October 27, 2026
ਅੰਤਰਰਾਸ਼ਟਰੀਖਾਸ ਖ਼ਬਰ

ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

ਪੇਚੀਇੰਗ-  ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰਨਗੇ। ਚੀਨ ਦੀ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੀ ਜਿਨਪਿੰਗ ਦੀ ਇਹ ਯਾਤਰਾ ਦੋਵਾਂ ਏਸ਼ੀਆਈ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਸਥਿਰ ਕਰਨ ਦੇ ਜਾਰੀ ਯਤਨਾਂ ਅਤੇ ਆਲਮੀ ਪੱਧਰ ‘ਤੇ ਉਥਲ-ਪੁਥਲ ਦੀ ਸਥਿਤੀ, ਖਾਸ ਕਰਕੇ ਪੱਛਮੀ ਏਸ਼ੀਆ ਸੰਘਰਸ਼ ਅਤੇ ਰੂਸ-ਯੂਕ੍ਰੇਨ ਯੁੱਧ ਦੇ ਵਿਚਕਾਰ ਬ੍ਰਿਕਸ ਸਹਿਯੋਗ ਲਈ ਮਹੱਤਵਪੂਰਨ ਕੂਟਨੀਤਕ ਘਟਨਾਕ੍ਰਮ ਮੰਨੀ ਜਾ ਰਹੀ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੁਆ ਨੇ ਦੱਸਿਆ ਕਿ ਰਾਸ਼ਟਰਪਤੀ ਸ਼ੀ ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਭਾਗ ਲੈਣ ਲਈ ਭਾਰਤ ਜਾਣਗੇ।

ਪ੍ਰਭਾਵਸ਼ਾਲੀ ਸਮੂਹ ਬ੍ਰਿਕਸ ਦੇ ਮੌਜੂਦਾ ਚੇਅਰਮੈਨ ਭਾਰਤ ਦੀ ਮੇਜ਼ਬਾਨੀ ਵਿੱਚ 18ਵਾਂ ਬ੍ਰਿਕਸ ਸਿਖ਼ਰ ਸੰਮੇਲਨ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਹੋਵੇਗਾ। ਸ਼ੀ ਦੀ ਇਹ ਯਾਤਰਾ ਲਗਪਗ ਸੱਤ ਸਾਲਾਂ ਬਾਅਦ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ। ਇਸ ਤੋਂ ਪਹਿਲਾਂ 2019 ਵਿੱਚ ਸ਼ੀ ਨੇ ਚੇਨਈ ਕੋਲ ਮਾਮੱਲਪੁਰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗ਼ੈਰ-ਰਸਮੀ ਸਿਖ਼ਰ ਬੈਠਕ ਲਈ ਭਾਰਤ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਉਹ 2016 ਵਿੱਚ ਗੋਆ ‘ਚ ਆਯੋਜਿਤ ਬ੍ਰਿਕਸ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਸਨ। ਉਨ੍ਹਾਂ ਨੇ ਸਤੰਬਰ 2014 ਵਿੱਚ ਪਹਿਲੀ ਵਾਰ ਭਾਰਤ ਦੀ ਯਾਤਰਾ ਕੀਤੀ ਸੀ, ਉਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਵਿਆਪਕ ਗੱਲਬਾਤ ਕੀਤੀ ਸੀ। ਇਹ ਯਾਤਰਾ ਦੋਵਾਂ ਨੇਤਾਵਾਂ ਦੇ ਆਪਣੇ-ਆਪਣੇ ਕਾਰਜਕਾਲ ਦੀ ਸ਼ੁਰੂਆਤ ਦੌਰਾਨ ਹੋਈ ਸੀ।

Related posts

ਲੁਧਿਆਣਾ ‘ਮੌਤ ਦਾ ਸੌਦਾ’: ਪਤੀ ਨੇ ਮਹਿਲਾ ਮਿੱਤਰ ਨਾਲ ਰਲ ਕੇ ਪਤਨੀ ਦੇ ਕਤਲ ਲਈ ਦਿੱਤੀ ਸੀ ਸੁਪਾਰੀ

Current Updates

‘ਜੇ ਮੈਂ ਦੋਸ਼ੀ ਹਾਂ ਤਾਂ…’, Raj Kundra ਨੇ ਤਿੰਨ ਸਾਲ ਬਾਅਦ ਐਡਲਟ ਫਿਲਮ ਮਾਮਲੇ ‘ਤੇ ਤੋੜੀ ਚੁੱਪੀ, ਇਸ ਨੂੰ ਦੱਸਿਆ ਸਾਜ਼ਿਸ਼

Current Updates

ਆਂਗਣਵਾੜੀਆਂ ਵਿੱਚ ਪੌਸ਼ਟਿਕ ਆਹਾਰ ਦੀ ਥਾਂ ਮਾਸੂਮਾਂ ਨੂੰ ਮਿਲ ਰਹੇ ਬਿਸਕੁਟ ਤੇ ਟੌਫੀਆਂ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਨੋਟਿਸ

Current Updates

Leave a Comment