September 28, 2026
ਖਾਸ ਖ਼ਬਰਖੇਡਾਂਰਾਸ਼ਟਰੀ

ਬੰਗਲੁਰੂ ਨੇ ਰਾਜਸਥਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ

ਬੰਗਲੁਰੂ ਨੇ ਰਾਜਸਥਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ

ਜੈਪੁਰ: ਇੱਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਨੇ ਜੇਤੂ ਟੀਚਾ 18ਵੇਂ ਓਵਰ ਵਿਚ ਵੀ ਇਕ ਵਿਕਟ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਇਸ ਆਈਪੀਐਲ ਵਿੱਚ ਆਰਸੀਬੀ ਦੀ ਇਹ ਚੌਥੀ ਜਿੱਤ ਹੈ ਜੋ ਉਸ ਨੇ ਛੇ ਮੈਚਾਂ ਵਿਚ ਹਾਸਲ ਕੀਤੀ ਹੈ। ਰਾਜਸਥਾਨ ਵਲੋਂ ਯਸ਼ੱਸਵੀ ਜੈਸਵਾਲ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਵੱਲੋਂ ਫਿਲਿਪ ਸਾਲਟ ਨੇ 65 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਤੇ ਦੇਵਦੱਤ ਨੇ ਕ੍ਰਮਵਾਰ 62 ਤੇ 40 ਦੌੜਾਂ ਬਣਾਈਆਂ ਤੇ ਦੋਵੇਂ ਨਾਬਾਦ ਰਹੇ। ਬੰਗਲੁਰੂ ਨੇ 17.3 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ 175 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

Related posts

ਪੁਣਛ ਹਮਲੇ ’ਚ ਜ਼ਖ਼ਮੀ ਪਿਓ ਪੁੱਤ ਇਲਾਜ ਲਈ ਅੰਮ੍ਰਿਤਸਰ ਪੁੱਜੇ

Current Updates

ਮਜ਼ਦੂਰਾਂ ਅਤੇ ਭੱਠਾ ਮਾਲਕਾਂ ਦੀ ਮੀਟਿੰਗ ਬੇਸਿੱਟਾ

Current Updates

ਸੁਪਰੀਮ ਕੋਰਟ ਕੌਲਜੀਅਮ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਜੱਜ ਦੀ ਨਿਯੁਕਤੀ ਨੂੰ ਮਨਜ਼ੂਰੀ

Current Updates

Leave a Comment