September 29, 2026
ਖਾਸ ਖ਼ਬਰਪੰਜਾਬਰਾਸ਼ਟਰੀ

ਦੁਕਾਨਾਂ ਵਿੱਚ ਜਾ ਵੜਿਆ ਟਰਾਲਾ, ਜਾਨੀ ਨੁਕਸਾਨ ਤੋਂ ਬਚਾਅ

ਦੁਕਾਨਾਂ ਵਿੱਚ ਜਾ ਵੜਿਆ ਟਰਾਲਾ, ਜਾਨੀ ਨੁਕਸਾਨ ਤੋਂ ਬਚਾਅ

ਨਾਭਾ- ਅੱਜ ਤੜਕਸਾਰ 4 ਵਜੇ ਦੇ ਕਰੀਬ ਵਾਪਰੇ ਹਾਦਸੇ ਦੌਰਾਨ ਇੱਕ ਟਰਾਲਾ ਸਟੇਟ ਹਾਈਵੇ ’ਤੇ ਪਿੰਡ ਸਥਿਤ ਪਿੰਡ ਬੌੜਾਂ ਦੀਆਂ ਕੁਝ ਦੁਕਾਨਾਂ ਵਿੱਚ ਜਾ ਵੜਿਆ, ਹਾਲਾਂਕਿ ਦੁਕਾਨਾਂ ਬੰਦ ਹੋਣ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਇਸ ਹਾਦਸੇ ਦੌਰਾਨ 4 ਦੁਕਾਨਾਂ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਇਹ ਹਾਦਸਾ ਸਟੇਟ ਹਾਈਵੇ 12A ਉੱਪਰ ਵਾਪਰਿਆ ਹੈ।

ਟਰਾਲਾ ਚਾਲਕ ਨੇ ਦੱਸਿਆ ਕਿ ਉਹ ਰਤੀਆ ਤੋਂ ਆ ਰਿਹਾ ਸੀ ਅਚਾਨਕ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ। ਉਸ ਨੇ ਕਿਹਾ ਕਿ ਸਮੇਂ ਦੀ ਬੱਚਤ ਕਰਨ ਲਈ ਉਹ ਮਾਲ ਉਤਾਰ ਕੇ ਉਸੇ ਸਮੇਂ ਪਰਤ ਰਿਹਾ ਸੀ, ਜਿਸ ਕਾਰਨ ਉਹ ਲੰਮਾ ਸਮਾਂ ਡਰਾਈਵਰੀ ਕਰਦੇ ਹਨ। ਨਾਭਾ ਸਦਰ ਥਾਣਾ ਮੁਖੀ ਗੁਰਪ੍ਰੀਤ ਸਿੰਘ ਸਮਰਾਉ ਨੇ ਦੱਸਿਆ ਕਿ ਪੁਲੀਸ ਮੌਕੇ ਉੱਪਰ ਪਹੁੰਚ ਕੇ ਦੁਕਾਨਦਾਰਾਂ ਦੇ ਬਿਆਨ ਦਰਜ ਕਰ ਰਹੀ ਹੈ। ਹਾਦਸੇ ਉਪਰੰਤ ਪਿੰਡ ਵਾਸੀਆਂ ਨੇ ਡਰਾਈਵਰ ਨੂੰ ਸੰਭਾਲਿਆ ਅਤੇ ਸਹਾਇਤ ਕੀਤੀ।

Related posts

ਪੰਜਾਬ ਵਿੱਚ ਭਰਵਾਂ ਮੀਂਹ; ਕਈ ਥਾਵਾਂ ’ਤੇ ਗੜੇਮਾਰੀ

Current Updates

ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਅਕਾਲ ਤਖਤ ਅੱਗੇ ਪੇਸ਼

Current Updates

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਅਦ ਦੁਪਹਿਰ ਢਾਈ ਵਜੇ ਕੈਬਨਿਟ ਦੀ ਬੈਠਕ ਸੱਦੀ

Current Updates

Leave a Comment