September 27, 2026
ਖਾਸ ਖ਼ਬਰਚੰਡੀਗੜ੍ਹਪੰਜਾਬਰਾਸ਼ਟਰੀ

ਦੀਵਾਲੀ ਦੇ ਮੱਦੇਨਜ਼ਰ ਬੀ ਐੱਸ ਐੱਫ ਨੇ ਸਰਹੱਦ ’ਤੇ ਚੌਕਸੀ ਵਧਾਈ

ਦੀਵਾਲੀ ਦੇ ਮੱਦੇਨਜ਼ਰ ਬੀ ਐੱਸ ਐੱਫ ਨੇ ਸਰਹੱਦ ’ਤੇ ਚੌਕਸੀ ਵਧਾਈ

ਚੰਡੀਗੜ੍ਹ- ਦੀਵਾਲੀ ਦੇ ਜਸ਼ਨਾਂ ਤੋਂ ਪਹਿਲਾਂ ਬਾਰਡਰ ਸਿਕਿਓਰਿਟੀ ਫੋਰਸ (ਬੀ.ਐੱਸ.ਐੱਫ.) ਨੇ ਜੰਮੂ ਅਤੇ ਕਸ਼ਮੀਰ ਦੇ ਅਰਨੀਆ ਸੈਕਟਰ ਵਿੱਚ ਕੌਮਾਂਤਰੀ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਹੈ। ਸਰਹੱਦੀ ਇਲਾਕਿਆਂ ਵਿੱਚ ਚੌਵੀ ਘੰਟੇ ਸੁਰੱਖਿਆ ਯਕੀਨੀ ਬਣਾਉਣ ਲਈ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।

ਤਿਉਹਾਰਾਂ ਦੇ ਸਮੇਂ ਦੇ ਬਾਵਜੂਦ ਬੀ.ਐੱਸ.ਐੱਫ. ਦੇ ਕਰਮਚਾਰੀ ਪੂਰੀ ਤਰ੍ਹਾਂ ਚੌਕਸ ਹਨ ਅਤੇ ਦੇਸ਼ ਦੀ ਰਾਖੀ ਲਈ ਵਚਨਬੱਧ ਹਨ। ਇੱਕ ਬੀ.ਐੱਸ.ਐੱਫ. ਅਧਿਕਾਰੀ ਨੇ ਕਿਹਾ ਕਿ ਫੋਰਸ ਕਿਸੇ ਵੀ ਸੁਰੱਖਿਆ ਚੁਣੌਤੀ ਦਾ ਜਵਾਬ ਦੇਣ ਅਤੇ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ । ਸਰਹੱਦ ’ਤੇ ਜਸ਼ਨਾਂ ਬਾਰੇ ਗੱਲ ਕਰਦੇ ਹੋਏ ਇੱਕ ਬੀ ਐੱਸ ਐੱਫ ਅਧਿਕਾਰੀ ਨੇ ਕਿਹਾ, ‘‘ਜਨਤਾ ਨੂੰ ਸੰਦੇਸ਼ ਇਹ ਹੈ ਕਿ ਉਹ ਆਪਣੇ ਪਰਿਵਾਰਾਂ ਨਾਲ ਦੀਵਾਲੀ ਖੁਸ਼ੀ ਨਾਲ ਮਨਾਉਣ, ਇਹ ਭਰੋਸਾ ਰੱਖੋ ਕਿ ਬੀ ਐੱਸ ਐੱਫ ਚੌਕਸ ਹੈ ਅਤੇ ਕਿਸੇ ਵੀ ਖਤਰੇ ਦਾ ਜ਼ੋਰਦਾਰ ਜਵਾਬ ਦੇਣ ਲਈ ਤਿਆਰ ਹੈ।

Related posts

ਬੰਗਲੁਰੂ-ਕਾਮਾਖਿਆ ਐਕਸਪ੍ਰੈੱਸ ਲੀਹੋਂ ਲੱਥੀ; ਿੲੱਕ ਮੌਤ, 3 ਜ਼ਖ਼ਮੀ

Current Updates

ਲੌਂਗੋਵਾਲ ਬਰਸੀ ਸਮਾਗਮ: ਇੱਕੋ ਥਾਂ ਅਲਾਟ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਅਤੇ ਬਾਗੀ ਧੜੇ ਵਿੱਚ ਟਕਰਾਅ ਦੇ ਆਸਾਰ

Current Updates

‘ਆਪ’ ਸੰਸਦ ਮੈਂਬਰ ਮੀਤ ਹੇਅਰ ਦਾ Raghav Chadha ਨੂੰ ਜਵਾਬ, ‘ਕਿਸੇ ਡਰਾਵੇ ਅੱਗੇ ਨਹੀਂ ਝੁਕਾਂਗੇ’

Current Updates

Leave a Comment