November 11, 2026
ਖਾਸ ਖ਼ਬਰਰਾਸ਼ਟਰੀ

ਵਾਂਗਚੁੱਕ ਦੀ ਗ੍ਰਿਫ਼ਤਾਰੀ ਪਿੱਛੋਂ ਨੌਜਵਾਨ ਨੇ ਦਿੱਤੀ ਜਾਨ; LBA ਨੇ ਕੀਤਾ ਦਾਅਵਾ

ਵਾਂਗਚੁੱਕ ਦੀ ਗ੍ਰਿਫ਼ਤਾਰੀ ਪਿੱਛੋਂ ਨੌਜਵਾਨ ਨੇ ਦਿੱਤੀ ਜਾਨ; LBA ਨੇ ਕੀਤਾ ਦਾਅਵਾ

ਲੇਹ ਲੱਦਾਖ- ਲੱਦਾਖ ਬੋਧੀ ਸੰਘ (Ladakh Buddhist Association) ਦੇ ਇੱਕ ਮੈਂਬਰ ਨੂੰ ਲੇਹ ਵਿੱਚ ਉਸਦੇ ਘਰ ਵਿੱਚ ਮ੍ਰਿਤਕ ਪਾਇਆ ਗਿਆ। ਉਸਦੇ ਪਰਿਵਾਰ ਨੇ ਸਥਾਨਕ ਭਾਈਚਾਰੇ ਨੇ ਦੱਸਿਆ ਹੈ ਕਿ ਪਿਛਲੇ ਹਫ਼ਤੇ ਲੇਹ ਵਿੱਚ ਹੋਈ ਹਿੰਸਾ ਅਤੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਉਹ ਬਹੁਤ ਭਾਵਨਾਤਮਕ ਤੌਰ ਤੇ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਸੀ।

ਸੂਤਰਾਂ ਦੇ ਅਨੁਸਾਰ ਮ੍ਰਿਤਕ ਦੇ ਪਿੱਛੇ ਉਸਦੀ ਪਤਨੀ ਅਤੇ ਦੋ ਬੱਚੇ ਹਨ ਅਤੇ ਇਹ ਵਿਅਕਤੀ ਵਾਂਗਚੁਕ ਦਾ ਸਮਰਥਕ ਮੰਨਿਆ ਜਾਂਦਾ ਸੀ। ਇੱਕ ਪਰਿਵਾਰਕ ਮੈਂਬਰ ਨੇ ਕਿਹਾ ਕਿ ਉਹ ਲੱਦਾਖ ਦੇ ਰਾਜ ਦੇ ਦਰਜੇ ਅਤੇ ਛੇਵੀਂ ਸ਼ਡਿਊਲ ਦੀ ਮੰਗ ਨੂੰ ਲੈ ਕੇ ਹੋਈ ਅਸ਼ਾਂਤੀ ਤੋਂ ਬਹੁਤ ਪਰੇਸ਼ਾਨ ਸੀ, ਜਿਸ ਵਿੱਚ ਚਾਰ ਵਿਅਕਤੀ ਮਾਰੇ ਗਏ ਸਨ ਅਤੇ ਲਗਭਗ 100 ਜ਼ਖਮੀ ਹੋਏ ਸਨ।

ਐਲਬੀਏ ਦੇ ਪ੍ਰਧਾਨ ਚੇਰਿੰਗ ਦੋਰਜੇ ਲਾਕਰੂਕ ਨੇ ਕਿਹਾ, “ਉਹ ਸੋਨਮ ਵਾਂਗਚੁਕ ਦੀ ਪ੍ਰਸ਼ੰਸਾ ਕਰਦਾ ਸੀ ਅਤੇ ਹਾਲ ਹੀ ਵਿੱਚ ਹੋਈ ਹਿੰਸਾ ਅਤੇ ਵਾਂਗਚੁਕ ਦੀ ਹਿਰਾਸਤ ਤੋਂ ਬਾਅਦ ਦੁਖੀ ਸੀ।” ਹਾਲਾਂਕਿ ਲੇਹ ਦੇ ਪੁਲੀਸ ਅਧਿਕਾਰੀਆਂ ਨੇ ਇਸ ਘਟਨਾ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

Related posts

ਗੁਜਰਾਤ ਦੀ ਅਦਾਲਤ ਵੱਲੋਂ ਹਿਰਾਸਤ ਵਿੱਚ ਤਸੀਹੇ ਦੇਣ ਦੇ ਮਾਮਲੇ ’ਚ ਸਾਬਕਾ ਆਈਪੀਐੱਸ ਅਧਿਕਾਰੀ ਸੰਜੀਵ ਭੱਟ ਬਰੀ

Current Updates

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਜਾਬ ’ਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ’ਤੇ ਜ਼ੋਰ

Current Updates

ਨਰੇਗਾ ਕੰਮ ਦੀ ਹੱਦ ਵਿੱਚ 50 ਦਿਨਾਂ ਦਾ ਵਾਧਾ; ਉਪ ਰਾਜਪਾਲ ਵੱਲੋਂ ਫੈਸਲੇ ਦਾ ਸਵਾਗਤ

Current Updates

Leave a Comment