September 10, 2026
ਖਾਸ ਖ਼ਬਰਚੰਡੀਗੜ੍ਹਪੰਜਾਬ

ਭੂਚਾਲ ਦੇ ਝਟਕਿਆਂ ਨਾਲ ਅੱਧੀ ਰਾਤੀ ਕੰਬਿਆ ਪੰਜਾਬ, ਰੂਪਨਗਰ ਸੀ ਕੇਂਦਰ

earthquake in punjab

ਪਟਿਆਲਾ: ਮੰਗਲਵਾਰ ਨੂੰ ਅੱਧੀ ਰਾਤ ਪੰਜਾਬ ਦੇ ਕਈ ਇਲਾਕਿਆਂ ਵਿਚ ਭੂਚਾਲ ਦੇ ਝਟਕੇ ਲੱਗੇ। ਹਾਲਾਂਕਿ ਇਹ ਝਟਕੇ ਇੰਨੇ ਤੇਜ਼ ਨਹੀਂ ਸਨ ਤੇ ਫ਼ਿਲਹਾਲ ਇਸ ਨਾਲ ਕਿਸੇ ਕਿਸਮ ਦੇ ਜਾਨੀਂ ਜਾਂ ਮਾਲੀ ਨੁਕਸਾਨ ਦੀ ਸੂਚਨਾ ਵੀ ਸਾਹਮਣੇ ਨਹੀਂ ਆਈ। ਸੂਬੇ ਦੇ ਕਈ ਇਲਾਕਿਆਂ ਵਿਚ ਰਾਤ ਨੂੰ ਸਵਾ ਇਕ ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਰੂਪਨਗਰ ਵਿਚ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਦੇਸ਼ ਦੇ ਵੱਖ-ਵੱਖ ਹਿੱਸਿਆ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ| ਕੌਮੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ 1.13 ਵਜੇ ਭੂਚਾਲ ਦੇ ਝਟਕੇ ਲੱਗੇ। ਭੂਚਾਲ ਦਾ ਕੇਂਦਰ ਪੰਜਾਬ ਦੇ ਰੂਪਨਗਰ ‘ਚ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 3.2 ਮਾਪੀ ਗਈ ਹੈ। ਭੂਚਾਲ ਦਾ ਕੇਂਦਰ ਰੂਪਨਰ ਵਿਚ ਧਰਤੀ ਤੋਂ 10 ਕਿੱਲੋਮੀਟਰ ਹੇਠਾਂ ਸੀ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ 6.52 ਵਜੇ ਜੰਮੂ ਕਸ਼ਮੀਰ ਵਿਚ ਵੀ ਭੂਚਾਲ ਦੇ ਝਟਕੇ ਲੱਗੇ ਸਨ। ਇਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.5 ਮਾਪੀ ਗਈ ਸੀ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਧਰਤੀ ਤੋਂ 10 ਕਿੱਲੋਮੀਟਰ ਹੇਠਾਂ ਸੀ।

Related posts

ਵਿਸ਼ਵ ਸ਼ਾਤੀ ਹੇਤੂ ਹਵਨ ਕਰਵਾਉਣ ਉਪਰੰਤ ਕੰਚਕਾ ਬਿਠਾਇਆ-ਸੁਧਾਰ ਸਭਾ

Current Updates

ਭਿਆਨਕ ਸੜਕ ਹਾਦਸੇ ’ਚ 6 ਸਕੂਲੀ ਬੱਚਿਆਂ ਤੇ ਇਨੋਵਾ ਡਰਾਈਵਰ ਦੀ ਮੌਤ

Current Updates

ਟਰੱਕ ਖਾਈ ਵਿਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 11 ਹੋਈ

Current Updates

Leave a Comment