September 9, 2026
ਖਾਸ ਖ਼ਬਰਪੰਜਾਬਰਾਸ਼ਟਰੀ

ਜਨ ਸੇਵਾ ਦਿਵਸ ਵਜੋਂ ਮਨਾਇਆ ਜਾਵੇਗਾ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨ

ਜਨ ਸੇਵਾ ਦਿਵਸ ਵਜੋਂ ਮਨਾਇਆ ਜਾਵੇਗਾ ਅਰਵਿੰਦ ਕੇਜਰੀਵਾਲ ਦਾ 58ਵਾਂ ਜਨਮਦਿਨ

ਪਟਿਆਲਾ: ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਐਲਾਨ ਕੀਤਾ ਹੈ ਕਿ 16 ਅਗਸਤ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ 58ਵੇਂ ਜਨਮਦਿਵਸ ਨੂੰ “ਜਨ ਸੇਵਾ ਦਿਵਸ” ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਇੱਕ ਵਿਸ਼ਾਲ ਖੂਨਦਾਨ ਕੈਂਪ, ਪੌਦਾਰੋਪਣ ਮੁਹਿੰਮ, ਨੇਤਰਦਾਨ ਅਤੇ ਅੰਗਦਾਨ ਰਜਿਸਟ੍ਰੇਸ਼ਨ ਕੈਂਪ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੰਦਿਆਂ 5800 ਬੂਟੇ ਵੀ ਵੰਡੇ ਜਾਣਗੇ।

ਤੇਜਿੰਦਰ ਮਹਿਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਜੀਵਨ ਸੰਘਰਸ਼, ਸਾਦਗੀ, ਇਮਾਨਦਾਰੀ ਅਤੇ ਲੋਕ ਸੇਵਾ ਪ੍ਰਤੀ ਸਮਰਪਣ ਦੀ ਮਿਸਾਲ ਹੈ। ਇੱਕ ਆਮ ਪਰਿਵਾਰ ਤੋਂ ਅੱਗੇ ਵਧ ਕੇ ਉਨ੍ਹਾਂ ਨੇ ਜਨਤਾ ਦੇ ਮੁੱਦਿਆਂ ਨੂੰ ਆਪਣੀ ਰਾਜਨੀਤੀ ਦਾ ਕੇਂਦਰ ਬਣਾਇਆ ਅਤੇ ਸਿੱਖਿਆ, ਸਿਹਤ ਅਤੇ ਪਾਰਦਰਸ਼ੀ ਸ਼ਾਸਨ ਵਰਗੇ ਮੁੱਦਿਆਂ ਨੂੰ ਰਾਸ਼ਟਰੀ ਚਰਚਾ ਦਾ ਹਿੱਸਾ ਬਣਾਇਆ। ਉਨ੍ਹਾਂ ਦੀ ਜਨ ਸੇਵਾ ਦੀ ਸੋਚ ਤੋਂ ਪ੍ਰੇਰਿਤ ਹੋ ਕੇ ਇਹ ਦਿਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।

ਮਹਿਤਾ ਨੇ ਕਿਹਾ ਕਿ ਕਿਸੇ ਵੀ ਆਗੂ ਦਾ ਜਨਮਦਿਵਸ ਮਨਾਉਣ ਦਾ ਸਭ ਤੋਂ ਵਧੀਆ ਤਰੀਕਾ ਸਮਾਜ ਨੂੰ ਕੁਝ ਵਾਪਸ ਦੇਣਾ ਹੈ। ਖੂਨਦਾਨ ਨਾਲ ਕਿਸੇ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ, ਪੌਦਾਰੋਪਣ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮਿਲਦਾ ਹੈ, ਜਦਕਿ ਨੇਤਰਦਾਨ ਅਤੇ ਅੰਗਦਾਨ ਦਾ ਸੰਕਲਪ ਕਈ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਜਗਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੂੰ ਖੂਨਦਾਨ ਲਈ ਪ੍ਰੇਰਿਤ ਕੀਤਾ ਜਾਵੇਗਾ, ਨੇਤਰਦਾਨ ਅਤੇ ਅੰਗਦਾਨ ਲਈ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਅਤੇ 5800 ਬੂਟੇ ਲੋਕਾਂ ਵਿੱਚ ਵੰਡੇ ਜਾਣਗੇ ਤਾਂ ਜੋ ਹਰਿਆਲੀ ਦਾ ਸੰਦੇਸ਼ ਘਰ-ਘਰ ਤੱਕ ਪਹੁੰਚ ਸਕੇ।

ਤੇਜਿੰਦਰ ਮਹਿਤਾ ਨੇ ਸਮੂਹ ਪਾਰਟੀ ਆਗੂਆਂ, ਵਰਕਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ “ਜਨ ਸੇਵਾ ਦਿਵਸ” ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਮਨੁੱਖਤਾ, ਸਮਾਜ ਅਤੇ ਵਾਤਾਵਰਨ ਦੀ ਸੇਵਾ ਦੇ ਇਸ ਉਪਰਾਲੇ ਨੂੰ ਸਫ਼ਲ ਬਣਾਉਣ।

Related posts

ਆਮ ਲੋਕਾਂ ਨੂੰ ਸ਼ੀਸ਼ ਮਹਿਲ ਖੁੱਲ੍ਹਣ ਦੀ ਹਾਲੇ ਕਰਨੀ ਪਵੇਗੀ ਹੋਰ ਉਡੀਕ

Current Updates

विकिपीडिया एशियाई महीने में भाग लें पंजाबी

Current Updates

ਨਗਰ ਕੌਂਸਲ ਦੀ ਪ੍ਰਧਾਨਗੀ ਦਾ ਉਮੀਦਵਾਰ ਗ੍ਰਿਫ਼ਤਾਰ; ਵਿਰੋਧ ‘ਚ ਬਨੂੜ ਵਿਖੇ ਕੌਮੀ ਮਾਰਗ ਜਾਮ

Current Updates

Leave a Comment