September 26, 2026
ਖਾਸ ਖ਼ਬਰਰਾਸ਼ਟਰੀ

ਸੋਮਵਾਰ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ’ਚ ਮੰਗਲਵਾਰ ਨੂੰ ਤੇਜ਼ੀ ਆਈ

ਸੋਮਵਾਰ ਦੀ ਗਿਰਾਵਟ ਤੋਂ ਬਾਅਦ ਸ਼ੇਅਰ ਬਜ਼ਾਰ ’ਚ ਮੰਗਲਵਾਰ ਨੂੰ ਤੇਜ਼ੀ ਆਈ

ਮੁੰਬਈ: 10 ਮਹੀਨਿਆਂ ਵਿਚ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਇਕਦਮ ਤੇਜ਼ੀ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 1,089.18 ਅੰਕ ਜਾਂ 1.49 ਪ੍ਰਤੀਸ਼ਤ ਵਧ ਕੇ 74,227.08 ’ਤੇ ਬੰਦ ਹੋਇਆ। ਦਿਨ ਦੌਰਾਨ ਇਹ 1,721.49 ਅੰਕ ਜਾਂ 2.35 ਪ੍ਰਤੀਸ਼ਤ ਵਧ ਕੇ 74,859.39 ’ਤੇ ਪਹੁੰਚ ਗਿਆ ਸੀ। ਐੱਨਐਸਈ ਨਿਫਟੀ 374.25 ਅੰਕ ਜਾਂ 1.69 ਪ੍ਰਤੀਸ਼ਤ ਵਧ ਕੇ 22,535.85 ’ਤੇ ਪਹੁੰਚ ਗਿਆ।

ਟਾਈਟਨ, ਬਜਾਜ ਫਾਈਨੈਂਸ, ਸਟੇਟ ਬੈਂਕ ਆਫ਼ ਇੰਡੀਆ, ਲਾਰਸਨ ਐਂਡ ਟੂਬਰੋ, ਐਕਸਿਸ ਬੈਂਕ, ਬਜਾਜ ਫਿਨਸਰਵ, ਏਸ਼ੀਅਨ ਪੇਂਟਸ ਅਤੇ ਜ਼ੋਮੈਟੋ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ।

Related posts

ਪਠਾਨਕੋਟ ਦੇ ਰੇਲਵੇ ਸਟੇਸ਼ਨ ਉਪਰ 1100 ਦੀਵੇ ਜਲਾ ਕੇ ਪ੍ਰਧਾਨਮੰਤਰੀ ਦਾ ਕੀਤਾ ਧੰਨਵਾਦ

Current Updates

ਭਾਰੀ ਮੀਂਹ ਕਾਰਨ Himachal Pradesh ਵਿੱਚ 69 ਸੜਕਾਂ ਬੰਦ ਅਤੇ 13 ਟਰਾਂਸਫਾਰਮਰ ਠੱਪ

Current Updates

ਦੇਸ਼ ਦੀ ਰਾਜਨੀਤੀ ਵਿੱਚੋਂ ਸਿਧਾਂਤ ਖ਼ਤਮ: ਚੰਦੂਮਾਜਰਾ

Current Updates

Leave a Comment