September 17, 2026
ਖਾਸ ਖ਼ਬਰਰਾਸ਼ਟਰੀ

ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਹਰ ਹਰਬਾ ਵਰਤਾਂਗੇ: ਰਾਜਨਾਥ

ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪਾਕਿਸਤਾਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਜ਼ਾਦੀ ਤੋਂ ਬਾਅਣ ਹੁਣ ਤੱਕ ਭਾਰਤ ਖਿਲਾਫ਼ ਜਿਹੜੀ ਅਤਿਵਾਦ ਦੀ ‘ਖ਼ਤਰਨਾਕ ਖੇਡ’ ਖੇਡ ਰਿਹਾ ਹੈ, ਉਸ ਦੇ ਦਿਨ ਹੁਣ ਪੁੱਗ ਗਏ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਪ੍ਰਸਤੀ ਵਾਲੇ ਅਤਿਵਾਦ ਦੇ ਟਾਕਰੇ ਲਈ ਭਾਰਤ ਹਰੇਕ ਹਰਬਾ ਵਰਤੇਗਾ।

ਰੱਖਿਆ ਮੰਤਰੀ ਨੇ ਗੋਆ ਦੇ ਸਾਹਿਲ ’ਤੇ ਜਲਸੈਨਾ ਦੇ ਬੇੜੇ ਆਈਐੱਨਐੱਸ ਵਿਕਰਾਂਤ ਦੀ ਆਪਣੀ ਫੇਰੀ ਦੌਰਾਨ ਜਲਸੈਨਿਕਾਂ ਦੇ ਰੂਬਰੂ ਹੁੰਦਿਆਂ ਇਸਲਾਮਾਬਾਦ ਨੂੰ ਚੇਤਾਵਨੀ ਦਿੱਤੀ ਕਿ ਭਾਰਤ ਅਤਿਵਾਦ ਨਾਲ ਨਜਿੱਠਣ ਲਈ ਅਜਿਹਾ ਹਰ ਹਰਬਾ ਵਰਤੇਗਾ, ਜਿਸ ਬਾਰੇ ਪਾਕਿਸਤਾਨ ਨੇ ਸੋਚਿਆ ਵੀ ਨਹੀਂ ਹੋਵੇਗਾ। ਸਿੰਘ ਨੇ ਕਿਹਾ ਕਿ Operation Sindoor ਮਹਿਜ਼ ਫ਼ੌਜੀ ਕਾਰਵਾਈ ਨਹੀਂ ਬਲਕਿ ਅਤਿਵਾਦ ਵਿਰੁੱਧ ਭਾਰਤ ਦਾ ਸਿੱਧਾ ਹਮਲਾ ਹੈ।

ਉਨ੍ਹਾਂ ਕਿਹਾ, ‘‘ਅਸੀਂ ਅਤਿਵਾਦ ਵਿਰੁੱਧ ਉਹ ਹਰ ਹਰਬਾ ਵਰਤਾਂਗੇ ਜਿਸ ਬਾਰੇ ਪਾਕਿਸਤਾਨ ਸੋਚ ਸਕਦਾ ਹੈ, ਪਰ ਅਸੀਂ ਉਹ ਹਰਬੇ ਵਰਤਣ ਤੋਂ ਵੀ ਨਹੀਂ ਝਿਜਕਾਂਗੇ ਜਿਨ੍ਹਾਂ ਬਾਰੇ ਪਾਕਿਸਤਾਨ ਕਦੇ ਸੋਚਿਆ ਵੀ ਨਹੀਂ ਹੋਵੇਗਾ।’’ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪਾਕਿਸਤਾਨ ਦੇ ਹਿੱਤ ਵਿੱਚ ਹੋਵੇਗਾ ਕਿ ਉਹ ਆਪਣੀ ਧਰਤੀ ’ਤੇ ਸਰਗਰਮ ‘ਅਤਿਵਾਦ ਦੀਆਂ ਨਰਸਰੀਆਂ’ ਨੂੰ ਜੜ੍ਹੋਂ ਪੁੱਟ ਦੇਵੇ। ਸਿੰਘ ਨੇ ਕਿਹਾ, ‘‘ਪਾਕਿਸਤਾਨੀ ਧਰਤੀ ਤੋਂ ਭਾਰਤ ਵਿਰੋਧੀ ਸਰਗਰਮੀਆਂ ਖੁੱਲ੍ਹੇਆਮ ਚਲਾਈਆਂ ਜਾ ਰਹੀਆਂ ਹਨ। ਭਾਰਤ ਸਰਹੱਦ ਅਤੇ ਸਮੁੰਦਰ ਦੇ ਇਸ ਪਾਸੇ ਅਤੇ ਦੂਜੇ ਪਾਸੇ ਅਤਿਵਾਦੀਆਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਸੁਤੰਤਰ ਹੈ।’’

Related posts

ਲੋਕਾਂ ਨੇ ਆਰਐੱਮਸੀ ਪਲਾਂਟ ਦੇ ਗੇਟ ਨੂੰ ਤਾਲਾ ਜੜਿਆ

Current Updates

ਸੋਸ਼ਲ ਮੀਡੀਆ ’ਤੇ ਸ਼ਰਾਬ ਦਾ ਪ੍ਰਚਾਰ ਕਰਨ ਵਾਲਿਆਂ ’ਤੇ ਕਾਰਵਾਈ ਹੋਵੇਗੀ: ਯਾਦਵ

Current Updates

60 ਕਰੋੜ ਦੀ ਧੋਖਾਧੜੀ ਮਾਮਲਾ: ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਵੱਲੋਂ ਹਾਈ ਕੋਰਟ ਦਾ ਰੁਖ

Current Updates

Leave a Comment