September 28, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਪੁਲਿਸ ਵਲੋਂ ਖਨੌਰੀ ਤੇ ਸ਼ੰਭੂ ਬਾਰਡਰ ’ਤੇ ਵਡੀ ਕਾਰਵਾਈ, ਕਿਸਾਨੀ ਧਰਨੇ ਹਟਾਏ ਇੰਟਰਨੈਟ ਸੇਵਾ ਬੰਦ

kishan farmer
ਡੱਲੇਵਾਲ ਤੇ ਪੰਧੇਰ ਸਣੇ 200 ਤੋਂ ਵੱਧ ਕਿਸਾਨ ਹਿਰਾਸਤ ’ਚ ਲਏ

ਪਟਿਆਲਾ/ਚੰਡੀਗੜ੍ਹ : ਪੁਲੀਸ ਨੇ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਸ਼ੰਭੂ ਤੇ ਖਨੌਰੀ ਮੋਰਚਿਆਂ ਉਤੇ ਪਰਤਦੇ ਸਮੇਂ ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ ਅਤੇ ਅਭਿਮਨਿਊ ਕੋਹਾੜ ਸਣੇ 200 ਤੋਂ ਵੱਧ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈਣ ਮਗਰੋਂ ਅੱਜ ਰਾਤੀਂ ਬੁਲਡੋਜ਼ਰ ਐਕਸ਼ਨ ਕਰਕੇ ਸ਼ੰਭੂ ਤੇ ਖਨੌਰੀ ਬਾਰਡਰ ਖਾਲੀ ਕਰਵਾ ਲਏ ਹਨ। ਪੁਲੀਸ ਨੇ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਦਿੱਤੀਆਂ ਤੇ ਤੰਬੂ ਪੁੱਟ ਸੁੱਟੇ।ਐੱਸਐੱਸਪੀ ਨਾਨਕ ਸਿੰਘ ਵੱਲੋਂ ਖ਼ਬਰ ਏਜੰਸੀ ਏਐੱਨਆਈ ਨੂੰ ਦਿੱਤੇ ਬਿਆਨ ਮੁਤਾਬਕ ਸ਼ੰਭੂ ਤੇ ਢਾਬੀ ਗੁੱਜਰਾਂ ਬਾਰਡਰਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡਿਊਟੀ ਮੈਜਿਸਟਰੇਟ ਦੀ ਮੌਜੂਦਗੀ ਵਿੱਚ ਕਿਸਾਨਾਂ ਵੱਲੋਂ ਬਣਾਈਆਂ ਸਟੇਜਾਂ ਢਾਹ ਕੇ ਢੁਕਵੀਂ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੜਕ ਨੂੰ ਸਾਫ਼ ਕਰਕੇ ਜਲਦੀ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਕਿਸਾਨਾਂ ਨੇ ਸਹਿਯੋਗ ਦਿੱਤਾ ਅਤੇ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਘਰ ਵਾਪਸ ਜਾਣ ਦੇ ਚਾਹਵਾਨਾਂ ਨੂੰ ਬੱਸਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਪੁਲੀਸ ਵੀ ਜਲਦੀ ਕਾਰਵਾਈ ਸ਼ੁਰੂ ਕਰਕੇ ਬੈਰੀਕੇਡ ਹਟਾਏਗੀ।
ਇਸ ਤੋਂ ਪਹਿਲਾਂ ਪੰਧੇਰ ਨੂੰ ਜ਼ੀਰਕਪੁਰ ਬੈਰੀਅਰ ਤੋਂ ਜਦੋਂਕਿ ਡੱਲੇਵਾਲ, ਕਾਕਾ ਸਿੰਘ ਕੋਟੜਾ ਤੇ ਅਭਿਮੰਨਿਊ ਕੋਹਾੜ ਨੂੰ ਮੁਹਾਲੀ ਵਿਚ ਬੈਸਟੈੱਕ ਮਾਲ ਤੋਂ ਪੁਲੀਸ ਨੇ ਹਿਰਾਸਤ ਵਿਚ ਲਿਆ ਗਿਆ।

Related posts

ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ 160 ਕਰੋੜ ਦਾ ਮਾਲੀਆ ਜੁਟਾਇਆ

Current Updates

चेयरमैन तेजिंदर मेहता की कार्यकर्ताओं को मान–सम्मान देने की मुहिम जारी

Current Updates

ਸ਼ੁਰੂਆਤੀ ਸੁਸਤੀ ਮਗਰੋਂ ਸ਼ੇਅਰ ਬਜ਼ਾਰ ਚੜ੍ਹਿਆ

Current Updates

Leave a Comment