September 7, 2026
ਖਾਸ ਖ਼ਬਰਪੰਜਾਬਰਾਸ਼ਟਰੀ

ਰਾਜ ਵਿੱਚ ਵਧਦੇ ਬਿਜਲੀ ਸੰਕਟ ‘ਤੇ ਇੰਜੀਨੀਅਰਾਂ ਦਾ ਵੱਡਾ ਕਦਮ, ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਰਾਜ ਵਿੱਚ ਵਧਦੇ ਬਿਜਲੀ ਸੰਕਟ 'ਤੇ ਇੰਜੀਨੀਅਰਾਂ ਦਾ ਵੱਡਾ ਕਦਮ, ਮੁੱਖ ਮੰਤਰੀ ਨੂੰ ਲਿਖੀ ਚਿੱਠੀ

ਪਟਿਆਲਾ-  ਪੰਜਾਬ ਵਿੱਚ ਆਉਣ ਵਾਲੇ ਗਰਮੀ ਅਤੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਭਾਰੀ ਮੰਗ ਨੂੰ ਵੇਖਦੇ ਹੋਏ PSEB ਇੰਜੀਨੀਅਰਜ਼ ਐਸੋਸੀਏਸ਼ਨ ਨੇ ਸੂਬਾ ਸਰਕਾਰ ਅਤੇ ਪਾਵਰਕੌਮ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਰਸਮੀ ਪੱਤਰ ਲਿਖ ਕੇ ਰਾਜ ਵਿੱਚ ਘੱਟ ਰਹੀ ਬਿਜਲੀ ਉਤਪਾਦਨ ਸਮਰੱਥਾ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ, ताकि ਭਵਿੱਖ ਵਿੱਚ ਸੂਬੇ ਨੂੰ ਕਿਸੇ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਨਾ ਕਰਨਾ ਪਵੇ।

ਇੰਜੀਨੀਅਰਾਂ ਦਾ ਕਹਿਣਾ ਹੈ ਕਿ ਰਾਜ ਵਿੱਚ ਬਿਜਲੀ ਦੀ ਮੰਗ ਲਗਾਤਾਰ ਵਧ ਰਹੀ ਹੈ, ਪਰ ਉਸ ਦੇ ਮੁਕਾਬਲੇ ਨਵੇਂ ਬਿਜਲੀ ਘਰ ਸਥਾਪਤ ਕਰਨ ਲਈ ਕੋਈ ਠੋਸ ਯੋਜਨਾਬੰਦੀ ਨਹੀਂ ਕੀਤੀ ਜਾ ਰਹੀ। ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਪੁਰਾਣੇ ਥਰਮਲ ਪਲਾਂਟਾਂ ਦੇ ਬੰਦ ਹੋਣ ਅਤੇ ਨਵੇਂ ਪ੍ਰੋਜੈਕਟਾਂ ਵਿੱਚ ਦੇਰੀ ਕਾਰਨ ਰਾਜ ਆਪਣੀ ਲੋੜ ਲਈ ਬਾਹਰੀ ਸਰੋਤਾਂ ਅਤੇ ਨਿੱਜੀ ਖੇਤਰ ‘ਤੇ ਨਿਰਭਰ ਹੁੰਦਾ ਜਾ ਰਿਹਾ ਹੈ। ਜੇਕਰ ਸਮਾਂ ਰਹਿੰਦੇ ਸਰਕਾਰੀ ਖੇਤਰ ਵਿੱਚ ਉਤਪਾਦਨ ਸਮਰੱਥਾ ਨਾ ਵਧਾਈ ਗਈ, ਤਾਂ ਆਉਣ ਵਾਲੇ ਸਮੇਂ ਵਿੱਚ ਖਪਤਕਾਰਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਐਸੋਸੀਏਸ਼ਨ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਸੂਬੇ ਵਿੱਚ ਨਵੇਂ ਸੁਪਰਕ੍ਰਿਟੀਕਲ ਥਰਮਲ ਪਲਾਂਟ ਲਗਾਉਣ ਅਤੇ ਮੌਜੂਦਾ ਬਿਜਲੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ, ਪਾਵਰ ਸੈਕਟਰ ਵਿੱਚ ਖਾਲੀ ਪਈਆਂ ਤਕਨੀਕੀ ਅਸਾਮੀਆਂ ਨੂੰ ਭਰਨ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਵੀ ਸਰਕਾਰੀ ਦਖਲ ਦੀ ਮੰਗ ਕੀਤੀ ਗਈ ਹੈ, ਤਾਂ ਜੋ ਪੰਜਾਬ ਨੂੰ ਬਿਜਲੀ ਦੇ ਖੇਤਰ ਵਿੱਚ ਆਤਮ-ਨਿਰਭਰ ਬਣਾਇਆ ਜਾ ਸਕੇ।

Related posts

ਨਸ਼ਿਆਂ ਦਾ ਮੁੱਖ ਕਾਰਨ ਬੇਰੁਜ਼ਗਾਰੀ, ਸਿਰਫ਼ ਜਾਗਰੂਕਤਾ ਕਾਫ਼ੀ ਨਹੀਂ, ਹੁਣ ਠੋਸ ਕਾਰਵਾਈ ਦੀ ਲੋੜ

Current Updates

ਪੰਜਾਬ ਇੰਚਾਰਜ ਬਘੇਲ ਦੇ ਸਵਾਗਤ ਮੌਕੇ ਚੰਨੀ ਧੜਾ ਗ਼ੈਰਹਾਜ਼ਰ; ਪ੍ਰਤਾਪ ਬਾਜਵਾ ਨੇ ਵੱਖਰੇ ਤੌਰ ’ਤੇ ਕੀਤਾ ਸਵਾਗਤ

Current Updates

ਭਾਰਤ ਨਾਲ ਸੌਦਾ ਅਜੇ ਫਾਈਨਲ ਨਹੀਂ ਹੋਇਆ, ਦਰਾਮਦ ’ਤੇ ਲੱਗ ਸਕਦਾ ਹੈ 20-25 ਫੀਸਦੀ ਟੈਕਸ :ਟਰੰਪ

Current Updates

Leave a Comment