October 17, 2026
ਖਾਸ ਖ਼ਬਰਪੰਜਾਬਰਾਸ਼ਟਰੀ

ਰਾਜਾ ਵੜਿੰਗ ਦੀ ਵਿਵਾਦਿਤ ਟਿੱਪਣੀ: ਐੱਸਐੱਸਪੀ ਕਪੂਰਥਲਾ ਨੇ ਪੰਜਾਬ ਐਸਸੀ ਕਮਿਸ਼ਨ ਨੂੰ ਸੌਂਪੀ ਰਿਪੋਰਟ

ਰਾਜਾ ਵੜਿੰਗ ਦੀ ਵਿਵਾਦਿਤ ਟਿੱਪਣੀ: ਐੱਸਐੱਸਪੀ ਕਪੂਰਥਲਾ ਨੇ ਪੰਜਾਬ ਐਸਸੀ ਕਮਿਸ਼ਨ ਨੂੰ ਸੌਂਪੀ ਰਿਪੋਰਟ

ਕਪੂਰਥਲਾ- ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮਰਹੂਮ ਕੇਂਦਰੀ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਮਾਮਲੇ ਵਿੱਚ ਕਪੂਰਥਲਾ ਦੇ ਐੱਸਐੱਸਪੀ ਨੇ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਰਿਪੋਰਟ ਸੌਂਪ ਦਿੱਤੀ ਹੈ। ਕਮਿਸ਼ਨ ਨੂੰ ਪੁਲੀਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਸਰਬਜੋਤ ਸਿੰਘ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਕਿਹਾ ਕਿ ਸ਼ਿਕਾਇਤਕਰਤਾ ਤੋਂ ਮੀਡੀਆ ਰਿਕਾਰਡ ਪ੍ਰਾਪਤ ਕਰਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਹੈ। ਕਮਿਸ਼ਨ ਨੇ ਅਗਲੇਰੀ ਕਾਰਵਾਈ ਬਾਰੇ 19 ਨਵੰਬਰ ਨੂੰ ਫਿਰ ਪੁਲੀਸ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।

Related posts

ਰਾਹੁਲ ਸਿੰਘ ਨੇ ਵੰਡਿਆ ਹੜ ਪੀੜਿਤਾਂ ਨੂੰ ਰਾਸ਼ਨ

Current Updates

‘ਉਦੈਪੁਰ ਫਾਈਲਜ਼’ ਫਿਲਮ ਦੇ ਰਿਲੀਜ਼ ’ਤੇ ਹੁਕਮ ਰਾਖਵਾਂ

Current Updates

ਜ਼ਮੀਨ ਖਿਸਕਣ ਕਰਕੇ ਕੀਰਤਪੁਰ-ਮਨਾਲੀ ਹਾਈਵੇਅ ਬੰਦ

Current Updates

Leave a Comment