September 8, 2026
ਖਾਸ ਖ਼ਬਰਮਨੋਰੰਜਨਰਾਸ਼ਟਰੀ

ਜਦੋਂ ਸਾਰਾ ਅਲੀ ਖ਼ਾਨ ਨੇ ਅਮਰੀਕੀ ਗਾਇਕ ਨਾਲ ਫੋਟੋਆਂ ਖਿਚਵਾਈਆਂ

ਜਦੋਂ ਸਾਰਾ ਅਲੀ ਖ਼ਾਨ ਨੇ ਅਮਰੀਕੀ ਗਾਇਕ ਨਾਲ ਫੋਟੋਆਂ ਖਿਚਵਾਈਆਂ

ਮੁੰਬਈ:ਬੌਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਅਮਰੀਕੀ ਗਾਇਕ ਏਕੋਨ ਦੀ ਪ੍ਰਸ਼ੰਸਕ ਹੈ। ਸਾਰਾ ਨੇ ਏਕੋਨ ਨਾਲ ਵਿਆਹ ਸਮਾਗਮ ਵਿੱਚ ਤਸਵੀਰਾਂ ਖਿਚਵਾਈਆਂ ਤੇ ਇਸ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਅਪਲੋਡ ਕੀਤਾ। ਇਨ੍ਹਾਂ ਤਸਵੀਰਾਂ ਵਿੱਚ ਸਾਰਾ ਕਾਲੇ ਰੰਗ ਦੇ ਭਾਰਤੀ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ, ਉਸ ਨੇ ਏਕੋਨ ਨੂੰ ਗਲੇ ਲਗਾਉਂਦਿਆਂ ਤਸਵੀਰ ਖਿਚਵਾਈ ਹੈ। ਏਕੋਨ ਨੇ ਸਫੈਦ ਕੱਪੜੇ ਪਾਏ ਹੋਏ ਹਨ। ਸਾਰਾ ਨੇ ਇਨ੍ਹਾਂ ਤਸਵੀਰਾਂ ਵਿਚ ਏਕੋਨ ਨੂੰ ਟੈਗ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਏਕੋਨ ਨੇ ਸਾਲ 2011 ਦੀ ਫਿਲਮ ‘ਰਾ. ਵਨ’ ਵਿਚ ਸ਼ਾਹਰੁਖ ਖਾਨ ਦੇ ਟਰੈਕ ‘ਛਮਕਛੱਲੋ’ ਲਈ ਆਪਣੀ ਆਵਾਜ਼ ਦਿੱਤੀ ਸੀ। ਇਸ ਤੋਂ ਪਹਿਲਾਂ ਸਾਰਾ ਨੇ ਆਪਣੀ ਮਾਂ ਅੰਮ੍ਰਿਤਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦਿਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀਆਂ ਹਨ। ਸਾਰਾ ਨੇ ਇਸ ਦੀ ਕੈਪਸ਼ਨ ਵਿਚ ਲਿਖਿਆ, ‘ਜਨਮ ਦਿਨ ਮੁਬਾਰਕ ਮੰਮੀ ਜਾਨ।’ ਸਾਰਾ ਨੂੰ ਹਾਲ ਹੀ ਵਿੱਚ ‘ਸਕਾਈ ਫੋਰਸ’ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਅਕਸ਼ੈ ਕੁਮਾਰ, ਵੀਰ ਪਹਾੜੀਆ ਅਤੇ ਨਿਮਰਤ ਕੌਰ ਮੁੱਖ ਅਦਾਕਾਰ ਸਨ। ਅਭਿਸ਼ੇਕ ਕਪੂਰ ਵੱਲੋਂ ਨਿਰਦੇਸ਼ਤ ਇਸ ਫਿਲਮ ਦਾ ਨਿਰਮਾਣ ਜੀਓ ਸਟੂਡੀਓਜ਼ ਵਲੋਂ ਮੈਂਡੌਕ ਫਿਲਮਜ਼ ਅਤੇ ਲਿਓ ਫਿਲਮਜ਼ ਯੂਕੇ ਪ੍ਰੋਡਕਸ਼ਨ ਨਾਲ ਮਿਲ ਕੇ ਕੀਤਾ ਗਿਆ ਸੀ। ਸਾਰਾ ਅਗਲੀ ਵਾਰ ਅਨੁਰਾਗ ਬਾਸੂ ਦੇ ਆਉਣ ਵਾਲੇ ਪ੍ਰਾਜੈਕਟ ‘ਮੈਟਰੋ ਇਨ ਦਿਨੋ’ ਵਿੱਚ ਨਜ਼ਰ ਆਵੇਗੀ। ਇਸ ਫਿਲਮ ਵਿੱਚ ਆਦਿਤਿਆ ਰਾਏ ਕਪੂਰ ਮੁੱਖ ਭੂਮਿਕਾ ਵਿੱਚ ਹਨ ਜਦਕਿ ਅਨੁਪਮ ਖੇਰ, ਅਲੀ ਫਜ਼ਲ, ਕੇ ਕੇ ਮੈਨਨ, ਪੰਕਜ ਤ੍ਰਿਪਾਠੀ, ਫਾਤਿਮਾ ਸਨਾ ਸ਼ੇਖ, ਰਾਹੁਲ ਬੋਸ, ਅਤੇ ਨੀਨਾ ਗੁਪਤਾ ਸਹਿ ਅਦਾਕਾਰ ਹਨ।

Related posts

ਸ਼ੇਅਰ ਬਾਜ਼ਾਰ 1235 ਅੰਕ ਡਿੱਗ ਕੇ ਸੱਤ ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਾ

Current Updates

ਪੰਜਾਬ ਅਤੇ ਹਰਿਆਣਾ ਵਿੱਚ ਹਵਾ ਦੀ ਗੁਣਵੱਤਾ ‘ਮਾੜੀ’ ਸ਼੍ਰੇਣੀ ਵਿੱਚ !

Current Updates

ਫਾਸਟ ਟਰੈਕ ਪੋਰਟਲ ਪੰਜਾਬ ਵਿੱਚ ਉਦਯੋਗਿਕ ਕ੍ਰਾਂਤੀ ਲਿਆਏਗਾ: ਹੁਣ ‘ਕਾਰੋਬਾਰ ਕਰਨ ਵਿੱਚ ਸੌਖ’ ਕੋਈ ਵਾਅਦਾ ਨਹੀਂ, ਸਗੋਂ ਗਰੰਟੀ

Current Updates

Leave a Comment