹੈ।

ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਿਸਾਨ ਰੋਸ਼ਨ ਕੁੜੇ ਦੀ ਬੁੱਧਵਾਰ ਨੂੰ ਚੰਦਰਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਸਿਹਤ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਨਤੀਜਾ ਕੱਢਿਆ ਕਿ ਉਸ ਦੀਆਂ ਦੋਵਾਂ ਵਿੱਚੋਂ ਇੱਕ ਕਿਡਨੀ ਮੌਜੂਦ ਨਹੀਂ ਹੈ। ਇਸ ਤੋਂ ਪਹਿਲਾਂ ਕੁੜੇ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਚਾਰ ਸ਼ਾਹੂਕਾਰਾਂ ਤੋਂ ਲਏ ਕਰਜ਼ੇ ਦੀ ਅਦਾਇਗੀ ਕਰਨ ਲਈ ਕਿਡਨੀ ਵੇਚਣ ਲਈ ਮਜਬੂਰ ਕੀਤਾ ਗਿਆ ਸੀ। ਇਸ ਖੁਲਾਸੇ ਤੋਂ ਬਾਅਦ ਪੁਲੀਸ ਨੇ ਜਾਂਚ ਸ਼ੁਰੂ ਕੀਤੀ ਅਤੇ ਛੇ ਸ਼ਾਹੂਕਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਧਿਕਾਰੀ ਨੇ ਦੱਸਿਆ ਕਿ ਛੇ ਵਿੱਚੋਂ ਪੰਜ ਮੁਲਜ਼ਮਾਂ ਨੂੰ 20 ਦਸੰਬਰ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਨਾਗਭੀੜ ਤਹਿਸੀਲ ਦੇ ਪਿੰਡ ਮਿੰਥੂਰ ਦੇ ਰਹਿਣ ਵਾਲੇ 29 ਸਾਲਾ ਰੋਸ਼ਨ ਕੁੜੇ ਕੋਲ ਚਾਰ ਏਕੜ ਖੇਤੀਬਾੜੀ ਵਾਲੀ ਜ਼ਮੀਨ ਹੈ। ਖੇਤੀ ਵਿੱਚ ਹੋਏ ਨੁਕਸਾਨ ਕਾਰਨ ਉਸ ਨੇ ਡੇਅਰੀ ਫਾਰਮਿੰਗ ਦਾ ਸਹਾਇਕ ਧੰਦਾ ਸ਼ੁਰੂ ਕਰਨ ਲਈ ਗਾਵਾਂ ਖਰੀਦੀਆਂ ਸਨ। ਉਸ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ 2021 ਵਿੱਚ ਦੋ ਸ਼ਾਹੂਕਾਰਾਂ ਤੋਂ “40 ਫੀਸਦੀ ਵਿਆਜ” ‘ਤੇ 50,000 ਰੁਪਏ ਉਧਾਰ ਲਏ ਸਨ। ਸ਼ਾਹੂਕਾਰਾਂ ਨੇ ਬਾਅਦ ਵਿੱਚ ਕਥਿਤ ਤੌਰ ‘ਤੇ ਦਾਅਵਾ ਕੀਤਾ ਕਿ ਵਿਆਜ ਸਮੇਤ ਇਹ ਰਕਮ ਵਧ ਕੇ 74 ਲੱਖ ਰੁਪਏ ਹੋ ਗਈ ਹੈ।

ਕਿਸਾਨ ਅਨੁਸਾਰ, ਇੱਕ ਸ਼ਾਹੂਕਾਰ ਨੇ ਉਸ ਨੂੰ ਕਰਜ਼ਾ ਚੁਕਾਉਣ ਲਈ ਕਿਡਨੀ ਵੇਚਣ ਦੀ ਸਲਾਹ ਦਿੱਤੀ ਸੀ। ਇਸ ਤੋਂ ਬਾਅਦ ਉਸ ਨੇ ਇੰਟਰਨੈੱਟ ਰਾਹੀਂ ਇੱਕ ਏਜੰਟ ਨਾਲ ਸੰਪਰਕ ਕੀਤਾ। ਏਜੰਟ ਕੁੜੇ ਨੂੰ ਕੋਲਕਾਤਾ ਲੈ ਗਿਆ, ਜਿੱਥੇ ਇੱਕ ਡਾਕਟਰ ਦੁਆਰਾ ਮੈਡੀਕਲ ਜਾਂਚ ਤੋਂ ਬਾਅਦ ਉਹ ਕੰਬੋਡੀਆ ਗਿਆ, ਜਿੱਥੇ ਉਸ ਦੀ ਕਿਡਨੀ ਕੱਢੀ ਗਈ। ਕੁੜੇ ਨੇ ਪੁਲੀਸ ਨੂੰ ਦੱਸਿਆ ਕਿ ਬਦਲੇ ਵਿੱਚ ਉਸ ਨੂੰ 8 ਲੱਖ ਰੁਪਏ ਮਿਲੇ ਸਨ।

ਮੁਲਜ਼ਮ ਸ਼ਾਹੂਕਾਰਾਂ ਦੀ ਪਛਾਣ ਕਿਸ਼ੋਰ ਬਾਵਨਕੁਲੇ, ਪ੍ਰਦੀਪ ਬਾਵਨਕੁਲੇ, ਸੰਜੇ ਬੱਲਾਰਪੁਰੇ, ਲਕਸ਼ਮਣ ਉਰਕੁੜੇ, ਮਨੀਸ਼ ਘਾਟਬੰਧੇ ਅਤੇ ਸਤਿਆਵਾਨ ਬੋਰਕਰ ਵਜੋਂ ਹੋਈ ਹੈ। ਬ੍ਰਹਮਪੁਰੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਚੰਦਰਪੁਰ ਦੇ ਐਸ.ਪੀ ਸੁਦਰਸ਼ਨ ਮੁੰਮਾਕਾ ਨੇ ਦੱਸਿਆ ਕਿ ਪੁਲਿਸ ਵਿੱਤੀ ਲੈਣ-ਦੇਣ ਦੀ ਜਾਂਚ ਕਰ ਰਹੀ ਹੈ ਅਤੇ ਕਿਸਾਨ ਤੋਂ ਸਾਰੀ ਜਾਣਕਾਰੀ ਮੰਗੀ ਗਈ ਹੈ।

Related posts

ਸਿਰਫ 40 ਪ੍ਰਤੀਸ਼ਤ ਅਮਰੀਕੀ ਬਿਡੇਨ ਦੇ ਕੰਮ ਤੋਂ ਖੁਸ਼ ਹਨ: ਸਰਵੇਖਣ

Current Updates

ਉੱਤਰ ਪ੍ਰਦੇਸ਼ ’ਚ ਨਿਵੇਸ਼ ਵਧਾਉਣ ਲਈ ਅਡਾਨੀ ਗਰੁੱਪ ਵਚਨਬੱਧ

Current Updates

ਨਾ ਸੰਸਦ, ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸੁਪਰੀਮ ਹੈ: ਸਿੱਬਲ

Current Updates

Leave a Comment