June 9, 2025
ਖਾਸ ਖ਼ਬਰਰਾਸ਼ਟਰੀ

ਸਰਕਾਰ 6 ਨੂੰ ਪੇਸ਼ ਕਰ ਸਕਦੀ ਹੈ ਨਵੇਂ ਆਮਦਨ ਕਰ ਬਿੱਲ ਦਾ ਖਰੜਾ

ਸਰਕਾਰ 6 ਨੂੰ ਪੇਸ਼ ਕਰ ਸਕਦੀ ਹੈ ਨਵੇਂ ਆਮਦਨ ਕਰ ਬਿੱਲ ਦਾ ਖਰੜਾ

ਨਵੀਂ ਦਿੱਲੀ- ਕਰਦਾਤਾ ਦੇ ਹੱਥ ਵਿੱਚ ਵਧੇਰੇ ਪੈਸਾ ਛੱਡਣ ਦੇ ਮਕਸਦ ਨਾਲ ਕੇਂਦਰੀ ਬਜਟ 2025-26 ਵਿੱਚ ਟੈਕਸ ਦੇ ਨਵੇਂ ਸਲੈਬ ਲਿਆਉਣ ਤੋਂ ਬਾਅਦ ਹੁਣ ਸਰਕਾਰ ਬਹੁਤ ਬੇਸਬਰੀ ਨਾਲ ਉਡੀਕੇ ਜਾ ਰਹੇ ਨਵੇਂ ਆਮਦਨ ਕਰ ਦਾ ਖਰੜਾ 6 ਫਰਵਰੀ ਨੂੰ ਪੇਸ਼ ਕਰ ਸਕਦੀ ਹੈ। ਤਜਵੀਜ਼ਤ ਬਿੱਲ ਦਾ ਮਕਸਦ ਮੌਜੂਦਾ ਆਮਦਨ ਕਰ ਐਕਟ ਵਿੱਚ ਵਿਆਪਕ ਸੁਧਾਰ ਲਿਆਉਣਾ ਹੈ ਅਤੇ ਇਸ ਐਕਟ ਸਬੰਧੀ ਦਸਾਤਵੇਜ਼ ਦੇ ਸ਼ਬਦ ਮੌਜੂਦਾ ਕਰੀਬ ਛੇ ਲੱਖ ਤੋਂ ਘੱਟ ਕੇ ਤਿੰਨ ਲੱਖ ਤੱਕ ਸਿਮਟ ਜਾਣਗੇ।

ਐੱਨਡੀਟੀਵੀ ਪ੍ਰੋਫਿਟ ਦੀ ਅੱਜ ਆਈ ਇੱਕ ਰਿਪੋਰਟ ਵਿੱਚ ਜਾਣਕਾਰ ਲੋਕਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਨਵੀਆਂ ਛੋਟ ਸੀਮਾਵਾਂ ਤੋਂ ਬਾਅਦ ਟੈਕਸ ਅਧਾਰ ਵਿੱਚ ਆਏ ਨਿਘਾਰ ਨੂੰ ਦੇਖਦੇ ਹੋਏ ਬਿੱਲ ਦੇ ਖਰੜੇ ਵਿੱਚ ਟੈਕਸ ਦੇ ਦਾਇਰੇ ਨੂੰ ਵਧਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਜਾਣ ਦੀ ਸੰਭਾਵਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਤੋਂ ਬਾਅਦ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਨਵੀਂ ਟੈਕਸ ਪ੍ਰਣਾਲੀ ਅਧੀਨ ਵਧੀਆਂ ਛੋਟਾਂ ਨਾਲ ਲਗਪਗ ਇਕ ਕਰੋੜ ਕਰਦਾਤਾਵਾਂ ਨੂੰ ਸਿੱਧਾ ਲਾਭ ਹੋਵੇਗਾ। ਟੈਕਸ ਛੋਟ ਸੀਮਾ ਸੱਤ ਲੱਖ ਰੁਪਏ ਤੋਂ ਵਧਾ ਕੇ 12 ਲੱਖ ਰੁਪਏ ਕਰਨ ਨਾਲ ਇੱਕ ਕਰੋੜ ਲੋਕਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ। ਬਜਟ 2025-26 ਵਿੱਚ ਤਜਵੀਜ਼ਤ ਨਵੇਂ ਸਲੈਬਾਂ ਅਨੁਸਾਰ 12 ਲੱਖ ਰੁਪਏ ਤੱਕ ਦੀ ਆਮਦਨ ਵਾਲੇ ਲੋਕਾਂ ਨੂੰ ਕੋਈ ਆਮਦਨ ਟੈਕਸ ਨਹੀਂ ਦੇਣਾ ਪਵੇਗਾ ਜੋ ਕਿ ਟੈਕਸ ਢਾਂਚੇ ਵਿੱਚ ਇੱਕ ਫੈਸਲਾਕੁਨ ਤਬਦੀਲੀ ਹੈ।

Related posts

ਸੱਤਾ ਲਈ ਜਥੇਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ: ਗਿਆਨੀ ਹਰਪ੍ਰੀਤ ਸਿੰਘ

Current Updates

ਪੰਜਾਬ ਨੂੰ ਏ.ਆਈ.ਐਫ. ਸਕੀਮ ਤਹਿਤ ਭਾਰਤ ’ਚ “ਬਿਹਤਰੀਨ ਪ੍ਰਦਰਸ਼ਨ ਕਰਨ ਵਾਲਾ ਰਾਜ ਐਵਾਰਡ” ਮਿਲਿਆ

Current Updates

ਦੋ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਸ਼ੇਅਰ ਬਾਜ਼ਾਰ ਡਿੱਗਿਆ

Current Updates

Leave a Comment